13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪਿੰਡ ਦੀ ਏਕਤਾ ਮਾਰੂ ਨਸ਼ਿਆਂ ਦੀ ਮੰਗ ਨੂੰ ਕਰੇਗੀ ਜ਼ੀਰੋ-ਸ਼ਸ਼ੀ ਰਾਣਾ

Ad Position 21
No active advertisement
ਅਜੀਤ ਡੈਸਕ 03-06-2025
ਰੱਤੇਵਾਲ, 2 ਜੂਨ (ਅਸ਼ੋਕ ਕੁਮਾਰ ਲੀਲ)-ਟੌਂਸਾ ਪਿੰਡ ਦੀ ਏਕਤਾ ਸੰਬੰਧੀ ਚੱਲ ਰਹੇ ਯਤਨਾਂ ਤਹਿਤ ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ ਦੀ ਅਗਵਾਈ ਹੇਠ ਜਨ ਸੰਪਰਕ ਮੁਹਿੰਮ ਜਾਰੀ ਹੈ | ਜਿਸ ਵਿੱਚ ਮਾਰੂ ਨਸ਼ਿਆਂ ਦੇ ਕੋਹੜ ਨੂੰ ਰੋਕਣ ਲਈ ਅਤੇ ਪਿੰਡ ਦੇ ਮਿਡਲ ਸਕੂਲ ਨੂੰ ਅਪਗਰੇਡ ਕਰਨ ਲਈ ਵਿਚਾਰ ਚਰਚਾ ਹੋ ਰਹੀ ਹੈ | ਪਿੰਡ ਵਿੱਚ ਨੌਜਵਾਨਾਂ ਅਤੇ ਔਰਤਾਂ ਦੀ ਇੱਕ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੀਬੀ ਸ਼ਸ਼ੀ ਰਾਣਾ ਸਾਬਕਾ ਸਰਪੰਚ, ਮਨੋਹਰ ਲਾਲ ਅਤੇ ਮੋਹਣ ਸਿੰਘ ਸਾਬਕਾ ਪੰਚ ਨੇ ਕਿਹਾ ਕਿ ਸਮੁੱਚੇ ਪਿੰਡ ਦੇ ਫ਼ੈਸਲੇ ਮੁਤਾਬਿਕ ਪਿੰਡ ਵਿੱਚ ਧੜੇਬੰਦੀ ਨੂੰ ਖ਼ਤਮ ਕਰਕੇ ਪੂਰੇ ਪਿੰਡ ਦਾ ਏਕਾ ਬਣਾਉਣ ਦੇ ਯਤਨ ਲਗਾਤਾਰ ਜਾਰੀ ਹਨ | ਪਿੰਡ ਦੀ ਸਮੁੱਚੀ ਪੰਚਾਇਤ ਅਤੇ ਮੁਹਤਬਰਾਂ ਵਲੋਂ ਇਸ ਕੰਮ ਵਿੱਚ ਪੂਰੀ ਸਰਗਰਮੀ ਦਿਖਾਈ ਜਾ ਰਹੀ ਹੈ | ਆਗੂਆਂ ਨੇ ਕਿਹਾ ਕਿ ਪਿੰਡ ਵਿੱਚ ਬਣ ਰਹੀ ਏਕਤਾ ਦੇ ਆਸਰੇ ਮਾਰੂ ਨਸ਼ਿਆਂ ਦੀ ਮੰਗ ਨੂੰ ਜ਼ੀਰੋ ਕੀਤਾ ਜਾਵੇਗਾ | ਆਗੂਆਂ ਨੇ ਪਿੰਡ ਦੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਸਮੁੱਚੇ ਪਿੰਡ ਦੇ ਯਤਨਾਂ ਸਦਕਾ ਹਰ ਨੌਜਵਾਨ ਨੂੰ ਕੰਮ ਦਿੱਤਾ ਜਾਵੇਗਾ | ਉਹਨਾਂ ਹੋਰ ਦੱਸਿਆ ਕਿ ਪਿੰਡ ਦੇ ਸਰਕਾਰੀ ਮਿਡਲ ਸਕੂਲ ਨੂੰ 12ਵੀਂ ਤੱਕ ਅਪਗਰੇਡ ਕਰਨ ਲਈ ਸਾਂਝੇ ਯਤਨ ਜਾਰੀ ਹਨ | ਇਸ ਮੌਕੇ ਬੀਬੀ ਪ੍ਰੀਤਮ ਕੌਰ, ਦੇਵਰਾਜ, ਮੋਹਨ ਲਾਲ ਅਤੇ ਅਨੇਕਾਂ ਨੌਜਵਾਨ ਅਤੇ ਔਰਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਅੰਦਰ ਸਫ਼ਾਈ ਅਭਿਆਨ ਦੇ ਕਾਰਜ ਜ਼ੋਰਾਂ 'ਤੇ ਅਗਲੀ ਖ਼ਬਰ ਚੱਕਦਾਨਾ ਵਿਖੇ ਰੋਡਾ ਪਹਿਲਵਾਨ ਦੀ ਯਾਦ 'ਚ ਛਿੰਝ ਮੇਲਾ ਕਰਵਾਇਆ
Ad Position 24