13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

14 ਸਾਲ ਤੋਂ ਸ਼ੋਅ ਪੀਸ ਬਣ ਕੇ ਰਹਿ ਗਈਆਂ ਨਵਾਂਸ਼ਹਿਰ ਦੀਆਂ ਟ੍ਰੈਫ਼ਿਕ ਲਾਈਟਾਂ

Ad Position 21
No active advertisement
ਅਜੀਤ ਡੈਸਕ 03-06-2025
ਨਵਾਂਸ਼ਹਿਰ, 2 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀਆਂ ਟ੍ਰੈਫ਼ਿਕ ਲਾਈਟਾਂ ਪਿਛਲੇ 14 ਸਾਲ ਪਹਿਲਾਂ ਲਗਾਈਆਂ ਗਈਆਂ ਸਨ ਜਿਸ ਦੀ ਮੁੜ ਮੁਰੰਮਤ ਨਾ ਹੋਣ ਕਾਰਨ ਇਹ ਲਾਈਟਾਂ ਇਸ ਸਮੇਂ ਵੱਖ-ਵੱਖ ਚੌਕਾਂ 'ਚ ਸ਼ੋਅ ਪੀਸ ਬਣ ਕੇ ਰਹਿ ਗਈਆਂ | ਇਸ ਸਮੇਂ ਨਵਾਂਸ਼ਹਿਰ ਦਾ ਟ੍ਰੈਫ਼ਿਕ ਪ੍ਰਬੰਧ ਆਪ-ਮੁਹਾਰੇ ਰੱਬ ਆਸਰੇ ਚੱਲ ਰਿਹਾ ਹੈ | ਟ੍ਰੈਫ਼ਿਕ ਪੁਲਿਸ ਮੁਲਾਜ਼ਮਾਂ ਨੂੰ ਨਿੱਤ ਦਿਨ ਪ੍ਰੇਸ਼ਾਨੀ ਆ ਰਹੀ ਹੈ | ਟ੍ਰੈਫ਼ਿਕ ਲਾਈਟਾਂ ਨਵੀਆਂ ਲਗਾਉਣ ਲਈ ਇਸ ਸਮੇਂ ਨਵਾਂਸ਼ਹਿਰ ਦੇ ਟ੍ਰੈਫ਼ਿਕ ਇੰਚਾਰਜ ਸੁਭਾਸ਼ ਚੰਦਰ ਨੇ ਯਤਨ ਸ਼ੁਰੂ ਕੀਤੇ ਹਨ | ਉਨ੍ਹਾਂ ਵਲੋਂ ਸਿਰਫ਼ ਚੰਡੀਗੜ੍ਹ ਚੌਕ 'ਚ ਨਵੇਂ ਪੋਲ ਲਗਾ ਕੇ ਲਾਈਟਾਂ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਇਹ ਕੋਸ਼ਿਸ਼ ਵੀ ਅਜੇ ਅਧੂਰੀ ਜਾਪ ਰਹੀ ਹੈ | ਨਗਰ ਕੌਂਸਲ ਨਵਾਂਸ਼ਹਿਰ ਵਲੋਂ ਇਸ ਪਾਸੇ ਅਜੇ ਤੱਕ ਕੋਈ ਧਿਆਨ ਨਹੀਂ ਦਿੱਤਾ ਗਿਆ | ਹਰ ਸ਼ਹਿਰ ਦਾ ਮੁਹਾਂਦਰਾ ਉਸ ਦਾ ਵਧੀਆ ਟਰੈਫ਼ਿਕ ਪ੍ਰਬੰਧ ਅਤੇ ਟਰੈਫ਼ਿਕ ਲਾਈਟਾਂ ਤੇ ਸੜਕਾਂ ਹੁੰਦੀਆਂ ਹਨ, ਜੋ ਇਸ ਸਮੇਂ ਬੰਦ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | 14 ਸਾਲ ਪਹਿਲਾਂ ਲਗਾਈਆਂ ਇਹ ਲਾਈਟਾਂ ਜੋ ਬੱਸ ਸਟੈਂਡ, ਡਾਕਟਰ ਅੰਬੇਡਕਰ ਚੌਕ, ਚੰਡੀਗੜ੍ਹ ਚੌਂਕ, ਰਾਹੋਂ ਰੋਡ ਅਤੇ ਬੰਗਾ ਰੋਡ 'ਤੇ ਲਗਾਈਆਂ ਗਈਆਂ ਸਨ | ਕੁੱਝ ਸਮੇਂ ਬਾਅਦ ਹੀ ਇਹ ਲਾਈਟਾਂ ਬੰਦ ਹੋ ਗਈਆਂ | ਇਹਨਾਂ ਨੂੰ ਸ਼ੁਰੂ ਕਰਵਾਉਣ ਲਈ ਡਿਪਟੀ ਕਮਿਸ਼ਨਰ ਕਿ੍ਸ਼ਨ ਕੁਮਾਰ ਨੇ ਯਤਨ ਕੀਤੇ ਸਨ | ਉਸ ਤੋਂ ਬਾਅਦ ਮੁੜ ਇਹ ਲਾਈਟਾਂ ਫੇਰ ਬੰਦ ਹੋ ਗਈਆਂ ਤੇ ਕਿਸੇ ਵੀ ਸਰਕਾਰ ਦੀ ਇਹਨਾਂ 'ਤੇ ਨਜ਼ਰ ਸਵੱਲੀ ਨਹੀਂ ਪਈ | ਟਰੈਫ਼ਿਕ ਇੰਚਾਰਜ ਸੁਭਾਸ਼ ਚੰਦਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਚੰਡੀਗੜ੍ਹ ਚੌਂਕ 'ਚ ਨਵੇਂ ਪੋਲ ਲਗਾ ਕੇ ਟਰੈਫ਼ਿਕ ਲਾਈਟਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਜਲਦੀ ਹੀ ਇਹ ਲਾਈਟਾਂ ਅਸੀਂ ਸ਼ੁਰੂ ਕਰਵਾ ਦਿਆਂਗੇ | ਇਸ ਨਾਲ ਸ਼ਹਿਰ ਦਾ ਟਰੈਫ਼ਿਕ ਪ੍ਰਬੰਧ ਵੀ ਵਧੀਆ ਢੰਗ ਨਾਲ ਚੱਲ ਸਕੇਗਾ | ਕੌਂਸਲਰ ਪਰਮ ਸਿੰਘ ਖ਼ਾਲਸਾ ਨੇ ਆਖਿਆ ਕਿ ਟਰੈਫ਼ਿਕ ਲਾਈਟਾਂ ਦਾ ਪ੍ਰਬੰਧ ਜਲਦੀ ਨਗਰ ਕੌਂਸਲ ਅਤੇ ਸਰਕਾਰ ਨੂੰ ਕਰਨਾ ਚਾਹੀਦਾ ਹੈ |
ਉਨ੍ਹਾਂ ਕਿਹਾ ਕਿ ਇਹ ਪ੍ਰਬੰਧ ਸਰਕਾਰ ਹੀ ਢੰਗ ਨਾਲ ਕਰਵਾ ਸਕਦੀ ਹੈ | ਲੰਬੇ ਸਮੇਂ ਤੋਂ ਪਈਆਂ ਬੰਦ ਲਾਈਟਾਂ ਕਾਰਨ ਇਸ ਸਮੇਂ ਪੁਲਿਸ ਮੁਲਾਜ਼ਮਾਂ ਨੂੰ ਦੁੱਗਣੀ ਮਿਹਨਤ ਕਰਨੀ ਪੈ ਰਹੀ ਹੈ | ਮਹਿੰਦਰ ਸਿੰਘ ਹੁਸੈਨਪੁਰ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਵਲੋਂ ਇੱਥੇ ਟ੍ਰੈਫ਼ਿਕ ਲਾਈਟਾਂ ਲਗਾਈਆਂ ਗਈਆਂ ਸਨ ਜੋ ਕੁੱਝ ਸਮੇਂ ਬਾਅਦ ਬੰਦ ਹੋਣ ਕਾਰਨ ਅਤੇ ਸਰਕਾਰਾਂ ਦੀ ਬੇਧਿਆਨੀ ਕਾਰਨ ਇਨ੍ਹਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਮਜਾਰਾ ਵਿਖੇ ਟੋਭੇ ਦੀ ਸਫ਼ਾਈ ਦਾ ਕਾਰਜ ਸ਼ੁਰੂ ਅਗਲੀ ਖ਼ਬਰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ-ਮਹਿੰਦਰ ਸਿੰਘ ਐੱਸ.ਐਚ.ਓ.
Ad Position 24