ਬਹਿਰਾਮ, 2 ਜੂਨ (ਨਛੱਤਰ ਸਿੰਘ ਬਹਿਰਾਮ) - ਬਾਬਾ ਨੱਥਣਸ਼ਾਹ ਬਲੀ ਦਰਬਾਰ ਰੌਜ਼ਾ ਪੰਜ ਪੀਰ ਬਹਿਰਾਮ ਵਿਖੇ ਸਲਾਨਾ ਜੋੜ ਮੇਲਾ ਚਾਦਰ ਦੀ ਰਸਮ ਨਾਲ ਸੰਪਨ ਹੋਇਆ | ਦਰਬਾਰ ਦੇ ਸੇਵਾਦਾਰ ਸਰਪੰਚ ਮੋਹਣ ਲਾਲ ਬਹਿਰਾਮ ਨੇ ਜਿਥੇ ਸਾਰੀ ਸੰਗਤ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਪੀਰਾਂ ਅੱਗੇ ਫਰਿਆਦ ਕੀਤੀ ਉਥੇ ਉਨ੍ਹਾਂ ਸਮੂਹ ਸੰਗਤਾਂ ਅਤੇ ਐਨ. ਆਰ. ਆਈ ਵੀਰਾਂ ਦਾ ਧੰਨਵਾਦ ਵੀ ਕੀਤਾ | ਲੰਗਰ ਅਤੇ ਨਿਆਜ਼ਾਂ ਅਤੁੱਟ ਵਰਤਾਈਆਂ | ਨਾਮਵਰ ਕਵਾਲ ਪਾਰਟੀਆਂ ਨੇ ਕਵਾਲੀਆਂ ਸੁਣਾ ਕੇ ਹਾਜ਼ਰੀਆਂ ਭਰੀਆਂ | ਇਸ ਮੌਕੇ ਸੇਵਾਦਾਰ ਮੋਹਣ ਲਾਲ ਸਰਪੰਚ ਬਹਿਰਾਮ, ਰਿਟਾ.ਐਸ.ਡੀ.ਓ ਰੇਸ਼ਮ ਸਿੰਘ, ਦੇਵ ਰਾਮ, ਜਗਦੀਸ਼ ਰਾਏ, ਸ਼ਿਵਦਿਆਲ ਰਾਮ, ਪਰਮਜੀਤ ਕੌਰ ਸਾਬਕਾ ਸਰਪੰਚ, ਰਿਟਾ: ਏ.ਐਸ.ਆਈ ਰੇਸ਼ਮ ਲਾਲ, ਬਲਦੇਵ ਸਿੰਘ, ਬਲਜਿੰਦਰ ਕੁਮਾਰ, ਕਸ਼ਮੀਰੀ ਲਾਲ, ਸੁਰਿੰਦਰ ਪਾਲ, ਚਰਨਜੀਤ ਸਿੰਘ, ਗੁਰਨਾਮ ਰਾਮ, ਏ.ਐਸ.ਆਈ ਤਰਸੇਮ ਲਾਲ, ਬਿੰਦਰ ਪਾਲ, ਬਿੰਦਾ ਭਗਤ, ਹੁਕਮ ਸਿੰਘ ਫੌਜੀ, ਰਣਜੀਤ ਕੁਮਾਰ ਆਦਿ ਸੰਗਤਾਂ ਹਾਜ਼ਰ ਸਨ |