14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਆਰ.ਬੀ.ਐੱਸ.ਕੇ. ਟੀਮ ਨੇ 10 ਵਿਦਿਆਰਥੀਆਂ ਨੂੰ ਐਨਕਾਂ ਦਿੱਤੀਆਂ

Ad Position 21
No active advertisement
ਅਜੀਤ ਡੈਸਕ 26-12-2025
ਹਠੂਰ, 25 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਸਿਵਲ ਸਰਜਨ ਲੁਧਿਆਣਾ ਤੇ ਐੱਸ.ਐੱਮ.ਓ. ਹਠੂਰ ਡਾ: ਅਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ ਤਹਿਤ ਆਰ.ਬੀ.ਐੱਸ.ਕੇ. ਟੀਮ ਵਲੋਂ ਡਾ: ਗੌਰਵ ਜੈਨ ਤੇ ਸੀਮਾ ਮਹਿਤਾ ਫਾਰਮੇਸੀ ਅਫ਼ਸਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਸੂਲਪੁਰ ਵਿਖੇ 10 ਵਿਦਿਆਰਥੀਆਂ ਨੂੰ ਐੱਨ.ਪੀ.ਸੀ.ਬੀ.ਆਈ. ਪ੍ਰੋਗਰਾਮ ਅਧੀਨ ਮੁਫ਼ਤ ਐਨਕਾਂ ਵੰਡੀਆਂ | ਜ਼ਿਕਰਯੋਗ ਹੈ ਕਿ ਇਸ ਸਾਲ 17 ਸਤੰਬਰ ਨੂੰ ਆਰ.ਬੀ.ਐੱਸ.ਕੇ. ਟੀਮ ਅਤੇ ਰੋਹਿਤ ਸ਼ਰਮਾ ਅਪਥੈਲਮਿਕ ਅਫ਼ਸਰ ਵਲੋਂ ਬੱਚਿਆਂ ਦਾ ਹੈਲਥ ਚੈੱਕਅੱਪ ਕੀਤਾ ਸੀ | ਚੈੱਕਅੱਪ ਦੌਰਾਨ ਜਿੰਨ੍ਹਾਂ ਬੱਚਿਆਂ ਦੀ ਨਜ਼ਰ ਘੱਟ ਸੀ ਉਨ੍ਹਾਂ ਨੂੰ ਸਰਕਾਰ ਵਲੋਂ ਅੱਜ ਮੁਫ਼ਤ ਐਨਕਾਂ ਮੁਹੱਈਆ ਕਰਵਾਈਆਂ | ਇਸ ਮੌਕੇ ਟੀਮ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਸੂਲਪੁਰ ਦੇ ਅਧਿਆਪਕ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਸਫ਼ਰ-ਏ-ਸ਼ਹਾਦਤ ਨੂੰ ਸਮਰਪਿਤ ਧਾਰਮਿਕ ਸਮਾਗਮ ਅਗਲੀ ਖ਼ਬਰ ਬੀ.ਕੇ.ਯੂ. ਡਕੌਂਦਾ ਦੀ ਅਗਵਾਈ ਹੇਠ ਕਿਸਾਨਾਂ ਦਾ ਵਫ਼ਦ ਐੱਸ.ਡੀ.ਐੱਮ. ਨੂੰ ਮਿਲਿਆ
Ad Position 24