20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਦੁੱਧ ਦੇ ਕਾਰੋਬਾਰ ਨੂੰ ਢਾਹ ਲਾਉਣ ਦੀ ਬਜਾਏ ਸਰਕਾਰ ਪ੍ਰਫੁੱਲਿਤ ਕਰਨ ਲਈ ਠੋਸ ਫ਼ੈਸਲੇ ਲਵੇ – ਮਾ: ਗੁਰਦੀਪ ਦਿਓਲ

Ad Position 21
No active advertisement
ਅਜੀਤ ਡੈਸਕ 30-12-2025
ਗੁਰੂਸਰ ਸੁਧਾਰ, 29 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)-ਸੂਬੇ ਦੀ 'ਆਪ' ਸਰਕਾਰ ਵਲੋਂ ਦੁੱਧ ਦੀਆਂ ਕੀਮਤਾਂ ਵਿਚ ਕੀਤੇ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਫ਼ੈਸਲੇ ਦੀ ਸਮੂਹ ਦੁੱਧ ਉਤਪਾਦਕ ਤੇ ਦੁੱਧ ਦਾ ਕਾਰੋਬਾਰ ਕਰੜੇ ਸ਼ਬਦਾਂ ਅੰਦਰ ਨਿਖੇਧੀ ਕਰ ਰਹੇ ਹਨ | ਪਿੰਡ ਬੋਪਾਰਾਏ ਕਲਾਂ ਸਮੇਤ ਆਸ-ਪਾਸ ਦੇ ਪਿੰਡਾਂ ਦੇ ਦੁੱਧ ਕਾਰੋਬਾਰੀਆਂ ਨੇ ਵੀ ਸਰਕਾਰ ਦੇ ਇਸ ਫ਼ੈਸਲੇ 'ਤੇ ਕਾਫ਼ੀ ਨਿਰਾਸ਼ਾ ਜਾਹਰ ਕੀਤੀ ਹੈ | ਚਿੱਟੇ ਇਨਕਲਾਬ ਵਜੋਂ ਜਾਣੇ ਜਾਂਦੇ ਤੇ ਦੁੱਧ ਦੇ ਵੱਡੇ ਉਤਪਾਦਕ ਅਤੇ ਅਗਾਂਹਵਧੂ ਕਿਸਾਨ ਮਾ:ਗੁਰਦੀਪ ਸਿੰਘ ਦਿਓਲ ਬੋਪਾਰਾਏ ਕਲਾਂ ਨੇ ਸੂਬਾ ਸਰਕਾਰ ਕੋਲੋਂ ਮੰਗ ਕੀਤੀ ਕਿ ਦੁੱਧ ਦੇ ਕਾਰੋਬਾਰ ਨੂੰ ਢਾਹ ਲਾਉਣ ਵਾਲੇ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ | ਮਾ:ਗੁਰਦੀਪ ਸਿੰਘ ਦਿਓਲ ਤੋਂ ਇਲਾਵਾ ਮਾ.ਹਰਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ ਕਾਲਾ, ਸੁਖਰਾਜ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਪ੍ਰੇਮਜੀਤ ਸਿੰਘ ਰਾਜੂ, ਅਵਤਾਰ ਸਿੰਘ ਤਾਰੀ, ਭਿੰਦਰ ਦਿਓਲ, ਪ੍ਰੇਮ ਸਿੰਘ ਦਿਓਲ, ਰਛਪਾਲ ਸਿੰਘ ਚੀਨਾ, ਮਹਿੰਦਰ ਸਿੰਘ ਬਾਈ, ਗੁਰਦੀਪ ਸਿੰਘ ਕਾਕੂ, ਅਰਵਿੰਦਰ ਕੁਮਾਰ, ਗੁਰਮੀਤ ਸਿੰਘ ਭੋਲਾ, ਗੁਰਚਰਨ ਸਿੰਘ ਸਾਬਕਾ ਮੈਂਬਰ ਆਦਿ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਵਧ ਰਹੀਆਂ ਲਾਗਤਾਂ ਕਾਰਨ ਇਸ ਨੂੰ ਬਚਾਉਣ ਲਈ ਸੂਬਾ ਸਰਕਾਰ ਪਹਿਲਕਦਮੀ ਕਰਦਿਆਂ ਜਲਦੀ ਤੋਂ ਜਲਦੀ ਦੁੱਧ ਦੀਆਂ ਕੀਮਤਾਂ ਨੂੰ ਸਮੇਂ ਸਮੇਂ 'ਤੇ ਵਧਾਉਣ ਲਈ ਯੋਜਨਾਵਾਂ 'ਤੇ ਅਮਲ ਕਰੇ |
Ad Position 22
No active advertisement
ਪਿਛਲੀ ਖ਼ਬਰ ਦੁੱਧ ਤੇ ਪਕੌੜਿਆਂ ਦਾ ਲੰਗਰ ਲਗਾਇਆ ਅਗਲੀ ਖ਼ਬਰ ਕੜਾਕੇ ਦੀ ਠੰਢ 'ਚ ਬਜ਼ੁਰਗਾਂ ਅਤੇ ਬੱਚਿਆਂ ਦਾ ਖਾਸ ਧਿਆਨ ਰੱਖਣ ਦੀ ਲੋੜ- ਸਿਵਲ ਸਰਜਨ
Ad Position 24