13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ਼ਹਿਰ ਅੰਦਰ ਸਫ਼ਾਈ ਅਭਿਆਨ ਦੇ ਕਾਰਜ ਜ਼ੋਰਾਂ 'ਤੇ

Ad Position 21
No active advertisement
ਅਜੀਤ ਡੈਸਕ 03-06-2025
ਬਲਾਚੌਰ, 2 ਜੂਨ (ਨਰੇਸ਼ ਧੌਲ)-ਨਗਰ ਕੌਂਸਲ ਬਲਾਚੌਰ ਵੱਲੋਂ ਪ੍ਰਧਾਨ ਸੁਨੀਲ ਕੋਸ਼ਲ ਅਤੇ ਕਾਰਜ ਸਾਧਕ ਅਫਸਰ ਸਿਮਰਨ ਢੀਂਡਸਾ ਦੀ ਅਗਵਾਈ ਹੇਠ ਵਾਤਾਵਰਨ ਦਿਵਸ ਨੂੰ ਸਮਰਪਿਤ ਪਲਾਸਟਿਕ ਮੁਕਤ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ | ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਵਲੋਂ ਸਵੱਛ ਭਾਰਤ ਟੀਮ ਨਾਲ ਮਿਲ ਕੇ ਸ਼ਹਿਰ ਦੇ ਅੰਦਰ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਦਰਖੱਤਾਂ ਦੇ ਆਲੇ ਦੁਆਲੇ ਲੱਗੀਆਂ ਇੰਟਰਲਾਕ ਟਾਇਲਾਂ ਨੂੰ ਕੱਢਿਆ ਗਿਆ ਤੇ ਦਰਖੱਤਾਂ 'ਤੇ ਲਗਾਏ ਬੈਨਰਾਂ ਨੂੰ ਉਤਾਰਿਆ ਗਿਆ ਤੇ ਦੁਕਾਨਦਾਰਾਂ ਨੂੰ ਦਰਖੱਤਾਂ ਨੂੰ ਹਰ ਰੋਜ਼ ਪਾਣੀ ਦੇਣ ਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਗਿਆ | ਇਸ ਤੋਂ ਇਲਾਵਾ ਵਾਤਾਵਰਣ ਦਿਵਸ ਨੂੰ ਸਮਰਪਿਤ ਆਪਣੇ ਆਲੇ-ਦੁਆਲੇ ਸਾਫ ਸੁਥਰਾ ਰੱਖਣ ਲਈ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਸੈਨੇਟਰੀ ਇੰਸਪੈਕਟਰ ਭਾਰਤ ਭੂਸ਼ਨ, ਵਿਜੇ ਕੁਮਾਰ ਸੈਨੇਟਰੀ ਇੰਚਾਰਜ, ਅਜੇ ਕੁਮਾਰ, ਸੰਜੀਵ ਕੁਮਾਰ, ਵਿਨੋਦ ਕੁਮਾਰ, ਧਰਮ ਪਾਲ ਸਫ਼ਾਈ ਸੇਵਕ, ਸਵੱਛ ਭਾਰਤ ਟੀਮ ਅਤੇ ਨਗਰ ਕੌਂਸਲ ਬਲਾਚੌਰ ਦੇ ਕਰਮਚਾਰੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ-ਮਹਿੰਦਰ ਸਿੰਘ ਐੱਸ.ਐਚ.ਓ. ਅਗਲੀ ਖ਼ਬਰ ਪਿੰਡ ਦੀ ਏਕਤਾ ਮਾਰੂ ਨਸ਼ਿਆਂ ਦੀ ਮੰਗ ਨੂੰ ਕਰੇਗੀ ਜ਼ੀਰੋ-ਸ਼ਸ਼ੀ ਰਾਣਾ
Ad Position 24