13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਪਿੰਡ ਭੈਣੀ ਦਰੇੜਾ ਵਿਖੇ 3 ਰੋਜ਼ਾ ਦੁੱਧ ਦੇ ਲੰਗਰ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 27-12-2025
ਰਾਏਕੋਟ, 26 ਦਸੰਬਰ (ਬਲਵਿੰਦਰ ਸਿੰਘ ਲਿੱਤਰ)-ਮਹਾਨ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਪਵਿੱਤਰ ਯਾਦ 'ਚ ਨਜ਼ਦੀਕੀ ਪਿੰਡ ਭੈਣੀ ਦਰੇੜਾ ਵਿਖੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 26, 27 ਅਤੇ 28 ਦਸੰਬਰ ਨੂੰ ਦੁੱਧ ਦਾ ਲੰਗਰ ਲਗਾਉਣ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਜਾਣਕਾਰੀ ਦਿੰਦਿਆਂ ਨੰਬਰਦਾਰ ਜਸਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਹ ਲੰਗਰ ਐੱਨ.ਆਰ.ਆਈ ਵੀਰਾਂ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਹਨ | ਜਿਸ ਦੌਰਾਨ ਰਾਏਕੋਟ-ਅਹਿਮਦਗੜ੍ਹ ਰੋਡ 'ਤੇ ਸਥਿਤ ਬੱਸ ਅੱਡਾ ਭੈਣੀ ਦਰੇੜਾ 3 ਦਿਨ ਦੁੱਧ ਦਾ ਲੰਗਰ ਚੱਲੇਗਾ ਅਤੇ ਰਾਹਗੀਰਾਂ ਨੂੰ ਦੁੱਧ ਛਕਾਇਆ ਜਾਵੇਗਾ | ਦੱਸਣਯੋਗ ਹੈ ਕਿ ਬਾਬਾ ਮੋਤੀ ਰਾਮ ਮਹਿਰਾ ਜੀ ਵਲੋਂ ਠੰਡੇ ਬੁਰਜ ਵਿਚ ਕੈਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਛਕਾਇਆ ਗਿਆ ਸੀ, ਜਿਸ ਤੋਂ ਬਾਅਦ ਸੂਬਾ ਸਰਹੰਦ ਦੇ ਹੁਕਮਾਂ 'ਤੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੇ ਪਰਿਵਾਰ ਨੂੰ ਜ਼ਾਲਮ ਹਕੂਮਤ ਵੱਲੋਂ ਕੋਹਲੂ ਵਿਚ ਪੀੜ੍ਹ ਦਿੱਤਾ ਗਿਆ ਸੀ |
Ad Position 22
No active advertisement
ਪਿਛਲੀ ਖ਼ਬਰ ਰਾਣਾ ਗੁਰਜੀਤ ਸਿੰਘ ਵਲੋਂ ਯੂਨੀਵਰਸਿਟੀ ਲਈ 11 ਲੱਖ ਦੇਣ ਦਾ ਐਲਾਨ ਅਗਲੀ ਖ਼ਬਰ ਪਿੰਡ ਚੌਂਕੀਮਾਨ ਵਿਖੇ ਸ਼ਹਾਦਤਾਂ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ
Ad Position 24