05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਪੁਲਿਸ ਨੇ 2 ਕਾਰ ਸਵਾਰ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਣੇ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 01-06-2025
ਨੂਰਪੁਰ ਬੇਦੀ, 31 ਮਈ (ਰਾਜੇਸ਼ ਚੌਧਰੀ)-ਨੂਰਪੁਰ ਬੇਦੀ ਪੁਲਿਸ ਨੇ 2 ਕਾਰ ਸਵਾਰ ਨੌਜਵਾਨਾਂ ਨੂੰ ਨਸ਼ੀਲੇ ਪਾਊਡਰ ਸਣੇ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਥਾਣਾ ਮੁਖੀ ਨੂਰਪੁਰ ਬੇਦੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਚੌਕੀ ਹਰੀਪੁਰ ਦੇ ਇੰਚਾਰਜ ਏ. ਐੱਸ. ਆਈ. ਜਸਮੇਰ ਸਿੰਘ ਨੇ ਪੁਲਿਸ ਪਾਰਟੀ 'ਚ ਸ਼ਾਮਿਲ ਏ. ਐੱਸ. ਆਈ. ਕੰਵਰ ਰਾਜ ਕੁਮਾਰ, ਸੀਨੀਅਰ ਕਾਂਸਟੇਬਲ ਸੁਖਵਿੰਦਰ ਸਿੰਘ, ਕਾਂਸਟੇਬਲ ਰਵਿੰਦਰਵੀਰ ਸਿੰਘ ਤੇ ਪੀ. ਐੱਚ. ਜੀ. ਤਰਸੇਮ ਲਾਲ ਨਾਲ ਮਿਲ ਕੇ ਲਿੰਕ ਰੋਡ ਪਿੰਡ ਕਾਂਗੜ ਦੇ ਨੇੜੇ ਪੀਰਾਂ ਦੀ ਦਰਗਾਹ ਵਿਖੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਤਲਾਸ਼ੀ ਲਈ ਨਾਕਾਬੰਦੀ ਕੀਤੀ ਹੋਈ ਸੀ, ਇਸ ਦੌਰਾਨ ਰਾਤ ਕਰੀਬ 9.15 ਵਜੇ ਉਨ੍ਹਾਂ ਨੂੰ ਨੂਰਪੁਰਬੇਦੀ ਸਾਇਡ ਤੋਂ ਇਕ ਸਿਲਵਰ ਰੰਗ ਦੀ ਆਲਟੋ ਕਾਰ ਆਉਂਦੀ ਦਿਖਾਈ ਦਿੱਤੀ | ਜਿਸ ਦੇ ਚਾਲਕ ਤੇ ਨਾਲ ਬੈਠੇ ਨੌਜਵਾਨ ਨੂੰ ਸ਼ੱਕ ਦੇ ਤੌਰ 'ਤੇ ਕਾਬੂ ਕਰਕੇ ਜਦੋਂ ਕਾਰ ਦੀ ਤਲਾਸ਼ੀ ਲਈ ਤਾਂ ਗੇਅਰ ਲੀਵਰ ਦੇ ਕੋਲ ਸੰਤਰੀ ਰੰਗ ਦਾ ਇਕ ਪਾਰਦਰਸ਼ੀ ਲਿਫਾਫੇ 'ਚੋਂ 35 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ | ਇਸ ਦੌਰਾਨ ਡਰਾਈਵਰ ਸੀਟ 'ਤੇ ਬੈਠੇ ਨੌਜਵਾਨ ਦੀ ਪਛਾਣ ਅਮਲੋਕ ਸਿੰਘ ਪੁੱਤਰ ਸੁਰਜੀਤ ਸਿੰਘ ਨਾਲ ਬੈਠੇ ਨੌਜਵਾਨ ਦੀ ਪਛਾਣ ਹਰਮਨਦੀਪ ਸਿੰਘ ਪੁੱਤਰ ਬੁੱਧ ਸਿੰਘ ਦੋਵੇਂ ਨਿਵਾਸੀ ਪਿੰਡ ਮੂਸਾਪੁਰ ਵਜੋਂ ਹੋਈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਨ. ਐਫ. ਐਲ. ਨਵਾਂ ਨੰਗਲ 'ਚ ਮੌਕ ਡਰਿੱਲ <br/> ਅਗਲੀ ਖ਼ਬਰ ਨੰਗਲ ਸ਼ਹਿਰ 'ਚ 15 ਮਿੰਟ ਦੇ ਬਲੈਕ ਆਊਟ ਅਭਿਆਸ ਨੂੰ ਮਿਲਿਆ ਭਰਪੂਰ ਹੁੰਗਾਰਾ
Ad Position 24