14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਫ਼ਤਿਹਗੜ੍ਹ ਕੁਸ਼ਤੀ ਮੁਕਾਬਲੇ 'ਚ ਅਭਿਨਾਯਕ ਪਹਿਲਵਾਨ ਜੇਤੂ

Ad Position 21
No active advertisement
ਅਜੀਤ ਡੈਸਕ 03-06-2025
ਘੁੰਮਣਾਂ, 2 ਜੂਨ (ਮਹਿੰਦਰਪਾਲ ਸਿੰਘ)-ਪਿੰਡ ਫ਼ਤਿਹਗੜ੍ਹ ਵਿਖੇ ਠੇਕੇਦਾਰ ਬਲਦੇਵ ਸਿੰਘ ਦੀ ਯਾਦ 'ਚ ਦੂਸਰਾ ਕੁਸ਼ਤੀ ਮੁਕਾਬਲਾ ਭੰਗਲ ਕੰਨਸਟ੍ਰੱਸ਼ਨ ਕੰਪਨੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿੱਚ ਦੋ ਨੰਬਰ ਦੀ ਕੁਸ਼ਤੀ 'ਚ ਅਭਿਨਾਯਕ ਪਹਿਲਵਾਨ ਜੇਤੂ ਰਿਹਾ ਦੂਸਰੇ ਨੰਬਰ 'ਤੇ ਛੋਟਾ ਸੁਦਾਮਾ ਪਹਿਲਵਾਨ ਰਿਹਾ | ਪਟਕੇ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਪਹਿਲਵਾਨ 'ਤੇ ਮਿਰਜ਼ਾ ਈਰਾਨ ਪਹਿਲਵਾਨ ਵਿਚਕਾਰ ਬਰਾਬਰ ਰਹੀ | ਇਸ ਅਖਾੜੇ 'ਚ ਲਗਭਗ 100 ਦੇ ਕਰੀਬ ਪਹਿਲਵਾਨ ਨੇ ਹਿੱਸਾ ਲਿਆ | ਲੜਕੀਆਂ ਦੀ ਕੁਸ਼ਤੀ ਸਪੈਸ਼ਲ ਕਰਾਈ ਗਈ | ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ | ਜੇਤੂ ਪਹਿਲਵਾਨਾਂ ਨੂੰ ਭੰਗਲ ਪਰਿਵਾਰ 'ਤੇ ਸਰਪੰਚ ਸੁਰਿੰਦਰ ਕੌਰ ਭੰਗਲ ਨੇ ਇਨਾਮ ਤਕਸੀਮ ਕੀਤੇ | ਇਸ ਮੌਕੇ 'ਤੇ ਸੁਰਜੀਤ ਸਿੰਘ ਭੰਗਲ, ਸੁਖਜੀਤ ਸਿੰਘ ਭੰਗਲ, ਅਮਰਜੀਤ ਸਿੰਘ ਭੰਗਲ, ਕਮਲਜੀਤ ਬੰਗਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਘਬੀਰ ਸਿੰਘ ਬਿੱਲਾ, ਜੱਗਾ ਪਹਿਲਵਾਨ, ਅਸ਼ੋਕ ਕੁਮਾਰ ਕਾਰਤਿਕ ਭੰਗਲ, ਗੁਰਜੀਤ ਸਿੰਘ ਭੰਗਲ, ਸੰਤੋਖ ਸਿੰਘ, ਪ੍ਰਦੀਪ ਸਿੰਘ, ਮਨਮੀਤ ਭੰਗਲ, ਸਲਵਿੰਦਰ ਸਿੰਘ ਯੂ.ਕੇ, ਜੋਗਾ ਸਿੰਘ ਮੰਢਾਲੀ, ਬਲਵਿੰਦਰ ਸਿੰਘ ਘੁੰਮਣ, ਕੁਮੈਂਟਰ ਸੰਦੀਪ ਕਟਾਰੀਆਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ੇਰਗਿੱਲ ਅਕੈਡਮੀ ਤੇ ਮੈਪਲ ਬਿਅਰ ਕੈਨੇਡੀਅਨ ਸਕੂਲ ਵਿਖੇ ਸਮਰ ਕੈਂਪ ਸ਼ੁਰੂ ਅਗਲੀ ਖ਼ਬਰ ਸ.ਸ.ਸ.ਸ ਸਕੂਲ ਹਿਆਲਾ ਵਲੋਂ 'ਰੌਸ਼ਨੀ' ਮੈਗਜ਼ੀਨ ਜਾਰੀ
Ad Position 24