05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਨੇ ਤੰਬਾਕੂ ਰਹਿਤ ਦਿਵਸ ਮੌਕੇ ਰੈਲੀ-ਕਮ-ਵਾਕਥੌਨ ਕੱਢੀ

Ad Position 21
No active advertisement
ਅਜੀਤ ਡੈਸਕ 01-06-2025
ਬਲਾਚੌਰ, 31 ਮਈ (ਦੀਦਾਰ ਸਿੰਘ ਬਲਾਚੌਰੀਆ)-ਕੌਮੀ ਕਾਨੂੰਨੀ ਸੇਵਾਵਾਂ ਨੈਸ਼ਨਲ ਅਥਾਰਟੀ ਅਤੇ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬੀ.ਏ.ਵੀ ਸੀਨੀਅਰ ਸੈਕੰਡਰੀ ਸਕੂਲ, ਬਲਾਚੌਰ ਦੇ ਵਿਦਿਆਰਥੀਆਂ ਨਾਲ ਬਲਾਚੌਰ ਵਿਖੇ ਆਮ ਲੋਕਾਂ ਅਤੇ ਨੌਜਵਾਨ ਪੀੜ੍ਹੀ ਨੂੰ ਤਬਾਕੂ ਤੋਂ ਦੂਰ ਰਹਿਣ ਸਬੰਧੀ ਜਾਗਰੂਕਤਾ ਰੈਲੀ-ਕਮ-ਵਾਕਥੌਨ ਕੱਢੀ ਗਈ | ਇਸ ਰੈਲੀ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਪਿ੍ਆ ਸੂਦ ਵਲੋ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ | ਇਸ ਮੌਕੇ ਸੀ.ਜੀ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਡਾ. ਅਮਨਦੀਪ ਅਤੇ ਸਾਰੇ ਨਿਆਂਇਕ ਅਧਿਕਾਰੀ ਤੇ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲ ਦੇ ਪਿ੍ੰਸੀਪਲ ਚੰਦਰੇਸ਼ ਸ਼ੌਰੀ, ਸਕੂਲ ਦੇ ਵਿਦਿਆਰਥੀ, ਜ਼ਿਲ੍ਹਾ ਨਵਾਂਸ਼ਹਿਰ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸ. ਐੱਸ. ਐੱਸ ਕੁੰਦਰਾ ਅਤੇ ਬਾਰ ਮੈਂਬਰ ਅਤੇ ਤਹਿਸੀਲ ਬਲਾਚੌਰ ਦੇ ਪ੍ਰਧਾਨ ਐੱਚ.ਐੱਸ ਸੈਣੀ ਅਤੇ ਬਾਰ ਮੈਂਬਰ ਹਾਜ਼ਰ ਸਨ | ਇਸ ਤੋਂ ਇਲਾਵਾ ਇਸ ਰੈਲੀ 'ਚ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ ਸਟਾਫ਼, ਅਧਿਆਪਕ ਸਹਿਬਾਨ, ਸਾਂਝ ਕੇਂਦਰ ਦੇ ਕਰਮਚਾਰੀ, ਬਲਾਚੌਰ ਦੇ ਨਿਵਾਸੀ ਤੇ ਪੈਰਾ ਲੀਗਲ ਵਲੰਟੀਅਰਾਂ ਵਲੋਂ ਵੀ ਭਾਗ ਲਿਆ ਗਿਆ | ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਪਿ੍ਆ ਸੂਦ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਮੰਤਵ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਤੰਬਾਕੂ ਤੋਂ ਦੂਰ ਰਹਿਣ ਬਾਰੇ ਜਾਗਰੂਕਤ ਕਰਨਾ ਹੈ | ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਆਸ ਕਰਦੇ ਹਾਂ ਕਿ ਇਨ੍ਹਾਂ ਛੋਟੇ-ਛੋਟੇ ਉਪਰਾਲਿਆਂ ਨਾਲ ਸਮਾਜ ਵਿੱਚ ਵਧੀਆ ਨਤੀਜੇ ਆਉਣਗੇ ਜਿਸ ਨਾਲ ਪੰਜਾਬ ਛੇਤੀ ਹੀ ਤਬਾਕੂ ਤੋਂ ਮੁਕਤੀ ਪਾ ਲਵੇਗਾ |
ਇਸ ਮੌਕੇ ਡੀ.ਐਸ.ਪੀ ਸ਼ਾਮ ਸੁੰਦਰ ਸ਼ਰਮਾ, ਥਾਣਾ ਮੁਖੀ ਇੰਸਪੈਕਟਰ ਬਲਾਚੌਰ ਸਿਟੀ ਸਬ ਇੰਸਪੈਕਟਰ ਸਤਨਾਮ ਸਿੰਘ, ਥਾਣਾ ਸਦਰ ਦੇ ਮੁਖੀ ਸਬ ਇੰਸਪੈਕਟਰ ਰਕੇਸ਼ਵਿੰਦਰ ਸਿੰਘ, ਟਰੈਫਿਕ ਇੰਚਾਰਜ ਏ. ਐਸ. ਆਈ ਜੋਗਿੰਦਰ ਪਾਲ, ਸਮੂਹ ਵਕੀਲ ਸਾਹਿਬਾਨ, ਵਿਜੇ ਪਾਲ ਸਿੰਘ ਰਾਣਾ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੰਗਲ ਸ਼ਹਿਰ 'ਚ 15 ਮਿੰਟ ਦੇ ਬਲੈਕ ਆਊਟ ਅਭਿਆਸ ਨੂੰ ਮਿਲਿਆ ਭਰਪੂਰ ਹੁੰਗਾਰਾ ਅਗਲੀ ਖ਼ਬਰ ਨਵਾਂਸ਼ਹਿਰ ਇਲਾਕੇ 'ਚ ਭਾਰੀ ਮੀਂਹ ਤੂਫ਼ਾਨ ਕਾਰਨ ਦਰੱਖ਼ਤ ਟੁੱਟੇ, ਆਵਾਜਾਈ ਹੋਈ ਜਾਮ
Ad Position 24