13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਪਿੰਡਾਂ ਦੇ ਛੱਪੜਾਂ ਦਾ ਵੱਡੀ ਲਾਗਤ ਨਾਲ ਨਵੀਨੀਕਰਨ ਕੀਤਾ ਜਾਵੇਗਾ -ਡਾ ਨਛੱਤਰਪਾਲ

Ad Position 21
No active advertisement
ਅਜੀਤ ਡੈਸਕ 03-06-2025
ਨਵਾਂਸ਼ਹਿਰ, 2 ਜੂਨ (ਜਸਬੀਰ ਸਿੰਘ ਨੂਰਪੁਰ)-ਹਲਕਾ ਨਵਾਂਸ਼ਹਿਰ ਦੇ ਐਮ.ਐਲ.ਏ ਡਾਕਟਰ ਨਛੱਤਰਪਾਲ ਨੇ ਅਚਨਚੇਤ ਪਹੁੰਚਕੇ ਪਿੰਡ ਕਾਹਮੇ ਦੇ ਛੱਪੜ ਦਾ ਨਿਰੀਖਣ ਕੀਤਾ | ਜਿੱਥੇ ਪਿੰਡ ਦੀ ਸਮੁੱਚੀ ਟੀਮ ਅਤੇ ਪੰਚਾਇਤ ਨੂੰ ਨਾਲ ਲੈ ਕੇ ਕੀਤੀ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਦੀ ਪਵਿੱਤਰ ਸਦਨ ਦੇ ਅੰਦਰ ਆਪਣੇ ਹਲਕੇ ਵਿੱਚ ਆਉਂਦੇ ਵੱਖ-ਵੱਖ ਪਿੰਡਾਂ ਦੇ ਛੱਪੜਾਂ ਦੀ ਸਫ਼-ਸਫ਼ਾਈ ਦੀ ਗੱਲ ਰੱਖੀ ਸੀ | ਜਿੱਥੇ ਹਲਕੇ ਦੇ ਵਿਚ ਆਉਂਦੇ ਸਾਰੇ ਵੱਡੇ ਪਿੰਡਾਂ ਦੇ ਵੱਡੇ ਛੱਪੜਾਂ ਨੂੰ ਸਾਫ਼-ਸਫ਼ਾਈ ਕਰਨ ਦੀ ਮਨਜ਼ੂਰੀ ਮਿਲਣ 'ਤੇ ਪਿੰਡ ਕਾਹਮੇ ਦੇ ਇਸ ਛੱਪੜ ਦੀ ਪਹਿਲ ਦੇ ਆਧਾਰ 'ਤੇ ਸਫ਼ਾਈ ਕਰਨ ਦਾ ਕੰਮ ਸ਼ੁਰੂ ਹੋਇਆ | ਜਿਸ ਵਿਚ ਵੱਡੀ ਲਾਗਤ ਨਾਲ ਥਾਪਰ ਮਾਡਲ ਰਾਹੀ ਨਵੀਂ ਟੈਕਨਾਲੋਜੀ ਦੇ ਰੂਪ ਵਿਚ ਖੂਹੀਆਂ ਰਾਹੀਂ ਅਲੱਗ-ਅਲੱਗ ਲੈਵਲ 'ਤੇ ਫ਼ਿਲਟਰ ਕਰਕੇ ਪਾਣੀ ਛੱਪੜ ਦੇ ਅੰਦਰ ਪਾਇਆ ਜਾਵੇਗਾ | ਜਿਸ ਦੇ ਨਾਲ ਛੱਪੜ ਅੰਦਰ ਗੰਦਗੀ ਅਤੇ ਬਦਬੂ ਵੀ ਘੱਟ ਜਾਵੇਗੀ | ਛੱਪੜ ਦੇ ਆਲੇ-ਦੁਆਲੇ ਦਾ ਵਾਤਾਵਰਨ ਵੀ ਵਧੀਆ ਬਣਿਆ ਰਹੇਗਾ | ਇਸ ਮੌਕੇ ਸਰਬਜੀਤ ਜਾਫਰਪੁਰ, ਰਸ਼ਪਾਲ ਮਹਾਲੋਂ ਵਿਧਾਨ ਸਭਾ ਪ੍ਰਧਾਨ, ਗੁਰਮੁੱਖ ਨੌਰਦ ਵਾਈਸ ਪ੍ਰਧਾਨ ਨਗਰ ਕੌਂਸਲ ਨਵਾਂਸ਼ਹਿਰ, ਸੁਰਜੀਤ ਕਰੀਆਮ, ਰਣਬਿਜੇ ਸਰਪੰਚ, ਦਿਨੇਸ਼ ਕੁਮਾਰ, ਨਵੀਨ ਕੁਮਾਰ, ਬਲਵਿੰਦਰ ਮੰਗੂਵਾਲ, ਬਿੰਦਾ ਪੰਚ, ਸੋਖੀ ਪੰਚ, ਪਰਮਜੀਤ, ਰਾਜਵੀਰ, ਜਸਵਿੰਦਰ ਸਿੰਘ, ਦੇਸ ਰਾਜ, ਰਾਮ ਪ੍ਰਕਾਸ਼, ਦਵਿੰਦਰ ਪਾਲ, ਸ਼ੀਤਲ ਰਾਮ, ਲਖਵੀਰ ਰਾਮ, ਓਾਕਾਰ ਸਿੰਘ, ਅਸ਼ਵਨੀ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੇਂਦਰੀ ਸਹਿਕਾਰੀ ਬੈਂਕ ਬੰਗਾ ਵਿਖੇ ਗਾਹਕ ਮਿਲਣੀ ਸਮਾਗਮ ਅਗਲੀ ਖ਼ਬਰ ਪਰਿਵਾਰਕ ਮੈਂਬਰਾਂ ਨੇ ਦੂਜੇ ਵਿਅਕਤੀ ਦੀ ਗਿ੍ਫ਼ਤਾਰੀ ਦੀ ਮੰਗ ਨੂੰ ਲੈ ਕੇ ਥਾਣਾ ਕੋਤਵਾਲੀ ਮੂਹਰੇ ਦਿੱਤਾ ਧਰਨਾ <br/>
Ad Position 24