ਕਟਾਰੀਆਂ, 31 ਮਈ (ਪ੍ਰੇਮੀ ਸੰਧਵਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਸਕੂਲ ਇੰਚਾਰਜ ਜਸਵਿੰਦਰ ਕੌਰ ਦੀ ਅਗਵਾਈ 'ਚ ਲੈਕ. ਬਚਿੱਤਰ ਸਿੰਘ ਦੀ ਸੇਵਾ ਮੁਕਤੀ 'ਤੇ ਵਿਦਾਇਗੀ ਸਮਾਗਮ ਕਰਵਾਇਆ ਗਿਆ | ਜਿਸ 'ਚ ਲੈਕ. ਹਰਬੰਸ ਲਾਦੀਆਂ, ਮਾ. ਭਗਵਾਨ ਦਾਸ, ਲੈਕ. ਰਣਯੋਧ ਸਿੰਘ ਆਦਿ ਬੁਲਾਰਿਆਂ ਨੇ ਸਮਾਗਮ ਦੇ ਮੁੱਖ ਮਹਿਮਾਨ ਲੈਕ. ਬਚਿੱਤਰ ਸਿੰਘ ਨੂੰ ਬੇਦਾਗ਼ ਸ਼ਾਨਦਾਰ ਸੇਵਾਵਾਂ ਨਿਭਾਉਣ ਦੇ ਮੌਕੇ 'ਤੇ ਮੁਬਾਰਕਬਾਦ ਦਿੱਤੀ | ਸੇਵਾ ਮੁਕਤ ਲੈਕ. ਰਾਮ ਪ੍ਰਕਾਸ਼ ਰੱਤੂ, ਮੈਡਮ ਪ੍ਰਮਿੰਦਰ ਕੌਰ ਬਾਂਸਲ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਸੀਬ ਚੰਦ ਆਦਿ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਕੇ ਇਸ ਪਾਰਟੀ ਦੀ ਸੋਭਾ ਵਧਾਈ | ਸਮੂਹ ਸਟਾਫ਼ ਵੱਲੋਂ ਸੇਵਾ ਮੁਕਤ ਹੋ ਰਹੇ ਲੈਕ. ਬਚਿੱਤਰ ਸਿੰਘ ਨੂੰ ਤੋਹਫ਼ੇ 'ਤੇ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ | ਲੈਕ. ਬਚਿੱਤਰ ਸਿੰਘ ਨੇ ਐਲਾਨ ਕੀਤਾ ਕਿ ਉਹ ਸਕੂਲ ਵਿੱਚ ਇੱਕ ਲੱਖ ਰੁਪਏ ਦੀ ਲਾਗਤ ਨਾਲ ਅਜਿਹਾ ਖਾਤਾ ਚਾਲੂ ਕਰਨਗੇ ਜਿਸ ਦਾ ਵਿਆਜ ਹਰ ਸਾਲ ਸਕੂਲ ਦੇ ਵਿਦਿਆਰਥੀਆਂ ਦੀ ਭਲਾਈ ਲਈ ਖ਼ਰਚ ਕੀਤਾ ਜਾਂਦਾ ਰਹੇਗਾ | ਇਸ ਮੌਕੇ 'ਤੇ ਬੂਟਾ ਸਿੰਘ, ਦਲਜੀਤ ਸਿੰਘ, ਜਸਵਿੰਦਰ ਸਿੰਘ, ਬਲਵਿੰਦਰ ਕੁਮਾਰ, ਰਵੀ ਬਸਰਾ, ਰਜਿੰਦਰ ਬਸਰਾ, ਹਰਮੇਸ਼ ਲਾਲ, ਹਰਵਿੰਦਰ ਮਾਨ, ਸੁਰਿੰਦਰ ਕੌਰ, ਪ੍ਰਮਿੰਦਰ ਕੌਰ, ਮਨਪ੍ਰੀਤ ਕੌਰ, ਸਰੋਜ ਰਾਣੀ, ਸੰਤੋਸ਼ ਰਾਣੀ, ਸੁਮਨਜੀਤ ਕੌਰ, ਨੀਲਮ ਤੇ ਚਰਨਜੀਤ ਆਦਿ ਹਾਜ਼ਰ ਸਨ |