20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗੰਦਗੀ ਦੇ ਢੇਰਾਂ ਕਾਰਨ ਜਗਰਾਉਂ ਸ਼ਹਿਰ ਵਾਸੀਆਂ ਦਾ ਹੋਇਆ ਬੁਰਾ ਹਾਲ

Ad Position 21
No active advertisement
ਅਜੀਤ ਡੈਸਕ 30-12-2025
ਜਗਰਾਉਂ, 29 ਦਸੰਬਰ (ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ)-ਜਗਰਾਉਂ ਸ਼ਹਿਰ ਦੇ ਹਰ ਪਾਸੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਕੂੜੇ ਦੀ ਚੁਕਾਈ ਨਾ ਹੋਣ ਕਾਰਨ ਕੂੜਾ ਸੁੱਟਣ ਲਈ ਕੋਈ ਜਗ੍ਹਾ ਹੀ ਨਹੀਂ ਬਚੀ, ਜਿਸ ਕਾਰਨ ਸਫ਼ਾਈ ਸੇਵਕਾਂ ਵਲੋਂ ਕੂੜਾ ਨਗਰ ਕੌਂਸਲ ਦਫ਼ਤਰ ਅਤੇ ਸੜਕਾਂ ਕਿਨਾਰੇ ਹੀ ਸੁੱਟਿਆ ਜਾ ਰਿਹਾ ਸੀ, ਪਰ ਹੁਣ ਇਹ ਬਣਾਏ ਕੂੜਾ ਡੰਪ ਵੀ ਪੂਰੀ ਤਰ੍ਹਾਂ ਕੂੜੇ ਦੇ ਪਹਾੜ ਬਣ ਚੁੱਕੇ ਹਨ | ਇਥੇ ਜਿਕਰਯੋਗ ਹੈ ਕਿ ਨਗਰ ਕੌਂਸਲ ਵਿਚ ਦੋ ਧੜਿਆਂ ਦੀ ਆਪਸੀ ਖਹਿਬਾਜ਼ੀ ਕਰਕੇ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਬਣੀ ਹੋਈ ਹੈ | ਜਿਸ ਕਰਕੇ ਹੁਣ ਨਗਰ ਕੌਂਸਲ ਵਲੋਂ ਲੋਕਾਂ ਵਲੋਂ ਤਿੱਖਾ ਸੰਘਰਸ਼ ਕਰਕੇ ਅਤੇ ਅਦਾਲਤ ਦਾ ਸਹਾਰਾ ਲੈ ਕੇ ਜਗਰਾਉਂ ਸ਼ਹਿਰ ਦੇ ਭੀੜ ਵਾਲੇ ਬਜ਼ਾਰ ਝਾਂਸੀ ਰਾਣੀ ਚੌਕ ਵਿਚ ਬੰਦ ਕਰਵਾਏ ਸੈਕੰਡਰੀ ਕੂੜਾ ਡੰਪ ਵਿਚ ਮੁੜ ਤੋਂ ਕੂੜਾ ਸੁੱਟਣ ਦੀ ਤਿਆਰੀ ਕਰ ਦਿੱਤੀ ਹੈ, ਜਿਸ ਲਈ ਬੰਦ ਕੀਤੇ ਕੂੜਾ ਡੰਪ ਦੇ ਗੇਟ ਤੋੜ ਦਿੱਤੇ ਗਏ ਹਨ ਅਤੇ ਡੰਪ ਦੇ ਬਾਹਰੋਂ ਲੋਕਾਂ ਦੇ ਬੈਠਣ ਲਈ ਰੱਖੇ ਬੈਚਾਂ ਨੂੰ ਵੀ ਪਾਸੇ ਕਰ ਦਿੱਤਾ ਗਿਆ | ਜਿਸ ਨੂੰ ਦੇਖਕੇ ਨੇੜੇ ਦੇ ਦੁਕਾਨਦਾਰ ਅਤੇ ਘਰਾਂ ਦੇ ਲੋਕ ਭੜਕ ਉਠੇ | ਇਸ ਮੌਕੇ ਸਾਬਕਾ ਪ੍ਰਧਾਨ ਜਤਿੰਦਰਪਾਲ ਰਾਣਾ, ਕਾਮਰੇਡ ਰਵਿੰਦਰਪਾਲ ਰਾਜੂ ਅਤੇ ਸੁਖਵਿੰਦਰ ਸਿੰਘ ਸਿੱਧੂ ਵਲੋਂ ਕੂੜੇ ਦੇ ਡੰਪ ਦੇ ਅੱਗੇ ਅਣ-ਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ | ਇਸ ਦੇ ਨਾਲ ਹੀ ਨੇੜੇ ਦੇ ਦੁਕਾਨਦਾਰਾਂ ਨੇ ਰੋਸ ਵਿਚ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਹਨ | ਇਸ ਸਮੇਂ ਉਨ੍ਹਾਂ ਕਿਹਾ ਕਿ ਸੱਤ੍ਹਾਧਾਰੀ ਆਗੂਆਂ ਅਤੇ ਕੌਂਸਲ ਅਧਿਕਾਰੀ ਜਗਰਾਉਂ ਦੀ ਅਣਗਹਿਲੀ ਕਰਕੇ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਉਂ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪ੍ਰਮੁੱਖ ਬਜ਼ਾਰ ਵਿਚ ਲੋਕਾਂ ਵੱਲੋਂ ਲੰਮੇਂ ਸੰਘਰਸ ਤੋਂ ਬਾਅਦ ਬੰਦ ਕਰਵਾਏ ਕੂੜਾ ਡੰਪ ਨੂੰ ਮੁੜ ਤੋਂ ਧੱਕੇਸ਼ਾਹੀ ਨਾਲ ਖੋਲਿਆਂ ਜਾ ਰਿਹਾ ਹੈ, ਜਿਸ ਨਾਲ ਇਸ ਖੇਤਰ ਦੇ ਵਸਨੀਕਾਂ ਦਾ ਮੁੜ ਤੋਂ ਬੁਰਾ ਹਾਲ ਹੋ ਜਾਵੇਗਾ | ਸ਼ਹਿਰ ਦਾ ਮੁੱਖ ਬਜ਼ਾਰ ਹੋਣ ਕਰਕੇ ਇਥੇ ਖਾਣ-ਖੀਣ ਵਾਲੀਆਂ ਵਸਤੂਆਂ ਦਾ ਬਜ਼ਾਰ ਹੈ | ਇਸ ਮੌਕੇ ਨੇੜੇ ਦੇ ਦੁਕਾਨਦਾਰਾਂ ਨੇ ਐਲਾਨ ਕੀਤਾ ਕਿ ਹੁਣ ਕੁਝ ਵੀ ਹੋ ਜਾਵੇ, ਇਥੇ ਨਗਰ ਕੌਂਸਲ ਨੂੰ ਕੂੜਾ ਨਹੀਂ ਸੁੱਟਣ ਦੇਣਗੇ | ਜਿਸ ਲਈ ਉਹ ਦਿਨ ਰਾਤ ਧਰਨਾ ਜਾਰੀ ਰੱਖਣਗੇ ਅਤੇ ਜੇਕਰ ਪ੍ਰਸ਼ਾਸਨ ਨੇ ਧੱਕੇਸ਼ਾਹੀ ਕੀਤੀ ਤਾਂ ਉਹ ਆਪਣੀਆਂ ਦੁਕਾਨਾਂ ਨੂੰ ਪੱਕੇ ਜ਼ਿੰਦਰੇ ਲਾ ਕੇ ਦੁਕਾਨਾਂ ਦੀਆਂ ਚਾਬੀਆਂ ਐੱਮ.ਐੱਲ.ਏ ਸਾਹਿਬ ਨੂੰ ਸੰਭਾਲ ਦੇਣਗੇ |
Ad Position 22
No active advertisement
ਪਿਛਲੀ ਖ਼ਬਰ ਐੱਨ.ਸੀ.ਸੀ. ਕੈਡਿਟ ਮੁਸਕਾਨ ਗਿੱਲ ਦੀ ਪਦ-ਉੱਨਤੀ 'ਐੱਸ.ਯੂ.ਓ' ਨੇ ਸਿੱਧਵਾਂ ਕਾਲਜ ਦਾ ਨਾਂਅ ਕੀਤਾ ਰੌਸ਼ਨ <br/> ਅਗਲੀ ਖ਼ਬਰ ਮਹੋਲੀ ਖੁਰਦ 'ਚ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ
Ad Position 24