ਉੜਾਪੜ/ਲਸਾੜਾ, 2 ਜੂਨ (ਲਖਵੀਰ ਸਿੰਘ ਖੁਰਦ)-ਪਹਿਲਵਾਨਾਂ ਦੀ ਦੁਨੀਆ ਵਿਚ ਜਾਣੀ-ਪਛਾਣੀ ਸ਼ਖਸ਼ੀਅਤ ਸਵ: ਜਸਵਿੰਦਰ ਸਿੰਘ ਰੋਡੇ ਦੀ ਬਰਸੀ 'ਤੇ ਪਿੰਡ ਚੱਕਦਾਨਾ ਵਿਖੇ 8ਵਾਂ ਖੇਡ ਮੇਲਾ ਕਰਵਾਇਆ ਗਿਆ | ਉਨ੍ਹਾਂ ਦੇ ਪਰਿਵਾਰ ਵਲੋਂ ਸ੍ਰੀ ਸਖਮਨੀ ਸਾਹਿਬ ਜੀ ਦੇ ਪਾਠ ਕਰਾਏ ਗਏ ਉਪਰੰਤ ਰਾਗੀ ਭਾਈ ਸੁਖਵਿੰਦਰ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਬਾਅਦ ਦੁਪਹਿਰ 3 ਵਜੇ ਛਿੰਝ ਮੇਲੇ ਦੀ ਸ਼ੁਰੂਆਤ ਹੋਈ | ਜਿਸ 'ਚ ਚੋਟੀ ਦੇ ਪਹਿਲਵਾਨਾਂ ਦੀਆਂ ਫਸਵੀਆਂ ਕੁਸ਼ਤੀਆਂ ਹੋਈਆਂ | ਇਸ ਛਿੰਝ ਮੇਲੇ ਵਿਚ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ, ਲਲਿਤ ਮੋਹਨ ਪਾਠਕ, ਭੁਪਿੰਦਰ ਸਿੰਘ ਸਰਪੰਚ ਉੜਾਪੜ, ਤਰਸੇਮ ਕੌਰ ਸਰਪੰਚ ਚੱਕਦਾਨਾ, ਸਲਿੰਦਰ ਸਿੰਘ ਉੜਾਪੜ, ਜਸਵੀਰ ਸਿੰਘ ਟਾਂਕ ਆਦਿ ਨੇ ਸ਼ਮੂਲੀਅਤ ਕੀਤੀ | ਇਸ ਛਿੰਝ ਮੇਲੇ 'ਚ 100 ਦੇ ਕਰੀਬ ਸ਼ਾਨਦਾਰ ਕੁਸ਼ਤੀਆਂ ਦਾ ਦਰਸ਼ਕਾਂ ਨੇ ਅਨੰਦ ਮਾਣਿਆ | ਪੱਟਕੇ ਦੀਆਂ ਦੋ ਵੱਡੀਆਂ ਕੁਸ਼ਤੀਆਂ ਦੀ ਸ਼ੁਰੂਆਤ ਆਈਆਂ ਹੋਈਆਂ ਸ਼ਖਸ਼ੀਅਤਾਂ ਵਲੋਂ ਚਾਰਾਂ ਪਹਿਲਵਾਨਾਂ ਨੂੰ ਅਸ਼ੀਰਵਾਦ ਦੇ ਕੇ ਕੀਤੀ | ਪਹਿਲੀ ਕੁਸ਼ਤੀ 'ਚ ਸ਼ੇਰਾ ਡੇਰਾ ਬਾਬਾ ਫਲਾਹੀ ਨੇ ਸਾਗਰ ਦਿੱਲੀ ਨੂੰ ਕੁਝ ਮਿੰਟਾਂ 'ਚ ਹੀ ਚਿੱਤ ਕਰੇ ਜਿੱਤ ਲਈ ਅਤੇ ਦੂਜੀ ਕੁਸ਼ਤੀ ਤਾਲਬ ਬਾਬਾ ਫਲਾਹੀ ਅਤੇ ਅਜੈ ਕੈਥਲ ਵਿਚਕਾਰ ਹੋਈ | ਜਿਸ ਵਿੱਚ ਤਾਲਬ ਫਲਾਹੀ ਜੇਤੂ ਰਿਹਾ | ਇਸ ਤੋਂ ਇਲਾਵਾ ਛੋਟਾ ਜੱਸਾ ਬਾਹੜੋਵਾਲ ਅਤੇ ਸਹਿਬਾਜ ਆਲਮਗੀਰ ਵਿਚਕਾਰ ਦੂਜੇ ਨੰਬਰ ਦੀ ਸ਼ਪੈਸ਼ਲ ਕੁਸ਼ਤੀ ਵੀ ਕਰਾਈ ਗਈ | ਇਸ ਮੌਕੇ ਕਰਾਇਆ ਗਿਆ ਟਰੈਕਟਰ ਟਰਾਲੀ ਬੈਕ ਮੁਕਾਬਲਾ ਵੀ ਕਾਫੀ ਦਿਲਚਸਪ ਰਿਹਾ | ਛਿੰਝ ਮੇਲੇ ਦੇ ਪ੍ਰਬੰਧਕਾਂ ਵਲੋਂ ਆਏ ਹੋਏ ਸਾਰੇ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਪਰਮਿੰਦਰ ਸਿੰਘ ਪੰਚ ਅਤੇ ਬਲਬੀਰ ਸਿੰਘ ਵਲੋਂ ਇਸ ਛਿੰਝ ਮੇਲੇ ਵਿਚ ਸਹਿਯੋਗ ਦੇਣ ਵਾਲੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਬਜੀਤ ਸਿੰਘ ਖੁਰਦ, ਰਾਜਵੀਰ ਸਿੰਘ ਆੜ੍ਹਤੀ, ਰਣਜੀਤ ਸਿੰਘ ਪੰਚ, ਸੁਖਵਿੰਦਰ ਸਿੰਘ ਧਾਵਾ, ਬਲਬੀਰ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਉੜਾਪੜ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਨੀਲਕੰਵਲ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |