17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਪਿੰਡ ਝੋਰੜਾਂ ਦੀ ਪੰਚਾਇਤੀ ਜ਼ਮੀਨ 'ਤੇ ਗਰਿੱਡ ਲਗਾਉਣ ਦਾ ਮਾਮਲਾ ਦਿਨੋਂ-ਦਿਨ ਉਲਝਣ ਲੱਗਿਆ

Ad Position 21
No active advertisement
ਅਜੀਤ ਡੈਸਕ 26-12-2025
-ਮਾਮਲਾ: ਐੱਸ.ਸੀ. ਭਾਈਚਾਰੇ ਨਾਲ ਸੰਬੰਧਿਤ ਪੰਚਾਇਤੀ ਜ਼ਮੀਨ 'ਤੇ ਗਰਿੱਡ ਦੀ ਉਸਾਰੀ ਕਰਵਾਉਣ ਦਾ-

ਰਾਏਕੋਟ, 25 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਪਿੰਡ ਝੋਰੜਾਂ ਵਿਖੇ ਪੰਚਾਇਤੀ ਜ਼ਮੀਨ 'ਤੇ ਗਰਿੱਡ ਲਗਾਉਣ ਦਾ ਮਾਮਲਾ ਪਿਛਲੇ 4-5 ਸਾਲਾਂ ਤੋਂ ਚੱਲ ਰਿਹਾ ਹੈ, ਜੋ ਅਜੇ ਤੱਕ ਠੱਲ੍ਹਣ ਦਾ ਨਾਮ ਨਹੀਂ ਲੈ ਰਿਹਾ | ਇਸ ਮੌਕੇ ਪਿੰਡ ਝੋਰੜਾਂ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 22 ਜੁਲਾਈ 2021 ਨੂੰ ਉਸ ਸਮੇਂ ਦੀ ਪੰਚਾਇਤ ਉੱਪਰ ਦਬਾਅ ਪਾ ਕੇ 5 ਏਕੜ 7 ਕਨਾਲਾਂ ਪੰਚਾਇਤੀ ਜ਼ਮੀਨ ਵਿਚ ਪਾਵਰਕਾਮ ਮਹਿਕਮੇ ਵਲੋਂ ਗਰਿੱਡ ਲਗਾਉਣ ਦਾ ਮਤਾ ਪਾਇਆ ਗਿਆ ਸੀ | ਜਿਸ ਮਤੇ ਨੂੰ ਆਮ ਇਜਲਾਸ ਦੇ ਬਾਅਦ ਗ੍ਰਾਮ ਪੰਚਾਇਤ ਵਲੋਂ ਹੀ 30 ਅਗਸਤ 2021 ਨੂੰ ਕਰੀਬ ਇੱਕ ਮਹੀਨਾ ਬਾਅਦ ਰੱਦ ਕਰ ਦਿੱਤਾ ਗਿਆ ਸੀ | ਉਨ੍ਹਾਂ ਦੱਸਿਆ ਕਿ 18 ਅਗਸਤ 2021 ਨੂੰ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਇਸ ਸਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ ਪਰ ਫਿਰ ਵੀ ਉਸ ਵੇਲੇ ਦੇ ਪਾਵਰਕਾਮ ਅਧਿਕਾਰੀਆਂ ਨੇ ਆਪਣੇ ਅਸਰ ਰਸੂਖ ਨਾਲ ਇਸ ਦਾ ਇੰਤਕਾਲ ਆਪਣੇ ਨਾਮ ਕਰਵਾ ਲਿਆ ਸੀ | ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਪੁਲਿਸ ਫੋਰਸ ਦੀ ਮਦਦ ਨਾਲ 4-5 ਵਾਰ ਇਸ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਲੈਣ ਦੀ ਕੋਸ਼ਿਸ਼ ਕੀਤੀ ਗਈ, ਪ੍ਰੰਤੂ ਪਿੰਡ ਵਾਸੀਆਂ ਦੇ ਵਿਰੋਧ ਕਾਰਨ ਪਾਵਰਕਾਮ ਵਿਭਾਗ ਕਾਮਯਾਬ ਨਹੀਂ ਹੋ ਸਕਿਆ | ਹੁਣ ਇਹ ਮਾਮਲਾ ਮਾਣਯੋਗ ਹਾਈਕੋਰਟ ਤੱਕ ਜਾ ਚੁੱਕਿਆ ਹੈ ਅਤੇ ਇਸ ਪੰਚਾਇਤੀ ਜ਼ਮੀਨ 'ਤੇ ਸਟੇਅ ਆਰਡਰ ਹੋ ਚੁੱਕੇ ਹਨ, ਜਿਸ ਦੀ ਅਗਲੀ ਸੁਣਵਾਈ ਅਪ੍ਰੈਲ 2026 ਵਿਚ ਹੈ | ਇਸ ਵਿਵਾਦਿਤ ਜ਼ਮੀਨ ਦੇ ਗਲਤ ਇੰਤਕਾਲ ਸਬੰਧੀ ਹੇਠਲੀ ਐੱਸ.ਡੀ.ਐੱਮ ਰਾਏਕੋਟ ਦੀ ਅਦਾਲਤ ਵਿਚ ਵੀ ਕੇਸ ਚੱਲ ਰਿਹਾ ਹੈ | ਹੁਣ ਵਿਭਾਗ ਵਲੋਂ ਜਾਣ-ਬੁੱਝ ਕੇ ਮੌਜੂਦਾ ਗ੍ਰਾਮ ਪੰਚਾਇਤ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਝੋਰੜਾਂ ਤੇ ਸਮੂਹ ਗ੍ਰਾਮ ਪੰਚਾਇਤ ਸਮੇਤ ਨਗਰ ਨਿਵਾਸੀਆਂ ਵਲੋਂ ਸਥਿਤੀ ਨੂੰ ਸਪੱਸ਼ਟ ਕਰਦਿਆਂ ਆਖਿਆ ਕਿ ਪਿੰਡ ਦੇ ਆਮ ਇਜਲਾਸ ਵਿਚ ਮਤਾ ਪਾਸ ਕੀਤਾ ਗਿਆ ਹੈ ਕਿ ਇਹ ਪੰਚਾਇਤੀ ਜ਼ਮੀਨ ਐੱਸ.ਸੀ. ਭਾਈਚਾਰੇ ਦੀ ਹੈ ਅਤੇ ਇਹ ਜ਼ਮੀਨ ਉਨ੍ਹਾਂ ਦੇ ਮੁੜ ਵਸੇਬੇ ਲਈ ਵਰਤੀ ਜਾਣੀ ਹੈ | ਇਸ ਲਈ ਕਿਸੇ ਵੀ ਕੀਮਤ 'ਤੇ ਪਾਵਰਕਾਮ ਵਿਭਾਗ ਨੂੰ ਇਸ ਜ਼ਮੀਨ ਉੱਪਰ ਗਰਿੱਡ ਨਹੀਂ ਲਗਾਉਣ ਦਿੱਤਾ ਜਾਵੇਗਾ | ਜੇਕਰ ਇਸ ਵਿਵਾਦ ਪਿੱਛੇ ਕਿਸੇ ਦਾ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਪਾਵਰਕਾਮ ਅਧਿਕਾਰੀਆਂ ਅਤੇ ਸੂਬਾ ਸਰਕਾਰ ਦੀ ਹੋਵੇਗੀ | ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪੰਚਾਇਤੀ ਜ਼ਮੀਨ ਪਾਵਰਕਾਮ ਵਿਭਾਗ ਵੱਲੋਂ ਬਿਲਕੁੱਲ ਮੁਫ਼ਤ ਤੇ ਗਲਤ ਢੰਗ ਨਾਲ ਕਾਗਜ਼ਾਂ ਰਾਹੀਂ ਹਥਿਆਈ ਗਈ ਹੈ, ਜੋ ਸਰਾਸਰ ਗਲਤ ਤੇ ਬੇ-ਇਨਸਾਫ਼ੀ ਮੰਨੀ ਜਾ ਰਹੀ ਹੈ | ਉਨ੍ਹਾਂ ਆਖਿਆ ਕਿ ਪਿੰਡ ਝੋਰੜਾਂ ਤੋਂ ਕੁਝ ਦੂਰੀ 'ਤੇ ਸਥਿਤ ਪਿੰਡ ਸ਼ਾਹਜਹਾਨਪੁਰ ਅਤੇ ਪਿੰਡ ਲੱਖਾ ਵਿਖੇ ਪਾਵਰਕਾਮ ਗਰਿੱਡ ਸਥਾਪਿਤ ਹਨ, ਇਸ ਲਈ ਪਿੰਡ ਝੋਰੜਾਂ ਨੂੰ ਕਿਸੇ ਵੀ ਗਰਿੱਡ ਦੀ ਜ਼ਰੂਰਤ ਨਹੀਂ |
Ad Position 22
No active advertisement
ਪਿਛਲੀ ਖ਼ਬਰ ਹਲਕਾ ਦਾਖਾ ਦੇ ਲੋਕ ਵਿਧਾਇਕ ਇਯਾਲੀ ਨਾਲ ਹਨ-ਸਾਬਕਾ ਸਰਪੰਚ ਸੋਹੀਆ/ਕਾਕਾ ਪੱਬੀਆ/ਮਾ: ਚੌਂਕੀਮਾਨ ਅਗਲੀ ਖ਼ਬਰ ਏ.ਡੀ.ਐੱਫ. ਸਰਕਲ ਜਗਰਾਉਂ ਨੇ 7ਵਾਂ ਖ਼ੂਨਦਾਨ ਕੈਂਪ ਲਗਾਇਆ
Ad Position 24