14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਭੁੱਟਾ ਗੋਤ ਜਠੇਰਿਆਂ ਦੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 03-06-2025
ਬਹਿਰਾਮ, 2 ਜੂਨ (ਨਛੱਤਰ ਸਿੰਘ ਬਹਿਰਾਮ)-ਭੁੱਟਾ ਗੋਤ ਯਾਦਗਾਰ ਐਂਡ ਡਿਵੈਲਪਮੈਂਟ ਕਮੇਟੀ ਇੰਡੀਆ ਵਲੋਂ ਵੱਡੇ ਵਡੇਰਿਆਂ ਦੀ ਯਾਦ 'ਚ 35ਵੇਂ ਸਾਲਾਨਾ ਜੋੜ ਮੇਲੇ ਸੰਬੰਧੀ ਪਿੰਡ ਬਹਿਰਾਮ ਵਿਖੇ ਮੀਟਿੰਗ ਹੋਈ | ਉਪਰੰਤ ਪੋਸਟਰ ਜਾਰੀ ਕੀਤਾ ਗਿਆ | ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਰੇਸ਼ਮ ਸਿੰਘ ਬਹਿਰਾਮ ਹੈੱਡ ਕੈਸ਼ੀਅਰ ਨੇ ਦੱਸਿਆ ਕਿ ਪਿੰਡ ਕਾਹਲੋਂ ਵਿਖੇ ਜੋੜ ਮੇਲਾ 14-15 ਜੂਨ 2025 ਦਿਨ ਸਨਿਚਰਵਾਰ ਅਤੇ ਐਤਵਾਰ ਨੂੰ ਮਨਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ 14 ਜੂਨ ਨੂੰ ਚਿਰਾਗ ਰੌਸ਼ਨ ਕੀਤੇ ਜਾਣਗੇ ਅਤੇ 15 ਜੂਨ ਨੂੰ ਨਿਸ਼ਾਨ ਸਾਹਿਬ ਦੀ ਰਸਮ ਉਪਰੰਤ ਧਾਰਮਿਕ ਸਟੇਜ ਸਜਾਈ ਜਾਵੇਗੀ | ਜਿਸ 'ਚ ਨਾਮਵਾਰ ਕਲਾਕਾਰ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਰੇਸ਼ਮ ਸਿੰਘ ਬਹਿਰਾਮ ਹੈੱਡ ਕੈਸ਼ੀਅਰ, ਸਰਪੰਚ ਮੋਹਣ ਲਾਲ, ਪਰਮਜੀਤ ਕੌਰ ਸਾਬਕਾ ਸਰਪੰਚ, ਅਜੀਤ ਰਾਮ ਦੁਸਾਂਝ ਕਲਾਂ, ਬਿੰਦਾ ਭਗਤ, ਮਿਸਤਰੀ ਚਰਨਜੀਤ ਸਿੰਘ, ਤਰਸੇਮ ਲਾਲ ਸਾਬਕਾ ਪੰਚ, ਕਰਨੈਲ ਰਾਮ, ਪਰਮਜੀਤ ਰਾਮ, ਦੇਵ ਰਾਮ, ਹੁਕਮ ਸਿੰਘ, ਜਸਪਾਲ ਭੁੱਟਾ, ਸੁਰਿੰਦਰ ਪਾਲ, ਬਲਵਿੰਦਰ ਰਾਮ, ਸਰਬਜੀਤ ਰਾਮ, ਸ਼ਿਵਦਿਆਲ ਭੁੱਟਾ, ਰਣਜੀਤ ਭੁੱਟਾ, ਸ਼ੰਮੀ ਭੁੱਟਾ, ਪੋਲਾ ਰਾਮ, ਹਰਬਲਾਸ ਰਾਮ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਰਬਾਰ ਰੌਜ਼ਾ ਪੰਜ ਪੀਰ ਬਹਿਰਾਮ ਵਿਖੇ ਚਾਦਰ ਦੀ ਰਸਮ ਨਾਲ ਮੇਲਾ ਸਮਾਪਤ ਅਗਲੀ ਖ਼ਬਰ ਪੰਜਾਬ ਪੁਲਿਸ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
Ad Position 24