05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਨੰਗਲ ਸ਼ਹਿਰ 'ਚ 15 ਮਿੰਟ ਦੇ ਬਲੈਕ ਆਊਟ ਅਭਿਆਸ ਨੂੰ ਮਿਲਿਆ ਭਰਪੂਰ ਹੁੰਗਾਰਾ

Ad Position 21
No active advertisement
ਅਜੀਤ ਡੈਸਕ 01-06-2025
ਨੰਗਲ, 31 ਮਈ (ਪ੍ਰੀਤਮ ਸਿੰਘ ਬਰਾਰੀ)-ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਵਲੋਂ ਅੱਜ ਰਾਤ 8 ਵਜੇ ਤੋਂ 8.15 ਵਜੇ ਤੱਕ ਨੰਗਲ ਸ਼ਹਿਰ 'ਚ ਬਲੈਕ ਆਊਟ ਅਭਿਆਸ ਦੇ ਦਿੱਤੇ ਗਏ ਨਿਰਦੇਸ਼ਾਂ ਦੀ ਸ਼ਹਿਰ ਵਾਸੀਆਂ ਵਲੋਂ ਮੁਕੰਮਲ ਹਮਾਇਤ ਕੀਤੀ ਗਈ | ਸ਼ਹਿਰ ਵਾਸੀਆਂ ਵਲੋਂ ਜਿਥੇ ਆਪੋ ਆਪਣੇ ਘਰਾਂ ਤੇ ਦੁਕਾਨਾਂ ਦੀਆਂ ਬੱਤੀਆਂ ਬੰਦ ਰੱਖੀਆਂ ਗਈਆਂ ਉਥੇ ਹੀ ਰਾਹਗੀਰਾਂ ਵਲੋਂ ਵੀ ਆਪੋ ਆਪਣੇ ਵਾਹਨ ਮੁੱਖ ਸੜਕਾਂ 'ਤੇ ਖੜੇ੍ਹ ਕਰਕੇ ਬੱਤੀਆਂ ਬੰਦ ਕਰਕੇ ਪ੍ਰਸ਼ਾਸਨਿਕ ਹੁਕਮਾਂ ਦੀ ਕਾਫੀ ਹੱਦ ਤੱਕ ਪਾਲਣਾ ਕੀਤੀ ਗਈ, ਪਰ ਕੁੱਝ ਗੈਰ ਜ਼ਿੰਮੇਵਾਰਾਨਾ ਲੋਕਾਂ ਵਲੋਂ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਪ੍ਰਸ਼ਾਸਨਿਕ ਹੁਕਮਾਂ ਦੀਆਂ ਧੱਜੀਆਂ ਵੀ ਉਡਾਈਆਂ ਗਈਆਂ | ਇਥੋਂ ਤੱਕ ਕੇ ਇਲਾਕੇ ਦੇ ਕੁੱਝ ਦੁਕਾਨਦਾਰਾਂ ਵਲੋਂ ਲਗਾਏ ਇਨਵਰਟਰ ਰਾਹੀਂ ਚੱਲਦੀਆਂ ਲਾਈਟਾਂ ਵੀ 15 ਮਿੰਟ ਲਈ ਬੰਦ ਨਹੀਂ ਕੀਤੀਆਂ ਗਈਆਂ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 2 ਕਾਰ ਸਵਾਰ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਣੇ ਕੀਤਾ ਗਿ੍ਫ਼ਤਾਰ ਅਗਲੀ ਖ਼ਬਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ਹੀਦ ਭਗਤ ਸਿੰਘ ਨਗਰ ਨੇ ਤੰਬਾਕੂ ਰਹਿਤ ਦਿਵਸ ਮੌਕੇ ਰੈਲੀ-ਕਮ-ਵਾਕਥੌਨ ਕੱਢੀ
Ad Position 24