ਔੜ/ਨਵਾਂਸ਼ਹਿਰ, 2 ਜੂਨ (ਗੁਰਨਾਮ ਸਿੰਘ ਸੈਣੀ/ਹਰਮਿੰਦਰ ਸਿੰਘ ਪਿੰਟੂ)-ਡਾਕਟਰ ਬੀ.ਆਰ ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਤਾਜਪੁਰ ਵਲੋਂ ਅੱਠਵਾਂ ਲੈਦਰ ਬਾਲ ਕਿ੍ਕਟ ਟੂਰਨਾਮੈਂਟ ਕਰਾਇਆ ਗਿਆ ਜਿਸ ਵਿੱਚ ਫਾਈਨਲ ਮੈਚ ਸ਼ੁਰੂ ਕਰਨ ਤੋਂ ਪਹਿਲਾਂ ਬਾਬਾ ਭਰਪੂਰ ਸਿੰਘ ਭਾਰਟਾ ਕਲਾਂ ਵਾਲਿਆਂ ਵਲੋਂ ਅਰਦਾਸ ਕਰਨ ਉਪਰੰਤ ਮੈਚ ਦਾ ਉਦਘਾਟਨ ਮੁੱਖ ਮਹਿਮਾਨ ਲੋਕ ਭਲਾਈ ਸੰਸਥਾ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ ਮੈਨੇਜਰ ਸਪੋਰਟਸ ਕਿੰਗ ਅਤੇ ਥਾਣਾ ਰਾਹੋਂ ਦੇ ਐਸ.ਐਚ. ਓ ਨੀਰਜ ਚੌਧਰੀ ਵਲੋਂ ਸਾਂਝੇ ਤੌਰ 'ਤੇ ਰੀਬਨ ਕੱਟ ਕੇ ਕੀਤਾ ਗਿਆ | ਇਸ ਮੌਕੇ 'ਤੇ ਬੋਲਦਿਆਂ ਹੋਇਆਂ ਕੁਲਵਿੰਦਰ ਸਿੰਘ ਭਾਰਟਾ ਨੇ ਗ੍ਰਾਮ ਪੰਚਾਇਤ ਤਾਜਪੁਰ ਅਤੇ ਡਾ. ਬੀ. ਆਰ ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਦੀ ਪ੍ਰਸੰਸਾ ਕਰਦਿਆਂ ਹੋਇਆ ਕਿਹਾ ਕਿ ਨੌਜਵਾਨਾਂ ਨੂੰ ਗਰਾਉਂਡ ਦੇ ਨਾਲ ਜੋੜਨਾ ਇੱਕ ਬਹੁਤ ਵਧੀਆ ਉਪਰਾਲਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਨਸ਼ਿਆਂ ਵੱਲ ਨਾ ਜਾ ਸਕੇ | ਇਸ ਮੌਕੇ ਸੀਨੀਅਰ ਕੌਂਸਲਰ ਚੇਤ ਰਾਮ ਰਤਨ, ਹਰਬੰਸ ਲਾਲ, ਬਾਬਾ ਭਰਪੂਰ ਸਿੰਘ, ਸਰਪੰਚ ਡਾਕਟਰ ਲਾਲ ਚੰਦ, ਕਲੱਬ ਦੇ ਪ੍ਰਧਾਨ ਪਰਮਜੀਤ ਨਿਗਾਹ, ਪ੍ਰਧਾਨ ਨੰਬਰਦਾਰ ਹਰਵੰਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ | ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ 5 ਤੋਂ 11 ਸਾਲ ਦੇ ਬੱਚਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ | ਇਸੇ ਤਰਾਂ ਫਾਈਨਲ ਮੈਚ ਘਟਾਰੋਂ ਅਤੇ ਖੋਜਾ ਦਰਮਿਆਨ ਖੇਡਿਆ ਗਿਆ | ਜਿਸ ਵਿੱਚ ਘਟਾਰੋਂ ਜੇਤੂ ਰਿਹਾ ਜਿਸ ਨੂੰ 7100 ਰੁਪਏ ਨਕਦ ਇਨਾਮ ਕੱਪ ਅਤੇ 11 ਪਲੇਅਰਾਂ ਨੂੰ ਟਰਾਫੀਆਂ ਦਿੱਤੀਆਂ ਗਈਆਂ | ਦੂਜੇ ਨੰਬਰ 'ਤੇ ਖੋਜਾ ਦੀ ਟੀਮ ਨੂੰ 5100 ਰੁਪਏ ਇਨਾਮ ਕੱਪ ਤੇ ਟਰਾਫੀਆਂ ਦਿੱਤੀਆਂ ਗਈਆਂ | ਤੀਜੇ ਨੰਬਰ 'ਤੇ ਭਾਰਟਾ ਕਲਾਂ ਨੂੰ 3100 ਰੁਪਏ ਨਕਦ ਅਤੇ ਬਜੀਦਪੁਰ ਦੀ ਟੀਮ ਨੂੰ 2100 ਰੁਪਏ ਨਕਦ ਇਨਾਮ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਪ੍ਰਬੰਧਕ ਕਮੇਟੀ ਤਰਸੇਮ ਲਾਲ ਨਿਗਾਹ, ਸਾਬਕਾ ਸਰਪੰਚ ਡਾਕਟਰ ਸੰਤੋਖ ਸਿੰਘ, ਜੋਗਿੰਦਰ ਪਾਲ ਪੰਚ, ਹਰਬੰਸ ਲਾਲ ਪੰਚ, ਸਿਮਰਤ ਪਾਲ, ਰਾਮ ਲਾਲ, ਹਰਬੰਸ ਲਾਲ ਏ.ਐਸ.ਆਈ, ਮਨਜੀਤ ਸਿੰਘ, ਯੋਗਰਾਜ, ਜੋਗਾ, ਹਰਜਿੰਦਰ ਸਿੰਘ, ਸੰਦੀਪ ਸਿੰਘ, ਸੀਪਾ, ਸੋਮਨਾਥ ਸੋਮਾ, ਅਸ਼ੋਕ ਤਾਜਪੁਰੀ, ਪ੍ਰਧਾਨ ਪਵਨਦੀਪ ਸਿੰਘ, ਦਰਸ਼ਨ ਸਿੰਘ ਫ਼ੌਜੀ, ਵਿਜੇ ਕੁਮਾਰ, ਬਲਵਿੰਦਰ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ |