13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਦਾਣਾ ਮੰਡੀ ਰਾਏਕੋਟ ਵਿਖੇ ਸ਼ਹੀਦੀ ਦਿਹਾੜੇ ਸੰਬੰਧੀ 3 ਰੋਜ਼ਾ ਗੁਰੂ ਦੇ ਲੰਗਰਾਂ ਦੀ ਸ਼ੁਰੂਆਤ ਕਰਵਾਈ

Ad Position 21
No active advertisement
ਅਜੀਤ ਡੈਸਕ 27-12-2025
ਰਾਏਕੋਟ, 26 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਗੁਰਦੁਆਰਾ ਭਗਤ ਨਾਮਦੇਵ ਜੀ, ਆੜ੍ਹਤੀਆ ਐਸੋਸੀਏਸ਼ਨ, ਅਕਾਊਟੈਂਟ ਯੂਨੀਅਨ, ਅਨਾਜ ਮੰਡੀ ਮਜ਼ਦੂਰ ਯੂਨੀਅਨ, ਮਾਰਕੀਟ ਕਮੇਟੀ ਰਾਏਕੋਟ, ਸਮੂਹ ਦੁਕਾਨਦਾਰ ਮਲੇਰਕੋਟਲਾ ਰੋਡ ਅਤੇ ਵਿਸ਼ਵਕਰਮਾ ਟੈਂਪੂ ਯੂਨੀਅਨ ਵਲੋਂ ਦਾਣਾ ਮੰਡੀ ਰਾਏਕੋਟ ਦੇ ਮੁੱਖ ਗੇਟ 'ਤੇ 3 ਰੋਜ਼ਾ ਗੁਰੂ ਕੇ ਲੰਗਰ ਦੀ ਸ਼ੁਰੂਆਤ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਨਾਜ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲੀਪ ਸਿੰਘ ਛਿੱਬਰ ਤੇ ਅਕਾਊਟੈਂਟ ਯੂਨੀਅਨ ਦੇ ਪ੍ਰਧਾਨ ਜਰਨੈਲ ਸਿੰਘ ਲੋਹਟਬੱਦੀ ਨੇ ਦੱਸਿਆ ਕਿ 26, 27 ਤੇ 28 ਦਸੰਬਰ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਏ ਜਾਣਗੇ | ਇਸ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਲਈ 27 ਤੇ 28 ਦਸੰਬਰ ਨੂੰ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ ਜਿਸ ਵਿਚ ਦਾਨੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਅਪੀਲ ਕੀਤੀ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ, ਮੁਲਖਰਾਜ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ, ਭੋਲਾ ਸਿੰਘ, ਗੁਰਬਖਸ਼ ਸਿੰਘ, ਬਲਜੀਤ ਸਿੰਘ, ਅਭਿਨਾਸ਼ ਗੋਇਲ, ਸਤੀਸ਼ ਕੁਮਾਰ, ਬੂਟਾ ਸਿੰਘ, ਜਸਵੀਰ ਸਿੰਘ, ਗੁਰਮੇਲ ਸਿੰਘ, ਜਰਨੈਲ ਸਿੰਘ, ਸੁਭਾਸ਼ ਵਰਮਾ, ਡਾ.ਨਿਰਭੈ ਸਿੰਘ, ਨੀਰਜ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ ਸ਼ਹਾਦਤਾਂ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ ਹੰਬੜਾਂ ਨਗਰ ਤੋਂ ਹਰੇਕ ਸਾਲ ਦੀ ਤਰ੍ਹਾਂ ਸਾਹਿਬਜ਼ਾਦਿਆਂ ਦੀ ਨਿੱਘੀ ਯਾਦ 'ਚ ਸੰਗਤਾਂ ਲਈ ਲੰਗਰਾਂ ਦੀ ਸੇਵਾ ਜਾਰੀ
Ad Position 24