ਰਾਏਕੋਟ/ਹਠੂਰ, 28 ਦਸੰਬਰ (ਸੁਸ਼ੀਲ, ਜਸਵਿੰਦਰ ਸਿੰਘ ਛਿੰਦਾ)-ਸਿੱਖ ਰਾਜ ਦੇ ਆਖਰੀ ਮਹਾਰਾਜਾ ਦਲੀਪ ਸਿੰਘ ਦੀ ਪੰਜਾਬ ਦੇ ਆਖਰੀ ਸਫ਼ਰ ਨੂੰ ਸਮਰਪਿਤ ਯੂਥ ਸਪੋਰਟਸ ਕਲੱਬ ਮੱਲ੍ਹਾ ਅਤੇ ਪੰਜਾਬ ਖੇਡ ਅਕੈਡਮੀ ਚਕਰ ਦੇ ਸਹਿਯੋਗ ਨਾਲ 'ਕਾਫ਼ਲਾ ਜੀਵੇ ਪੰਜਾਬ' ਤਹਿਤ 31 ਦਸੰਬਰ, ਦਿਨ ਬੁੱਧਵਾਰ ਨੂੰ ਸਾਈਕਲ ਰੈਲੀ ਕੱਢੀ ਜਾ ਰਹੀ ਹੈ | ਇਸ ਸਬੰਧੀ ਰੈਲੀ ਦੇ ਮੁੱਖ ਪ੍ਰਬੰਧਕ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ ਗੁਰਪ੍ਰੀਤ ਸਿੰਘ ਤੂਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਾਈਕਲ ਰੈਲੀ ਪਿੰਡ ਮੱਲ੍ਹਾ ਦੇ ਪੁਰਾਤਨ ਨਿੰਮ ਵਾਲੇ ਥੜੇ ਤੋਂ ਸਵੇਰੇ ਨੌ ਵਜੇ ਸ਼ੁਰੂ ਹੋ ਕੇ ਪਿੰਡ ਮਾਣੂੰਕੇ, ਜੱਟਪੁਰਾ, ਲੰਮੇ, ਬੱਸੀਆਂ ਹੁੰਦੇ ਹੋਏ ਮਹਾਰਾਜਾ ਦਲੀਪ ਸਿੰਘ ਜੀ ਕੋਠੀ ਬੱਸੀਆਂ ਵਿਖੇ 11:00 ਵਜੇ ਪਹੁੰਚੇਗੀ | ਉਨ੍ਹਾਂ ਇਲਾਕੇ ਦੇ ਨੌਜਵਾਨਾਂ ਨੂੰ ਸਾਈਕਲ ਰੈਲੀ ਵਿਚ ਸ਼ਾਮਿਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਗੁਰਮੇਲ ਸਿੰਘ ਮੱਲ੍ਹਾ, ਸਾਬਕਾ ਸਰਪੰਚ ਹਰਬੰਸ ਸਿੰਘ ਢਿੱਲੋਂ, ਸਰਪੰਚ ਹਰਪ੍ਰੀਤ ਸਿੰਘ ਮਾਣੂੰਕੇ, ਬਿੱਟੂ ਸੰਧੂ ਮਾਣੂੰਕੇ, ਜਿੰਦਰ ਸਿੰਘ ਲੰਮੇ, ਨੰਬੜਦਾਰ ਜਗਜੀਤ ਸਿੰਘ ਸਿੱਧੂ ਮੱਲ੍ਹਾ, ਪ੍ਰਧਾਨ ਕੁਲਦੀਪ ਸਿੰਘ ਮੱਲ੍ਹਾ, ਰਜਿੰਦਰ ਸਿੰਘ ਗਾਗਾ, ਅੰਤਰਰਾਸਟਰੀ ਖਿਡਾਰਨ ਗੁਰਲੀਨ ਕੌਰ ਸਿੱਧੂ, ਸੂਬੇਦਾਰ ਜਸਵੰਤ ਸਿੰਘ ਸਿਵੀਆ, ਕੁੰਢਾ ਸਿੰਘ ਯੂ.ਐੱਸ.ਏ, ਪਾਲੀ ਸਿੰਘ, ਸੁਖਵਿੰਦਰ ਸਿੰਘ,ਪ੍ਰਧਾਨ ਦਵਿੰਦਰ ਸਿੰਘ ਸਿੱਧੂ, ਜਗਸੀਰ ਸਿੰਘ ਜੱਗੀ, ਗਗਨਦੀਪ ਸਿੰਘ ਸਿੱਧੂ, ਬਲਦੀਪ ਸਿੰਘ ਸਿੱਧੂ, ਨਛੱਤਰ ਸਿੰਘ, ਜਿੰਮੀ ਚਕਰ, ਅਮਿਤ ਚਕਰ, ਲਾਲੀ ਮੱਲ੍ਹਾ, ਬਹਾਦਰ ਸਿੰਘ ਆਦਿ ਹਾਜ਼ਰ ਸਨ |