ਔੜ/ਝਿੰਗੜਾਂ, 2 ਜੂਨ (ਕੁਲਦੀਪ ਸਿੰਘ ਝਿੰਗੜ) - ਸੂਬੇ 'ਚੋਂ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਹੋਣਾ ਬਹੁਤ ਜ਼ਰੂਰੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਹਿੰਦਰ ਸਿੰਘ ਐਸ.ਐਚ.ਓ ਥਾਣਾ ਮੁਕੰਦਪੁਰ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿਸਟਰ 295 ਪੰਜਾਬ ਬਲਾਕ ਇਕਾਈ ਮੁਕੰਦਪੁਰ ਵਲੋਂ ਸ਼ਨੀ ਦੇਵ ਮੰਦਰ ਪਿੰਡ ਝਿੰਗੜਾਂ ਵਿਖੇ ਪ੍ਰਧਾਨ ਪ੍ਰਸ਼ੋਤਮ ਲਾਲ ਤੇ ਜਨਰਲ ਸਕੱਤਰ ਦੇਸ ਰਾਜ ਰਸੂਲਪੁਰ ਦੀ ਪ੍ਰਧਾਨਗੀ ਹੇਠ ਰੱਖੀ ਗਈ ਨਸ਼ਿਆਂ ਖਿਲਾਫ ਮੀਟਿੰਗ 'ਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦੇ ਹੋਏ ਸਮੂਹ ਪ੍ਰੈਕਟੀਸ਼ਨਰਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਹਨਾਂ ਆਖਿਆ ਕਿ ਲੋਕਾਂ ਦੇ ਸਹਿਯੋਗ ਸਦਕਾ ਤੇ ਸਾਡੇ ਸਾਰਿਆਂ ਦੇ ਸਾਂਝੇ ਉਪਰਾਲੇ ਸਦਕਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਜ਼ਬਰਦਸਤ ਸਫ਼ਲਤਾ ਮਿਲੀ ਅਤੇ ਨਸ਼ੇ ਦੇ ਸੁਦਾਗਰਾਂ ਖਿਲਾਫ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਭੇਜਿਆ ਗਿਆ | ਉੱਥੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭਰਤੀ ਵੀ ਕਰਵਾਇਆ ਗਿਆ | ਮਹਿੰਦਰ ਸਿੰਘ ਐਸ. ਐਚ. ਓ ਨੇ ਮੈਡੀਕਲ ਪ੍ਰੈਕਟੀਸ਼ਨਰਾਂ ਤੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਵਿੱਚ ਪੁਲਿਸ ਪ੍ਰਸ਼ਾਸਨ ਨਾਲ ਆਪਣਾ ਬਣਦਾ ਯੋਗਦਾਨ ਪਾਉਣ ਲਈ ਕਿਹਾ | ਇਸ ਮੌਕੇ ਉਨ੍ਹਾਂ ਨਸ਼ਾ ਮੁਕਤੀ ਦੀ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਸਹੁੰ ਚੁਕਾਈ | ਜ਼ਿਲ੍ਹਾ ਜਨਰਲ ਸਕੱਤਰ ਧਰਮਜੀਤ ਔੜ, ਬਲਾਕ ਪ੍ਰਧਾਨ ਪ੍ਰਸ਼ੋਤਮ ਲਾਲ, ਅੰਮਿ੍ਤ ਲਾਲ ਗੁਣਾਚੌਰ, ਉੱਘੇ ਲੇਖਕ ਨੰਬਰਦਾਰ ਪਰਮਜੀਤ ਪੰਮੀ ਲਾਲੋ ਮਜਾਰਾ, ਗੁਰਪ੍ਰੀਤ ਸਾਧਪੁਰ, ਰਾਮ ਜੀ ਦਾਸ ਗੁਣਾਚੌਰ, ਅਸ਼ੋਕ ਕੁਮਾਰ ਗਹਿਲ ਮਜਾਰੀ ਆਦਿ ਪ੍ਰੈਕਟੀਸ਼ਨਰਾਂ ਨੇ ਨਸ਼ਿਆਂ ਖਿਲਾਫ ਵਿਚਾਰ ਸਾਂਝੇ ਕਰਦਿਆਂ ਉਹਨਾਂ ਐਸ.ਐਚ.ਓ ਮਹਿੰਦਰ ਸਿੰਘ ਥਾਣਾ ਮੁਕੰਦਪੁਰ ਨੂੰ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਅਰੰਭੀ ਨਸ਼ਿਆਂ ਖਿਲਾਫ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਭਰੋਸਾ ਦਿੰਦਿਆਂ ਉਨ੍ਹਾਂ ਸਮੂਹ ਜਥੇਬੰਦੀ ਵਲੋਂ ਮਹਿੰਦਰ ਸਿੰਘ ਐਸ. ਐਚ. ਓ ਥਾਣਾ ਮੁਕੰਦਪੁਰ ਨੂੰ ਸਨਮਾਨਿਤ ਕੀਤਾ | ਜਨਰਲ ਸਕੱਤਰ ਦੇਸ ਰਾਜ ਰਸੂਲਪੁਰ ਨੇ ਮੀਟਿੰਗ ਵਿੱਚ ਪੁੱਜੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਤੇ ਮੁੱਖ ਮਹਿਮਾਨ ਮਹਿੰਦਰ ਸਿੰਘ ਐਸ. ਐਚ. ਓ ਥਾਣਾ ਮੁਕੰਦਪੁਰ ਦਾ ਧੰਨਵਾਦ ਕੀਤਾ | ਇਸ ਮੌਕੇ ਨਰਿੰਦਰ ਸਿੰਘ ਮਹਿਰਮਪੁਰ, ਸੰਤੋਖ ਸਿੰਘ, ਅਮਰੀਕ ਸਿੰਘ ਢੰਡਾ, ਹਰਬਿਲਾਸ ਖਮਾਚੋਂ, ਗੁਰਜੰਟ ਸਿੰਘ, ਪਰਮਿੰਦਰ ਸਿੰਘ ਰਾਏ, ਸਾਹਿਲ ਖਾਨਖਾਨਾ, ਭੁਪਿੰਦਰ ਸਿੰਘ ਜਗਤਪੁਰ, ਸੂਰਜ ਕਾਹਮਾ, ਜੀਵਨ ਸਿੰਘ ਬੱਲੋਵਾਲ, ਵਿਜੈ ਕੁਮਾਰ ਮੁਕੰਦਪੁਰ, ਪੰਡਿਤ ਵੀ. ਕੇ ਜੌਹਲ, ਗੁਦਾਵਰ ਰਾਮ ਹਕੀਮਪੁਰ, ਜਗਦੀਸ਼ ਕਾਹਮਾ, ਅਮਰਦੀਪ ਕਪਿਲ, ਸੁਨੀਲ ਦੱਤ, ਕਿ੍ਸ਼ਨ ਕੁਮਾਰ, ਹਰਜਿੰਦਰ ਕੁਮਾਰ, ਸੂਰਜ ਭੱਟੀ, ਦਵਿੰਦਰ ਪਾਲ ਆਦਿ ਹਾਜ਼ਰ ਸਨ |