ਨਵਾਂਸ਼ਹਿਰ, 2 ਜੂਨ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਸਲੋਹ ਰੋਡ ਅਤੇ ਕੋਠੀ ਰੋਡ ਦੀਆਂ ਦੁਕਾਨਾਂ 'ਤੇ ਹੋਈਆਂ ਚੋਰੀਆਂ ਦੇ ਮਾਮਲੇ 'ਚ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਚਿੰਟੂ ਅਰੋੜਾ ਦੀ ਅਗਵਾਈ 'ਚ ਦੁਕਾਨਦਾਰਾਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਮਹਿਤਾਬ ਸਿੰਘ ਨੂੰ ਮਿਲਿਆ ਅਤੇ ਮੰਗ ਪੱਤਰ ਦਿੱਤਾ | ਉਹਨਾਂ ਮੰਗ ਕੀਤੀ ਕਿ ਦੁਕਾਨਾਂ 'ਤੇ ਹੋ ਰਹੀਆਂ ਚੋਰੀਆਂ ਕਾਰਨ ਦੁਕਾਨਦਾਰਾਂ 'ਚ ਭੈਅ ਦਾ ਮਾਹੌਲ ਪਾਇਆ ਜਾ ਰਿਹਾ ਹੈ ਅਤੇ ਉਹਨਾਂ ਦੇ ਕਾਰੋਬਾਰਾਂ 'ਤੇ ਵੀ ਵੱਡਾ ਅਸਰ ਪੈ ਰਿਹਾ ਹੈ | ਉਹਨਾਂ ਆਖਿਆ ਕਿ ਇਹ ਚੋਰੀਆਂ ਲਗਾਤਾਰ ਹੋਣ ਕਾਰਨ ਦੁਕਾਨਦਾਰ ਪਰੇਸ਼ਾਨ ਹਨ | ਇੱਕ ਪਾਸੇ ਦੁਕਾਨਦਾਰਾਂ 'ਤੇ ਮੰਦੀ ਦਾ ਦੌਰ ਚੱਲ ਰਿਹਾ ਹੈ, ਦੂਜੇ ਪਾਸੇ ਚੋਰਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਚੋਰੀਆਂ ਕਾਰਨ ਦੁਕਾਨਦਾਰ ਪਰੇਸ਼ਾਨ ਹੋ ਰਹੇ ਹਨ | ਚਿੰਟੂ ਅਰੋੜਾ ਪ੍ਰਧਾਨ ਵਪਾਰ ਮੰਡਲ ਨੇ ਆਖਿਆ ਕਿ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਰਾਤਰੀ ਪਹਿਰੇ ਲਗਾਏ ਜਾਣ ਅਤੇ ਰਾਤ ਨੂੰ ਗਸ਼ਤ ਵੀ ਤੇਜ਼ ਕੀਤੀ ਜਾਵੇ ਤਾਂ ਕਿ ਦੁਕਾਨਾਂ 'ਤੇ ਚੋਰੀਆਂ ਬੰਦ ਹੋ ਸਕਣ | ਇਸ ਮੌਕੇ ਮਨਰੰਜਨ ਕਾਲੀਆ, ਹਰਮੇਸ਼ ਪੁਰੀ, ਧਰਮਵੀਰ, ਹਰਜੋਤ ਕੌਰ, ਹਰਭੱਜ ਹੀਰ, ਮਹਿੰਦਰ ਪਾਲ ਸਿੰਘ ਖ਼ਾਲਸਾ ਅਤੇ ਵੱਖ-ਵੱਖ ਦੁਕਾਨਦਾਰ ਹਾਜ਼ਰ ਸਨ |