14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਬਲਾਕ ਤਲਵਾੜਾ ਦੇ ਕਰੀਬ ਇੱਕ ਦਰਜਨ ਪਿੰਡਾਂ ਦੇ ਲੋਕਾਂ ਨੇ ਹਿਮਾਚਲ ਪ੍ਰਦੇਸ਼ ਦੇ ਐਂਟਰੀ ਟੈਕਸ ਤੋਂ ਰਾਹਤ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 03-06-2025
ਰਾਮਗੜ੍ਹ ਸੀਕਰੀ, 2 ਜੂਨ (ਕਟੋਚ)- ਤਲਵਾੜਾ-ਊਨਾ ਮੁੱਖ ਸੜਕ 'ਤੇ ਪੰਜਾਬ-ਹਿਮਾਚਲ ਪ੍ਰਦੇਸ਼ ਦੀ ਸੀਮਾ 'ਤੇ ਪੈਂਦੇ ਮਰਬਾੜੀ ਵਿਖੇ ਹਿਮਾਚਲ ਸਰਕਾਰ ਵਲੋਂ ਲਗਾਇਆ ਟੋਲ ਟੈਕਸ (ਐਂਟਰੀ ਟੈਕਸ) ਬੈਰੀਅਰ ਤੇ ਐਂਟਰੀ ਟੈਕਸ ਵਸੂਲੀ ਤੋਂ ਪ੍ਰੇਸ਼ਾਨ ਬਲਾਕ ਤਲਵਾੜਾ ਦੇ ਕਰੀਬ ਇੱਕ ਦਰਜਨ ਪਿੰਡਾਂ ਦੇ ਲੋਕਾਂ 'ਚ ਜ਼ੋਰਦਾਰ ਰੋਸ ਪਾਇਆ ਜਾ ਰਿਹਾ ਹੈ | ਉਕਤ ਪਿੰਡਾਂ ਦੇ ਲੋਕਾਂ ਅਤੇ ਵਾਹਨ ਚਾਲਕਾਂ ਨੇ ਐਂਟਰੀ ਟੈਕਸ ਦੇ ਨਾਂਅ 'ਤੇ ਪ੍ਰਤੀ ਵਾਹਨ ਵਸੂਲੇ ਜਾ ਰਹੇ 70 ਰੁਪਏ ਦੀ ਛੋਟ ਦੇਣ ਦੀ ਮੰਗ ਕੀਤੀ ਹੈ | ਸਮਾਜ ਸੇਵੀ ਨੌਜਵਾਨ ਅੰਕਿਤ ਰਾਣਾ ਦੀ ਅਗਵਾਈ ਵਿਚ ਸਥਾਨਕ ਲੋਕਾਂ ਨੇ ਇੱਕਜੁੱਟ ਹੋ ਕੇ ਇਸ ਟੋਲ ਟੈਕਸ ਦਾ ਵਿਰੋਧ ਪ੍ਰਗਟ ਕਰਦਿਆਂ ਤਰਕ ਦਿੱਤਾ ਹੈ ਕਿ ਬਲਾਕ ਤਲਵਾੜਾ ਦੇ ਉਕਤ ਪਿੰਡਾਂ ਦੇ ਲੋਕਾਂ ਦੀਆਂ ਕਰੀਬ 80 ਫ਼ੀਸਦੀ ਰਿਸ਼ਤੇਦਾਰੀਆਂ ਹਿਮਾਚਲ ਪ੍ਰਦੇਸ਼ ਦੇ ਲਾਗਲੇ ਪਿੰਡਾਂ 'ਚ ਪੈਂਦੀਆਂ ਹਨ | ਇਸ ਤੋਂ ਇਲਾਵਾ ਦੌਲਤਪੁਰ ਚੌਕ ਮਾਰਕੀਟ ਅਤੇ ਸਿਹਤ ਸਹੂਲਤਾਂ ਲਈ ਵੀ ਲੋਕਾਂ ਦਾ ਆਉਣਾ-ਜਾਣਾ ਹਿਮਾਚਲ ਪ੍ਰਦੇਸ਼ ਵਿਖੇ ਆਮ ਰਹਿੰਦਾ ਹੈ ਅਤੇ ਮਜਬੂਰਨ ਲੋਕਾਂ ਨੂੰ ਅਤੇ ਵਾਹਨ ਚਾਲਕਾਂ ਨੂੰ 70 ਰੁਪਏ ਐਂਟਰੀ ਫ਼ੀਸ ਅਦਾ ਕਰਨੀ ਪੈਂਦੀ ਹੈ ਜੋ ਇਲਾਕੇ ਨਾਲ ਸਰਾਸਰ ਧੱਕਾ ਹੈ | ਬੀਤੇ ਦਿਨ ਸਮਾਜ ਸੇਵੀ ਅੰਕਿਤ ਰਾਣਾ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਸਰਪੰਚ ਅਸ਼ਵਨੀ ਸ਼ਰਮਾ, ਅਸ਼ਵਨੀ ਪੱਪੀ, ਸੁਮਿੰਦਰਜੀਤ ਸਿੰਘ, ਸੰਜੇ ਕਟੋਚ, ਅਸ਼ੋਕ ਕੁਮਾਰ, ਅਮਿਤ ਰਾਣਾ, ਸੁਨੀਲ ਪਰਮਾਰ, ਕੁਲਵਿੰਦਰ ਪਰਮਾਰ, ਵਿਨੇ ਕੁਮਾਰ ਆਦਿ ਹਾਜ਼ਰ ਲੋਕਾਂ ਨੇ ਮੰਗ ਕੀਤੀ ਹੈ ਕਿ ਬਲਾਕ ਤਲਵਾੜਾ ਦੇ ਸਥਾਨਕ ਪਿੰਡਾਂ ਭਟੋਲੀ, ਖੱਮਤਾ ਪੱਤੀ, ਭਵਨੌਰ, ਝਰੋੜਾ, ਖੂੰਡਿਆਲਾ, ਕਰਟੋਲੀ, ਰਾਮਗੜ੍ਹ ਸੀਕਰੀ, ਨੰਗਲ ਖਨੌੜਾਂ, ਅਮਰੋਹ, ਅਲੇਰਾ, ਧਰਮਪੁਰ ਦੇਵੀ, ਬਟਵਾੜਾ, ਮੰਗੂ ਮੈਰਾ, ਭੋਲ ਕਲੋਤਾ, ਪਲਾਹੜ ਆਦਿ ਦੇ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਟੋਲ ਟੈਕਸ (ਐਂਟਰੀ ਟੈਕਸ) ਤੋਂ ਛੋਟ ਦਿੱਤੀ ਜਾਵੇ | ਉਕਤ ਮੰਗ ਨਾ ਮੰਨਣ ਦੇ ਵਿਰੋਧ ਵਿਚ 5 ਜੂਨ ਨੂੰ ਵਿਰੋਧ ਪ੍ਰਦਰਸ਼ਨ ਕਰਨ ਦਾ ਵੀ ਫ਼ੈਸਲਾ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਜੇ. ਸੀ. ਬੀ. ਐਕਸਾਵੇਟਰ ਨੇ ਮੰਝਪੁਰ ਤੋਂ ਭੰਗਾਲਾ ਨੂੰ ਜਾਣ ਵਾਲੀ ਸਾਰੀ ਸੰਪਰਕ ਸੜਕ ਕੀਤੀ ਖ਼ਰਾਬ ਅਗਲੀ ਖ਼ਬਰ ਖ਼ਾਲਸਾ ਕਾਲਜ ਵਿਖੇ ਅੰਮਿ੍ਤਧਾਰੀ ਵਿਦਿਆਰਥੀਆਂ ਨੂੰ ਵਜ਼ੀਫ਼ਾ ਰਾਸ਼ੀ ਦੇ ਚੈੱਕ ਤਕਸੀਮ
Ad Position 24