ਬੰਗਾ, 2 ਜੂਨ (ਕੁਲਦੀਪ ਸਿੰਘ ਪਾਬਲਾ)-ਸਹਿਕਾਰੀ ਸਭਾਵਾਂ ਦੇ ਅੰਤਰਰਾਸ਼ਟਰੀ ਸਾਲ ਦੇ ਮੱਦੇਨਜ਼ਰ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਬੰਗਾ ਮੇਨ ਬ੍ਰਾਂਚ ਬੰਗਾ ਵਿਖੇ ਬ੍ਰਾਂਚ ਮੈਨੇਜਰ ਮਨੋਜ ਗੁਪਤਾ ਦੀ ਅਗਵਾਈ 'ਚ ਇਸ ਸਮਾਗਮ ਦੌਰਾਨ ਜੇ. ਐਲ. ਜੀ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਸਾਂਝਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨੇ ਆਏ ਹੋਏ ਸਾਰੇ ਜੇ. ਐਲ. ਜੀ ਮੈਂਬਰਾਂ ਨੂੰ ਵਿਸਥਾਰ ਪੂਰਵਕ ਜੇ. ਐਲ. ਜੀ ਦੀਆਂ ਸਕੀਮਾਂ ਬਾਰੇ ਜਾਣੂੰ ਕਰਵਾਇਆ ਅਤੇ ਉਨ੍ਹਾਂ ਨੂੰ ਸਮਝਾਇਆ ਕਿ ਕਿਸ ਤਰ੍ਹਾਂ ਆਪਣੇ ਕੰਮ ਨੂੰ ਵਧਾਇਆ ਜਾ ਸਕਦਾ ਹੈ ਤੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ | ਇਸ ਤੋਂ ਇਲਾਵਾ ਉਹਨਾਂ ਨੇ ਬੈਂਕ ਦੀਆਂ ਹੋਰ ਕਰਜ਼ਾ ਸਕੀਮਾਂ ਅਤੇ ਡਿਪਾਜ਼ਿਟ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਇਨ੍ਹਾਂ ਵੱਖ-ਵੱਖ ਸਕੀਮਾਂ ਦਾ ਲਾਭ ਲੈਣ ਲਈ ਬੈਂਕ ਨਾਲ ਜੋੜਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸੈਕਟਰੀ ਪਰਮਿੰਦਰ ਕੁਮਾਰ ਕਲੇਰਾਂ ਕੋਆਪ੍ਰੇਟਿਵ ਸੋਸਾਇਟੀ, ਸ਼ਿੰਦਰਪਾਲ ਸਿੰਘ, ਹਰਦੀਪ ਪਾਲ, ਗਗਨਦੀਪ, ਆਸ਼ਾ ਰਾਣੀ ਅਤੇ ਸ਼ਹਿਰ ਦੇ ਸਮੂਹ ਪਤਵੰਤੇ ਸੱਜਣ ਹਾਜ਼ਰ ਸਨ |