28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਹੜ੍ਹ ਪੀੜਤ ਕਿਸਾਨਾਂ ਦੀ ਸਹਾਇਤਾ ਦੇ ਨਾਂਅ 'ਤੇ ਮਾਰੀ ਜਾ ਰਹੀ ਠੱਗੀ ਦੀ ਪੋਲ ਕਿਸਾਨ ਯੂਨੀਅਨ ਨੇ ਖੋਲ੍ਹੀ

Ad Position 21
No active advertisement
ਅਜੀਤ ਡੈਸਕ 23-12-2025
ਜਗਰਾਉਂ, 22 ਦਸੰਬਰ (ਗੁਰਦੀਪ ਸਿੰਘ ਮਲਕ)-ਕਿਰਤੀ ਕਿਸਾਨ ਯੂਨੀਅਨ ਦੇ ਇਕ ਵਫ਼ਦ ਨੇ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਡਾ: ਅੰਕੁਰ ਗੁਪਤਾ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ, ਜਗਰੂਪ ਸਿੰਘ ਗਿੱਲ, ਤਹਿਸੀਲ ਪ੍ਰਧਾਨ ਸਾਬਕਾ ਸਰਪੰਚ ਬਚਨ ਸਿੰਘ ਦੀ ਅਗਵਾਈ ਹੇਠ ਮਿਲ ਕੇ ਮੰਗ ਕੀਤੀ ਕਿ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਦੇ ਨਾਂਅ ਹੇਠ ਕਿਸਾਨਾਂ ਦੀ ਮਦਦ ਦੇ ਬਹਾਨੇ ਧੋਖੇ ਨਾਲ ਕਿਸਾਨਾਂ ਦੇ ਵਾਹਨ ਕਿਰਾਏ 'ਤੇ ਲੈ ਕੇ ਮਾਈਨਿੰਗ ਕਰ ਰਹੇ ਮਾਫੀਆ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਜਿਹੜੇ ਕਿਸਾਨਾਂ ਵਿਰੁੱਧ ਮੁਕਦਮਾ ਨੰਬਰ 283 ਦਰਜ ਕੀਤਾ ਗਿਆ ਹੈ, ਨੂੰ ਰੱਦ ਕੀਤਾ ਜਾਵੇ | ਇੱਥੇ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਹੜ੍ਹਾਂ ਕਾਰਨ ਕਿਸਾਨਾਂ ਦੇ ਖੇਤਾਂ 'ਚ ਪਈ ਰੇਤ ਚੁੱਕਣ ਲਈ ਕੀਤਾ ਗਿਆ ਐਲਾਨ 'ਜਿਸਦਾ ਖੇਤ ਉਸਦੀ ਰੇਤ' ਦਾ ਲਾਹਾ ਲੈ ਕੇ ਰੇਤ ਮਾਫੀਆ ਨੇ ਕਿਸਾਨਾਂ ਦੀ ਮਦਦ ਦੇ ਬਹਾਨੇ ਜਗਰਾਉਂ ਤਹਿਸੀਲ ਵਿਚ ਪੈਂਦੇ ਪਿੰਡ ਮੱਧੇਪੁਰ ਵਿਚ ਲੋੜਵੰਦ ਕਿਸਾਨਾਂ ਕੋਲ ਉਨ੍ਹਾਂ ਦੇ ਵਾਹਨ ਕਿਰਾਏ 'ਤੇ ਲੈ ਕੇ ਅਤੇ ਨੇੜਲੇ ਇਲਾਕੇ ਤੋਂ ਲੇਬਰ ਰਾਹੀਂ ਮਾਈਨਿੰਗ ਕੀਤੀ ਜਾ ਰਹੀ ਸੀ | ਮਾਈਨਿੰਗ ਵਿਭਾਗ ਨੇ ਨਾ ਤਾਂ ਕਿਸਾਨਾਂ ਅਤੇ ਨਾ ਹੀ ਪੰਚਾਇਤਾਂ ਨੂੰ ਇਸ ਦੀ ਜਾਣਕਾਰੀ ਦਿੱਤੀ | ਇਲਾਕੇ ਵਿਚ ਰੇਤ ਮਾਫੀਆ ਕਿਸਾਨਾਂ ਨੂੰ ਗੁੰਮਰਾਹ ਕਰਕੇ ਰੇਤ ਦੀ ਢੋਆ ਢੁਆਈ ਕਰਵਾ ਰਿਹਾ ਹੈ | ਨਾ ਹੀ ਸਿੱਧਵਾਂ ਥਾਣੇ ਨੇ ਟਿੱਪਰਾਂ 'ਤੇ ਹੋ ਰਹੀ ਰੇਤ ਦੀ ਢੋਆ ਢੁਆਈ ਨੂੰ ਰੋਕਿਆ | ਜਿਹੜੀ ਅੱਜ ਵੀ ਲੁਧਿਆਣਾ ਅਤੇ ਜਲੰਧਰ ਨੂੰ ਧੜੱਲੇ ਨਾਲ ਟਿੱਪਰਾਂ 'ਤੇ ਕੀਤੀ ਜਾ ਰਹੀ ਹੈ | ਵਫ਼ਦ ਦੇ ਵਿਚ ਸ਼ਾਮਿਲ ਯੂਥ ਵਿੰਗ ਦੇ ਆਗੂ ਰਮਨ ਸਿੰਘ, ਯੂਨੀਅਨ ਆਗੂ ਸੁਰਿੰਦਰ ਸਿੰਘ, ਗੁਰਕਮਲ ਸਿੰਘ, ਰਤਨ ਸਿੰਘ, ਸੁਰਜੀਤ ਸਿੰਘ ਸਮਰਾ, ਸੁਖਦੇਵ ਸਿੰਘ, ਕਸ਼ਮੀਰ ਮੰਡਿਆਲਾ ਆਦਿ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਾਂਸ ਤੇ ਸੰਮਤੀ ਜ਼ੋਨ ਜੇਤੂ ਲਾਲੀ ਦਾ ਦੇਤਵਾਲ 'ਚ ਸਨਮਾਨ
Ad Position 24