ਨਵਾਂਸ਼ਹਿਰ, 2 ਜੂਨ (ਹਰਮਿੰਦਰ ਸਿੰਘ ਪਿੰਟੂ)-ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਬੰਸ ਸਿੰਘ ਸੇਵਾ ਮੁਕਤ ਇੰਸਪੈਕਟਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸਭ ਤੋਂ ਪਹਿਲਾਂ ਏ.ਐਸ.ਆਈ ਸਤਵਿੰਦਰ ਸਿੰਘ ਪਿੰਡ ਚੱਕਗੁਰੂ ਜੋ ਕਿ ਨਵਾਂਸ਼ਹਿਰ ਵਿਖੇ ਡਿਊਟੀ ਦੌਰਾਨ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ 'ਚ ਆਏ ਪੈਨਸ਼ਨਰਾਂ ਦੀਆਂ ਦੁੱਖ ਤਕਲੀਫਾਂ ਸੁਣ ਕੇ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ | ਪੈਨਸ਼ਨਰ ਸਾਥੀਆਂ ਦੇ ਮੈਡੀਕਲ ਬਿੱਲ ਅਤੇ ਹੋਰ ਬਕਾਏ ਜੋ ਕਿ ਪੈਂਡਿੰਗ ਚੱਲੇ ਆ ਰਹੇ ਹਨ ਸਬੰਧਿਤ ਬਰਾਂਚਾਂ ਨੂੰ ਸੰਪਰਕ ਕਰਕੇ ਉਨ੍ਹਾਂ ਦਾ ਜਲਦੀ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ | ਮੀਟਿੰਗ ਮੌਕੇ ਪੈਨਸ਼ਨਰ ਸਾਥੀਆਂ ਨੂੰ ਉਨ੍ਹਾਂ ਦੇ ਪਹਿਚਾਣ ਪੱਤਰ ਆਈ. ਡੀ ਕਾਰਡ ਦਿੱਤੇ ਗਏ | ਇਸ ਮੌਕੇ ਸੇਵਾ ਮੁਕਤ ਐਸ. ਪੀ ਰਾਮ ਜੀ ਲਾਲ, ਸੇਵਾ ਮੁਕਤ ਡੀ.ਐਸ.ਪੀ ਕੇਵਲ ਸਿੰਘ, ਬਨਾਰਸੀ ਦਾਸ, ਲੈਂਬਰ ਸਿੰਘ, ਗਰੀਬ ਦਾਸ, ਬਲਬੇਗ ਸਿੰਘ, ਦਰਬਾਰਾ ਸਿੰਘ, ਸੋਹਨ ਲਾਲ, ਹਰਭਜਨ ਸਿੰਘ, ਸੁਰਿੰਦਰ ਪਾਲ, ਸੁਰਜੀਤ ਸਿੰਘ, ਰਾਮਦਾਸ ਸਿੰਘ, ਸੁਰਜੀਤ ਰਾਮ, ਰਾਜਕੁਮਾਰ, ਨਰਿੰਦਰ ਕੁਮਾਰ, ਜੋਗਿੰਦਰ ਸਿੰਘ, ਸੁਖਵਿੰਦਰ ਸਿੰਘ, ਧਿਆਨ ਸਿੰਘ, ਕੁਲਦੀਪ ਸਿੰਘ, ਪਲਵੀਰ ਸਿੰਘ ਮਜਾਰੀ, ਸੱਤਪਾਲ ਆਦਿ ਹਾਜ਼ਰ ਸਨ |