14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ਼ੇਰਗਿੱਲ ਅਕੈਡਮੀ ਤੇ ਮੈਪਲ ਬਿਅਰ ਕੈਨੇਡੀਅਨ ਸਕੂਲ ਵਿਖੇ ਸਮਰ ਕੈਂਪ ਸ਼ੁਰੂ

Ad Position 21
No active advertisement
ਅਜੀਤ ਡੈਸਕ 03-06-2025
ਮੁਕੰਦਪੁਰ, 2 ਜੂਨ (ਅਮਰੀਕ ਸਿੰਘ ਢੀਂਡਸਾ)-ਸਾਧੂ ਸਿੰਘ ਸ਼ੇਰਗਿੱਲ ਅਕੈਡਮੀ ਅਤੇ ਮੈਪਲ ਬਿਅਰ ਕੈਨੇਡੀਅਨ ਸਕੂਲ ਮੁਕੰਦਪੁਰ ਵਿਖੇ ਸੱਤ ਰੋਜ਼ਾ ਸਮਰ ਕੈਂਪ ਦੀ ਸ਼ੁਰੂਆਤ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਦੁਆਰਾ ਬੜੇ ਹੀ ਉਤਸ਼ਾਹ ਸਹਿਤ ਕੀਤੀ ਗਈ | ਸਕੂਲ ਪਿ੍ੰਸੀਪਲ ਸ. ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਰ ਕੈਂਪ ਤਹਿਤ ਫੁੱਟਬਾਲ, ਬਾਸਕਿਟ ਬਾਲ, ਬੈਡਮਿੰਟਨ, ਟੇਬਲ ਟੈਨਿਸ, ਚੈੱਸ, ਕਬੱਡੀ, ਵਾਲੀਬਾਲ, ਯੋਗਾ, ਸੈਲਫ਼ ਡਿਫੈਂਸ, ਆਰਟ ਅਤੇ ਕਰਾਫਟ, ਪਬਲਿਕ ਸਪੀਕਿੰਗ, ਡਿਬੇਟ, ਕਿ੍ਏਟਿਵ ਰਾਈਟਿੰਗ, ਫਸਟ ਏਡ ਵਰਕਸ਼ਾਪ, ਰੋਬੋਟਿਕ ਤੇ ਕੋਡਿੰਗ, ਕੁਕਿੰਗ ਕਲਾਸਾਂ, ਡਰਾਮਾਂ ਤੇ ਸਕਿੱਟ, ਸੰਗੀਤ, ਸਾਇੰਸ ਤੇ ਮੈਥ ਐਕਟੀਵਿਟੀ ਅਤੇ ਮਾਈਾਡ ਗੇਮਜ਼ ਦੇ ਰਾਹੀਂ ਵਿਦਆਰਥੀਆਂ ਨੂੰ ਆਪਣੀ ਕਲਾ ਨੂੰ ਨਿਖਾਰਨ ਦੇ ਭਰਪੂਰ ਮੌਕੇ ਮਿਲਣਗੇ | ਵਿਦਿਆਰਥੀਆਂ ਵਿੱਚ ਸਮਰ ਕੈਂਪ ਦੀ ਸ਼ੁਰੂਆਤ ਮੌਕੇ ਹੀ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਸਮੇਂ ਵਿਦਿਆਰਥੀ ਅਤੇ ਸਮੂਹ ਸਟਾਫ਼ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਸ.ਸ.ਸ.ਸ ਸਕੂਲ ਹਿਆਲਾ ਵਲੋਂ 'ਰੌਸ਼ਨੀ' ਮੈਗਜ਼ੀਨ ਜਾਰੀ ਅਗਲੀ ਖ਼ਬਰ ਫ਼ਤਿਹਗੜ੍ਹ ਕੁਸ਼ਤੀ ਮੁਕਾਬਲੇ 'ਚ ਅਭਿਨਾਯਕ ਪਹਿਲਵਾਨ ਜੇਤੂ
Ad Position 24