11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਨੌਜਵਾਨ ਦੇ ਚਾਕੂ ਮਾਰ ਕੀਤਾ ਜ਼ਖ਼ਮੀ, ਪੁਲਿਸ ਵਲੋਂ ਦੋਸ਼ੀ ਕਾਬੂ

Ad Position 21
No active advertisement
ਅਜੀਤ ਡੈਸਕ 28-12-2025
ਮਾਛੀਵਾੜਾ ਸਾਹਿਬ, 27 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਪ੍ਰਵਾਸੀ ਮਜ਼ਦੂਰਾਂ ਦੀ ਬਸਤੀ ਬਲੀਬੇਗ ਵਿਚ ਇੱਕ ਨੌਜਵਾਨ ਨੂੰ ਕਰਿਆਨੇ ਦੀ ਦੁਕਾਨ 'ਤੇ ਬੈਠਣ ਕਾਰਨ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਜੋ ਹਸਪਤਾਲ ਵਿਚ ਜੇਰੇ ਇਲਾਜ ਹੈ | ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਹਿਚਾਣ ਪੰਕਜ ਕੁਮਾਰ ਵਾਸੀ ਬਲੀਬੇਗ ਤੌਰ 'ਤੇ ਹੋਈ ਹੈ | ਪੁਲਿਸ ਨੂੰ ਬਿਆਨ ਦਰਜ ਕਰਵਾਉਂਦਿਆਂ ਅਕਾਸ਼ ਕੁਮਾਰ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦਾ ਹੈ ਅਤੇ ਰਾਜੇਸ਼ ਕਰਿਆਨਾ ਸਟੋਰ ਕੋਲ ਖੜ੍ਹਾ ਸੀ ਤਾਂ ਪੰਕਜ ਕੁਮਾਰ ਆਉਂਦੇ ਸਾਰੇ ਮੈਨੂੰ ਗਾਲੀ-ਗਲੋਚ ਕਰਨ ਲੱਗਾ ਜਿਸ ਤੋਂ ਬਾਅਦ ਸਾਡੀ ਹੱਥੋਪਾਈ ਵੀ ਹੋ ਗਈ | ਮੋਹਤਬਰਾਂ ਵਲੋਂ ਸਾਨੂੰ ਸਮਝਾ ਕੇ ਘਰ ਭੇਜ ਦਿੱਤਾ ਗਿਆ ਤਾਂ ਪੰਕਜ ਕੁਮਾਰ 11 ਵਜੇ ਦੁਬਾਰਾ ਚਾਕੂ ਲੈ ਕੇ ਆਇਆ ਤੇ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਮੇਰੀ ਗਰਦਨ 'ਤੇ ਵਾਰ ਕੀਤਾ, ਦੂਸਰਾ ਵਾਰ ਕਰਨ 'ਤੇ ਮੈਂ ਦੋਵੇਂ ਹੱਥ ਅੱਗੇ ਕਰ ਲਏ ਜੋ ਮੇਰੇ ਸੱਜੇ ਹੱਥ ਦੇ ਅੰਗੂਠੇ ਕੋਲ ਤੇ ਖੱਬੇ ਹੱਥ ਦੀ ਉਂਗਲ 'ਤੇ ਲੱਗਾ | ਮੇਰੇ ਵਲੋਂ ਰੌਲਾ ਪਾਉਣ 'ਤੇ ਪੰਕਜ ਮੌਕੇ ਤੋਂ ਫ਼ਰਾਰ ਹੋ ਗਿਆ | ਲੜਾਈ ਦੀ ਵਜ੍ਹਾ ਰੰਜਸ਼ ਇਹ ਹੈ ਕਿ ਪੰਕਜ ਕੁਮਾਰ ਮੈਨੂੰ ਕਰਿਆਨੇ ਦੀ ਦੁਕਾਨ 'ਤੇ ਬੈਠਣ ਤੋਂ ਰੋਕਦਾ ਸੀ ਤੇ ਗਾਲੀ-ਗਲੋਚ ਕਰਦਾ ਰਹਿੰਦਾ ਸੀ ਤੇ ਮੈਨੂੰ ਮਾਰ ਦੇਣ ਦੀਆਂ ਧਮਕੀਆਂ ਦਿੰਦਾ ਸੀ | ਇਲਾਜ ਲਈ ਮੈਨੂੰ ਮੇਰੀ ਚਾਚੀ ਰਾਜੂ ਦੇਵੀ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ | ਪੁਲਿਸ ਵਲੋਂ ਅਕਾਸ਼ ਕੁਮਾਰ ਵਲੋਂ ਦਿੱਤੇ ਬਿਆਨਾਂ 'ਤੇ ਅਧਾਰ 'ਤੇ ਪੰਕਜ ਕੁਮਾਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਉਸ ਨੂੰ ਗਿ੍ਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਆਪ ਦੇ ਰਾਜ ਅੰਦਰ ਲੋਕਤੰਤਰ ਦਾ ਰੱਜ ਕੇ ਘਾਣ ਹੋ ਰਿਹਾ-ਕੇ. ਡੀ. ਵੈਦ ਅਗਲੀ ਖ਼ਬਰ ਕਰਤਾਰਪੁਰ ਦੀਆਂ ਸੰਗਤਾਂ ਵਲੋਂ ਜੀ. ਟੀ. ਰੋਡ 'ਤੇ ਲਗਾਇਆ ਲੰਗਰ
Ad Position 24