ਘੁੰਮਣਾਂ, 2 ਜੂਨ (ਮਹਿੰਦਰਪਾਲ ਸਿੰਘ)-ਪਿੰਡ ਫ਼ਤਿਹਗੜ੍ਹ ਵਿਖੇ ਠੇਕੇਦਾਰ ਬਲਦੇਵ ਸਿੰਘ ਦੀ ਯਾਦ 'ਚ ਦੂਸਰਾ ਕੁਸ਼ਤੀ ਮੁਕਾਬਲਾ ਭੰਗਲ ਕੰਨਸਟ੍ਰੱਸ਼ਨ ਕੰਪਨੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਜਿਸ ਵਿੱਚ ਦੋ ਨੰਬਰ ਦੀ ਕੁਸ਼ਤੀ 'ਚ ਅਭਿਨਾਯਕ ਪਹਿਲਵਾਨ ਜੇਤੂ ਰਿਹਾ ਦੂਸਰੇ ਨੰਬਰ 'ਤੇ ਛੋਟਾ ਸੁਦਾਮਾ ਪਹਿਲਵਾਨ ਰਿਹਾ | ਪਟਕੇ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਪਹਿਲਵਾਨ 'ਤੇ ਮਿਰਜ਼ਾ ਈਰਾਨ ਪਹਿਲਵਾਨ ਵਿਚਕਾਰ ਬਰਾਬਰ ਰਹੀ | ਇਸ ਅਖਾੜੇ 'ਚ ਲਗਭਗ 100 ਦੇ ਕਰੀਬ ਪਹਿਲਵਾਨ ਨੇ ਹਿੱਸਾ ਲਿਆ | ਲੜਕੀਆਂ ਦੀ ਕੁਸ਼ਤੀ ਸਪੈਸ਼ਲ ਕਰਾਈ ਗਈ | ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ | ਜੇਤੂ ਪਹਿਲਵਾਨਾਂ ਨੂੰ ਭੰਗਲ ਪਰਿਵਾਰ 'ਤੇ ਸਰਪੰਚ ਸੁਰਿੰਦਰ ਕੌਰ ਭੰਗਲ ਨੇ ਇਨਾਮ ਤਕਸੀਮ ਕੀਤੇ | ਇਸ ਮੌਕੇ 'ਤੇ ਸੁਰਜੀਤ ਸਿੰਘ ਭੰਗਲ, ਸੁਖਜੀਤ ਸਿੰਘ ਭੰਗਲ, ਅਮਰਜੀਤ ਸਿੰਘ ਭੰਗਲ, ਕਮਲਜੀਤ ਬੰਗਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਰਘਬੀਰ ਸਿੰਘ ਬਿੱਲਾ, ਜੱਗਾ ਪਹਿਲਵਾਨ, ਅਸ਼ੋਕ ਕੁਮਾਰ ਕਾਰਤਿਕ ਭੰਗਲ, ਗੁਰਜੀਤ ਸਿੰਘ ਭੰਗਲ, ਸੰਤੋਖ ਸਿੰਘ, ਪ੍ਰਦੀਪ ਸਿੰਘ, ਮਨਮੀਤ ਭੰਗਲ, ਸਲਵਿੰਦਰ ਸਿੰਘ ਯੂ.ਕੇ, ਜੋਗਾ ਸਿੰਘ ਮੰਢਾਲੀ, ਬਲਵਿੰਦਰ ਸਿੰਘ ਘੁੰਮਣ, ਕੁਮੈਂਟਰ ਸੰਦੀਪ ਕਟਾਰੀਆਂ ਹਾਜ਼ਰ ਸਨ |