14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਗਹੌਰ ਮੀਟਿੰਗ 'ਚ ਵਰਕਰਜ਼/ਵੋਟਰਾਂ ਦਾ ਧੰਨਵਾਦ

Ad Position 21
No active advertisement
ਅਜੀਤ ਡੈਸਕ 27-12-2025
ਮੁੱਲਾਂਪੁਰ-ਦਾਖਾ, 26 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਦੋਰਾਨ ਸ਼੍ਰੋਮਣੀ ਅਕਾਲੀ ਦਲ (ਬ) ਦੇ ਸ਼ਾਨਦਾਰ ਪ੍ਰਦਰਸ਼ਨ ਬਾਅਦ ਪਾਰਟੀ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ ਵਰਕਰਜ਼/ਵੋਟਰਾਂ ਦੇ ਧੰਨਵਾਦ ਲਈ ਪਿੰਡ-ਪਿੰਡ ਆਰੰਭੀ ਮੁਹਿੰਮ ਤਹਿਤ ਦਿਉਲ ਨੇ ਆਪਣੀ ਟੀਮ ਨਾਲ ਪਿੰਡ ਗਹੌਰ ਵਿਖੇ ਪਾਰਟੀ ਆਗੂ ਮਨਪ੍ਰੀਤ ਸਿੰਘ ਮਨੀ ਦੇ ਗ੍ਰਹਿ ਜੁੜੀ ਇਕੱਤਰਤਾ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ਕਿ ਪੰਚਾਇਤ ਸੰਮਤੀ ਜ਼ੋਨ ਬਸੈਮੀ ਲਈ ਪਾਰਟੀ ਉਮੀਦਵਾਰ ਮਨਪ੍ਰੀਤ ਸਿੰਘ ਦੀ ਵੋਟ ਫ਼ੀਸਦੀ ਸਾਡੇ ਲਈ ਤਸੱਲੀਬਖਸ਼ ਹੈ | ਦਿਉਲ ਨੇ ਕਿਹਾ ਕਿ ਆਗਾਮੀ ਕਿਸੇ ਵੀ ਚੋਣ ਦੋਰਾਨ ਸ਼੍ਰੋਮਣੀ ਅਕਾਲੀ ਦਲ ਲਈ ਇਹ ਸੰਮਤੀ ਜ਼ੋਨ ਜਿੱਤਣਾ ਮੁਸ਼ਕਿਲ ਨਹੀਂ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਿਲੇ ਦਿਸ਼ਾ-ਨਿਰਦੇਸ਼ ਆਪਣੀ ਪਾਰਟੀ ਦੇ ਅਹੁਦੇਦਾਰ/ਵਰਕਰਾਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਨਵੇਂ ਵਰ੍ਹੇ ਤੇ ਲੋਹੜੀ ਦੇ ਦਿਨਾਂ 'ਚ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਦਾਖਾ ਮੰਡੀ ਮੁੱਲਾਂਪੁਰ 'ਚ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ ਜਾਵੇਗਾ | ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ ਸਾਲ 2027 ਦੀ ਚੋਣ ਦੇ ਮੱਦੇਨਜ਼ਰ ਪਾਰਟੀ ਦੀ ਮਜ਼ਬੂਤੀ ਲਈ ਬੂਥ ਪੱਧਰ ਤੱਕ ਇਕਾਈਆਂ ਦੇ ਗਠਨ ਦੀ ਪ੍ਰਕਿਰਿਆ ਸ਼ੁਰੂ ਹੈ | ਪੰਚਾਇਤ ਸੰਮਤੀ ਲਈ ਉਮੀਦਵਾਰ ਮਨਪ੍ਰੀਤ ਸਿੰਘ ਮਨੀ/ਜ਼ਿਲ੍ਹਾ ਪ੍ਰੀਸ਼ਦ ਜੋਨ ਪੁੜੈਣ ਲਈ ਉਮੀਦਵਾਰ ਅਮਨਦੀਪ ਸਿੰਘ ਸਵੱਦੀ ਵਲੋਂ ਵੀ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ | ਗਹੌਰ 'ਚ ਇਕੱਤਰਤਾ ਸਮੇਂ ਹਰਦੀਪ ਸਿੰਘ ਬੱਬੂ, ਰਛਪਾਲ ਸਿੰਘ, ਪੰਚ ਹਰਨੇਕ ਸਿੰਘ, ਪੰਚ ਚੇਤ ਸਿੰਘ, ਜਸਵੀਰ ਸਿੰਘ, ਦਵਿੰਦਰ ਸਿੰਘ, ਜਗਦੇਵ ਸਿੰਘ, ਗੁਰਸ਼ਰਨ ਸਿੰਘ, ਪਵਿੱਤਰ ਸਿੰਘ ਹੋਰ ਪਾਰਟੀ ਵਰਕਰ/ਅਹੁਦੇਦਾਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਕਾਸੋ ਮੁਹਿੰਮ ਤਹਿਤ ਥਾਣਾ ਮੁਖੀ ਮਲੌਦ ਨੇ ਕੀਤੀ ਚੈਕਿੰਗ ਅਗਲੀ ਖ਼ਬਰ ਹਲਕਾ ਦਾਖੇ ਦੇ ਲੋਕ ਪੰਥਕ ਸੋਚ ਤੇ ਅਸੂਲਾਂ 'ਤੇ ਪਹਿਰਾ ਦੇਣ ਵਾਲੇ ਆਗੂ ਵਿਧਾਇਕ ਇਯਾਲੀ ਨਾਲ ਖੜ੍ਹੇ ਹਨ-ਸਿੱਧੂ ਪੰਡੋਰੀ/ਨ...
Ad Position 24