14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੁਖਬੀਰ ਸਿੰਘ ਬਾਦਲ ਰਾਜਸੀ ਸ਼ਕਤੀ ਲਈ ਆਪਣਿਆਂ ਵੱਲ ਹੱਥ ਵਧਾਉਣ-ਪਿ੍ੰਸੀਪਲ ਬਲਵੰਤ ਸਿੰਘ

Ad Position 21
No active advertisement
ਅਜੀਤ ਡੈਸਕ 27-12-2025
ਮਲੌਦ, 26 ਦਸੰਬਰ (ਦਿਲਬਾਗ ਸਿੰਘ ਚਾਪੜਾ)-ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਮੁੱਦਿਆਂ 'ਤੇ ਬੇਬਾਕੀ ਨਾਲ ਆਵਾਜ਼ ਚੁੱਕਣ ਵਾਲੇ ਪਿ੍ੰਸੀਪਲ ਬਲਵੰਤ ਸਿੰਘ ਉਕਸੀ ਨੇ ਆਪਣੇ ਸਾਥੀਆਂ ਦੀ ਹਾਜ਼ਰੀ ਪੰਜਾਬ ਦੀਆਂ ਤਿੰਨਾਂ ਪਾਰਟੀਆਂ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਲੋਕ ਰਾਜ ਕਰ ਰਹੀ ਪਾਰਟੀ ਤੋਂ ਸੰਤੁਸ਼ਟ ਨਹੀਂ ਹਨ | ਜਿੱਥੇ ਤੱਕ ਕਾਂਗਰਸ ਪਾਰਟੀ ਦਾ ਸਬੰਧ ਹੈ, ਉਹ ਇਨ੍ਹਾਂ ਚੋਣਾ ਵਿਚ ਦੂਜੇ ਨੰਬਰ 'ਤੇ ਰਹੀ ਹੈ | ਪਰ ਆਗੂਆਂ ਦੀ ਆਪਸੀ ਫੁੱਟ ਅਤੇ ਹਾਈਕਮਾਂਡ ਦੇ ਸਮੇਂ ਸਿਰ ਸਹੀ ਫ਼ੈਸਲੇ ਨਾ ਲੈਣ ਕਾਰਣ ਕਾਂਗਰਸੀ ਵਰਕਰ ਵੀ ਦੁਬਿਧਾ ਵਿਚ ਹਨ | ਪਰ ਸ਼੍ਰੋਮਣੀ ਅਕਾਲੀ ਦਲ ਨੂੰ ਜੋ ਇਨ੍ਹਾਂ ਚੋਣਾਂ ਵਿਚ ਹੁੰਗਾਰਾ ਮਿਲਿਆ ਹੈ, ਉਸ ਤੋਂ ਮਹਿਸੂਸ ਹੁੰਦਾ ਹੈ ਕਿ ਲੋਕ ਪੰਜਾਬ ਵਿਚ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨ ਵਾਲੀ ਕਿਸੇ ਖੇਤਰੀ ਪਾਰਟੀ ਨੂੰ ਰਾਜਭਾਗ ਦੇਣ ਲਈ ਉਤਸੁਕਤਾ ਰੱਖਦੇ ਹਨ | ਪਰ ਅਜੇ ਖੇਤਰੀ ਪਾਰਟੀ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਕਿਸੇ ਅਜਿਹੇ ਮਰੀਜ਼ ਵਰਗੀ ਹੈ, ਜਿਸ ਦਾ ਵੈਂਟੀਲੇਟਰ ਬੰਦ ਕਰ ਕੇ ਉਸ ਨੂੰ ਵਾਰਡ ਵਿਚ ਭੇਜ ਦਿੱਤਾ ਗਿਆ ਹੋਵੇ | ਪਰ ਜੇਕਰ ਸੁਖਬੀਰ ਸਿੰਘ ਬਾਦਲ 2 ਦਸੰਬਰ ਵਾਲੇ ਫ਼ੈਸਲੇ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੰਦੇ ਤਾਂ ਇਨ੍ਹਾਂ ਚੋਣਾਂ ਵਿਚ ਵੀ ਨਤੀਜੇ ਵੱਖਰੇ ਹੋਣੇ ਸਨ | ਪਿ੍ੰਸੀਪਲ ਉਕਸੀ ਨੇ ਕਿਹਾ ਕਿ ਪਤਾ ਨਹੀਂ ਕਿਉਂ ਸੁਖਬੀਰ ਸਿੰਘ ਬਾਦਲ ਆਪਣੀਆਂ ਪਹਿਲੀਆਂ ਗ਼ਲਤੀਆਂ ਸੁਧਾਰਨ ਦੇ ਨਾਲ ਨਾਲ ਨਵੀਆਂ ਔਕੜਾਂ ਕਿਉਂ ਪੈਦਾ ਕਰ ਰਹੇ ਹਨ | ਜਿਨ੍ਹਾਂ ਆਗੂਆਂ ਨੂੰ ਉਹ ਪਾਰਟੀ ਦੇ ਗ਼ੱਦਾਰ ਦੱਸ ਰਹੇ ਹਨ, ਉਨ੍ਹਾਂ ਨੂੰ ਤਾਂ ਲੋਕਾਂ ਨੇ ਉਸ ਸਮੇਂ ਵੀ ਜਿਤਾ ਦਿੱਤਾ ਸੀ | ਜਦੋਂ ਖ਼ੁਦ ਸੁਖਬੀਰ ਸਿੰਘ ਬਾਦਲ ਅਤੇ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਵੱਡੇ ਬਾਦਲ ਸਾਹਿਬ ਵੀ ਅੰਤਲੇ ਸਮੇਂ ਸਿਆਸੀ ਬਾਜੀ ਹਾਰ ਕੇ ਰੁਖ਼ਸਤ ਹੋਣਾ ਪਿਆ | ਅਜੇ ਵੀ ਵਕਤ ਹੈ, ਜੇਕਰ ਸੁਖਬੀਰ ਸਿੰਘ ਬਾਦਲ ਨੇ ਰਾਜਸੀ ਸੱਤਾ ਹਾਸਿਲ ਕਰਨੀ ਹੈ ਤਾਂ ਆਪਣਿਆਂ ਨੂੰ ਸਬਕ ਸਿਖਾਉਣ ਦੀ ਥਾਂ ਬੁੱਕਲ ਵਿਚ ਲੈਣ ਦੀ ਲੋੜ ਹੈ | ਇਸ ਸਮੇਂ ਸਾਬਕਾ ਸਰਪੰਚ ਜਸਵੰਤ ਸਿੰਘ ਬੇਰਕਲਾਂ, ਜਥੇਦਾਰ ਦੇ ਦਵਿੰਦਰ ਸਿੰਘ ਟਿੰਬਰਵਾਲ, ਸੁਰਿੰਦਰ ਸਿੰਘ ਰਾਜਾ ਕੂਹਲੀ, ਰਘਵੀਰ ਸਿੰਘ ਟਿੰਬਰਵਾਲ, ਤੇਜੀ ਚੋਮੋਂ ਅਤੇ ਸ਼ੇਰ ਸਿੰਘ ਮਲੌਦ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਟੈਕਸੀ ਯੂਨੀਅਨ ਮਲੌਦ ਨੇ ਬੱਸ ਸਟੈਂਡ ਮਲੌਦ ਵਿਖੇ ਲੰਗਰ ਲਗਾਇਆ ਅਗਲੀ ਖ਼ਬਰ ਸਰਕਾਰ ਨੇ ਲੋਕਾਂ 'ਤੇ ਪਾਇਆ ਵਾਧੂ ਆਰਥਿਕ ਬੋਝ- ਢਿੱਲੋਂ
Ad Position 24