14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ.ਸ.ਸ.ਸ ਸਕੂਲ ਹਿਆਲਾ ਵਲੋਂ 'ਰੌਸ਼ਨੀ' ਮੈਗਜ਼ੀਨ ਜਾਰੀ

Ad Position 21
No active advertisement
ਅਜੀਤ ਡੈਸਕ 03-06-2025
ਨਵਾਂਸ਼ਹਿਰ, 2 ਜੂਨ (ਦੀਦਾਰ ਸਿੰਘ ਸ਼ੇਤਰਾ)-ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਹਿਆਲਾ ਵਿਖੇ ਸਕੂਲ ਦੇ ਸਾਹਿਤਕ ਰੂਚੀਆਂ ਰੱਖਦੇ ਵਿਦਿਆਰਥੀਆਂ ਵਲੋਂ ਆਪਣੇ ਸਾਹਿਤਕਾਰ ਅਧਿਆਪਕ ਡਾਕਟਰ ਕੇਵਲ ਰਾਮ ਨਵਾਂਸ਼ਹਿਰ ਮੁੱਖ ਸੰਪਾਦਕ ਅਤੇ ਵਿਦਿਆਰਥੀ ਸੰਪਾਦਕ ਹਰਦੀਪ ਸਿੰਘ ਵਲੋਂ ਸੰਪਾਦਿਤ ਸਾਲਾਨਾ ਮੈਗਜ਼ੀਨ 'ਰੌਸ਼ਨੀ' ਦਾ ਚੌਥਾ ਅੰਕ ਪਿ੍ੰਸੀਪਲ ਸ਼ਿਵਾਨੀ ਸੇਤੀਆ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਨੇ ਕਿਹਾ ਕਿ ਸਕੂਲ ਪੱਧਰ 'ਤੇ ਅਜਿਹਾ ਸਾਹਿਤਕ ਉਪਰਾਲਾ ਕਰਨਾ ਬੱਚਿਆਂ ਅਤੇ ਅਧਿਆਪਕਾਂ ਅੰਦਰ ਛੁਪੀਆਂ ਸਾਹਿਤਕ ਰੂਚੀਆਂ ਨੂੰ ਉਭਾਰਨ ਲਈ ਇਕ ਚੰਗਾ ਉੱਦਮ ਹੈ | ਇਹ ਮੈਗਜ਼ੀਨ ਸਕੂਲ ਦੀਆਂ ਸਾਲ ਭਰ ਦੀਆਂ ਵੱਖ-ਵੱਖ ਗਤੀਵਿਧੀਆਂ 'ਤੇ ਵੀ ਝਾਤ ਪੁਆ ਰਿਹਾ ਹੈ | ਰੌਸ਼ਨੀ ਦੇ ਮੁੱਖ ਸੰਪਾਦਕ ਡਾਕਟਰ ਕੇਵਲ ਰਾਮ ਨਵਾਂਸ਼ਹਿਰ ਨੇ ਕਿਹਾ ਕਿ ਇਸ ਤਰ੍ਹਾਂ ਵਿਭਾਗ ਵਲੋਂ ਪ੍ਰੇਰਿਤ ਕਰਨਾ, ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਮਾਂ ਬੋਲੀ ਲਈ ਪਿਆਰ ਸਤਿਕਾਰ ਅਤੇ ਉਹਨਾਂ ਅੰਦਰਲੀ ਛੁਪੀ ਪ੍ਰਤਿਭਾ ਪ੍ਰਗਟ ਹੁੰਦੀ ਹੈ | ਇਸ ਮੌਕੇ ਸਕੂਲ ਦੇ ਅਧਿਆਪਕ ਅਤੇ ਬਚਿਆਂ ਦੇ ਮਾਪੇ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਤਿਹਗੜ੍ਹ ਕੁਸ਼ਤੀ ਮੁਕਾਬਲੇ 'ਚ ਅਭਿਨਾਯਕ ਪਹਿਲਵਾਨ ਜੇਤੂ ਅਗਲੀ ਖ਼ਬਰ ਪੰਜਾਬ ਸਰਕਾਰ ਦੇ ਵਿਕਾਸ ਦੇ ਦਾਅਵਿਆਂ ਦੀ ਫ਼ੂਕ ਨਿਕਲੀ -ਸੂੰਢ
Ad Position 24