ਕਟਾਰੀਆਂ, 2 ਜੂਨ (ਪ੍ਰੇਮੀ ਸੰਧਵਾਂ)-ਪੰਜਾਬ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਰੇ ਲਾ ਕੇ ਸੂਬੇ ਦੀ ਬਣੀ 'ਆਪ' ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਫ਼ੂਕ ਨਿਕਲਦੀ ਨਜ਼ਰ ਆ ਰਹੀ ਹੈ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਚੌ. ਤਰਲੋਚਨ ਸਿੰਘ ਸੂੰਢ ਨੇ ਪਿਛਲੇ ਕਰੀਬ ਡੇਢ ਮਹੀਨੇ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸੇ ਵੀ ਵਿਅਕਤੀ ਨੂੰ 'ਆਪ' ਸਰਕਾਰ ਦੇ ਹੰੁਦਿਆਂ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਪਰ ਅਫ਼ਸੋਸ ਸੰਧਵਾਂ ਦੀਆਂ ਕਾਲੋਨੀਆਂ ਦੇ ਵਾਸੀ ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਸੰਬੰਧਿਤ ਮਹਿਕਮੇ ਨੇ ਲੋਕਾਂ ਦੀ ਇਸ ਗੰਭੀਰ ਸਮੱਸਿਆ ਦਾ ਹੱਲ ਨਹੀਂ ਕੀਤਾ | ਸੁਰਿੰਦਰ ਕੌਲ, ਜਸਵੀਰ ਸ਼ੀਰਾ, ਬਨਾਰਸੀ ਦਾਸ, ਭਗਵਾਨ ਦਾਸ, ਠੇਕੇਦਾਰ ਰਾਮ ਲਾਲ, ਭਜੀ ਲਾਖਾ, ਹਰਭਜਨ ਸਿੰਘ ਆਦਿ ਪਿੰਡ ਵਾਸੀ ਨੇ ਜਦੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਚੌ. ਤਰਲੋਚਨ ਸਿੰਘ ਸੂੰਢ ਦੇ ਧਿਆਨ ਵਿਚ ਇਸ ਗੰਭੀਰ ਸਮੱਸਿਆ ਬਾਰੇ ਗੱਲ ਧਿਆਨ ਵਿਚ ਲਿਆਂਦੀ ਤਾਂ ਉਹਨਾਂ ਨੇ ਤੁਰੰਤ ਸਬੰਧਿਤ ਅਧਿਕਾਰੀ ਨੂੰ ਕਹਿ ਕੇ ਇਸ ਗੰਭੀਰ ਸਮੱਸਿਆ ਦਾ ਹੱਲ ਕਰਵਾਇਆ | ਇਸ ਮੌਕੇ ਅਮਰਜੀਤ ਸਿੰਘ, ਡਾ. ਸ਼ਿੰਦਰ ਪਾਲ, ਸੋਨੂੰ ਹੀਰਾ, ਲਛਮਣ ਦਾਸ ਆਦਿ ਹਾਜ਼ਰ ਸਨ |