13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮਜਾਰਾ ਵਿਖੇ ਟੋਭੇ ਦੀ ਸਫ਼ਾਈ ਦਾ ਕਾਰਜ ਸ਼ੁਰੂ

Ad Position 21
No active advertisement
ਅਜੀਤ ਡੈਸਕ 03-06-2025
ਬਲਾਚੌਰ, 2 ਜੂਨ (ਨਰੇਸ਼ ਧੌਲ)-ਪਿੰਡ ਮਜਾਰਾ-ਮੌਜੇਵਾਲ ਵਿਖੇ ਸਰਪੰਚ ਦਿਲਵਰ ਸਿੰਘ ਖਟਕੜ ਅਤੇ ਸਮੂਹ ਪੰਚਾਇਤ ਮੈਂਬਰਾਂ ਵਲੋਂ ਪਿੰਡ ਦੇ ਟੋਭੇ ਦੀ ਸਫ਼ਾਈ ਦਾ ਕਾਰਜ ਸ਼ੁਰੂ ਕਰਵਾਇਆ ਗਿਆ | ਸਰਪੰਚ ਦਿਲਵਰ ਸਿੰਘ ਨੇ ਦੱਸਿਆ ਕਿ ਬੀ.ਡੀ.ਪੀ.ਓ ਅਸ਼ੋਕ ਕੁਮਾਰ ਅਤੇ ਸੈਕਟਰੀ ਸੁਖਦੇਵ ਸਿੰਘ ਦੇ ਸਹਿਯੋਗ ਨਾਲ ਮਨਰੇਗਾ ਦੇ ਤਹਿਤ ਟੋਭੇ ਦੇ ਸਫ਼ਾਈ ਕਾਰਜ ਲਈ ਪਹਿਲਾਂ ਪੰਪ ਲਗਾ ਕੇ ਪਾਣੀ ਬਾਹਰ ਕੱਢਿਆ ਜਾਵੇਗਾ, ਉਪਰੰਤ ਟੋਭੇ ਦੀ ਚਾਰ ਦੀਵਾਰੀ ਦਾ ਕਾਰਜ ਵੀ ਛੇਤੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਸਰਪੰਚ ਦਿਲਵਰ ਸਿੰਘ ਖਟਕੜ, ਜੋਗਿੰਦਰ ਪਾਲ ਚਾਂਦਲਾ ਪੰਚ, ਨਰਿੰਦਰ ਸਿੰਘ ਰਾਜਾ, ਕਮਲਜੀਤ ਸਿੰਘ, ਤੇਜਵੀਰ ਸਿੰਘ, ਮੱਖਣ ਸਿੰਘ ਗਿੱਲ, ਮੱਖਣ ਸਿੰਘ ਪਾਠੀ, ਸੁੱਚਾ ਸਿੰਘ ਅਤੇ ਪਿੰਡ ਦੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਕਲਾਂ ਵਿਖੇ ਸਵੈ-ਇੱਛਤ ਖੂਨਦਾਨ ਕੈਂਪ ਭਲਕੇ ਅਗਲੀ ਖ਼ਬਰ 14 ਸਾਲ ਤੋਂ ਸ਼ੋਅ ਪੀਸ ਬਣ ਕੇ ਰਹਿ ਗਈਆਂ ਨਵਾਂਸ਼ਹਿਰ ਦੀਆਂ ਟ੍ਰੈਫ਼ਿਕ ਲਾਈਟਾਂ
Ad Position 24