14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਬਾਬਾ ਬਾਲਕ ਨਾਥ ਦੇ ਜਨਮ ਦਿਵਸ 'ਤੇ ਭੰਡਾਰਾ ਕਰਾਇਆ

Ad Position 21
No active advertisement
ਅਜੀਤ ਡੈਸਕ 03-06-2025
ਰੱਤੇਵਾਲ, 2 ਜੂਨ (ਅਸ਼ੋਕ ਕੁਮਾਰ ਲੀਲ)-ਸਿੱਧ ਜੋਗੀ ਬਾਬਾ ਬਾਲਕ ਨਾਥ ਮੰਦਰ ਰੱਤੇਵਾਲ ਵਿਖੇ ਬਾਬਾ ਦੇ ਜਨਮ ਦਿਵਸ ਸੁਆਮੀ ਰਾਮ ਤੀਰਥ ਦੀ ਸਰਪ੍ਰਸਤੀ ਹੇਠ ਸਮੂਹ ਸੰਗਤਾਂ ਵਲੋਂ ਮਨਾਇਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਿੱਧ ਜੋਗੀ ਬਾਬਾ ਬਾਲਕ ਨਾਥ ਦਾ ਜਨਮ ਦਿਵਸ ਸਮੂਹ ਸੰਗਤਾਂ ਵਲੋਂ ਰੱਤੇਵਾਲ ਮੰਦਰ 'ਚ ਮਨਾਇਆ ਗਿਆ | ਸਵਾਮੀ ਰਾਮ ਤੀਰਥ ਦੀ ਸਰਪ੍ਰਸਤੀ ਹੇਠ ਰਮਾਇਣ ਦੇ ਪਾਠ ਦੇ ਭੋਗ ਪਾਏ ਗਏ | ਸਮੂਹ ਸੰਗਤਾਂ ਵਲੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਜੋ ਕਿ ਮੇਨ ਚੌਂਕ ਰੱਤੇਵਾਲ, ਕਿਸਾਨਾਂ ਬਸਤੀ, ਬੀ.ਡੀ.ਓ ਬਸਤੀ, ਭਾਗੂ ਵਾਲੇ ਬਾੜੇ ਤੋਂ ਹੁੰਦੀ ਹੋਈ ਸਿੱਧ ਜੋਗੀ ਬਾਬਾ ਬਾਲਕ ਨਾਥ ਮੰਦਰ ਆ ਕੇ ਸਮਾਪਤ ਹੋਈ | ਕੀਰਤਨ ਮੰਡਲੀਆਂ ਵਲੋਂ ਬਾਬਾ ਜੀ ਦਾ ਗੁਨਗਾਣ ਕੀਤਾ ਗਿਆ | ਇਸ ਮੌਕੇ ਚੌਧਰੀ ਨਸੀਬ ਚੰਦ ਚੌਧਰੀ ਟਰਾਂਸਪੋਰਟ, ਮਹਿੰਦਰ ਪਾਲ ਠੇਕੇਦਾਰ, ਓਮ ਪ੍ਰਕਾਸ਼ ਖਟਾਣਾ, ਸ਼ੰਮੀ ਖਟਾਣਾ, ਦੇਵਰਾਜ ਸਰਪੰਚ, ਡਾ. ਪ੍ਰੇਮ ਚੰਦ ਖਟਾਣਾ, ਗੁਰਨਾਮ ਖਟਾਣਾ, ਰਾਮ ਖਟਾਣਾ, ਪ੍ਰਕਾਸ਼ ਖਟਾਣਾ, ਅਸ਼ੋਕ ਕੁਮਾਰ ਖਟਾਣਾ, ਬਲਰਾਮ ਖਟਾਣਾ, ਸਤਪਾਲ ਖਟਾਣਾ, ਸੇਠੀ ਖਟਾਣਾ, ਗਿਰਧਾਰੀ ਲਾਲ ਠੇਕੇਦਾਰ, ਸੁਭਾਸ਼ ਖਟਾਣਾ, ਚੌਧਰੀ ਦੇਵੀ ਚੰਦ ਖਟਾਣਾ, ਕਪੂਰ ਚੰਦ ਦੇਦੜ, ਬਿੱਟੂ ਖਟਾਣਾ ਅਤੇ ਸਮੂਹ ਸੰਗਤਾਂ ਮੌਕੇ 'ਤੇ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਚੈਰੀਟੇਬਲ ਹਸਪਤਾਲ ਥਾਂਦੀਆਂ ਨੂੰ ਐਨ.ਆਰ.ਆਈ. ਵੀਰਾਂ ਵਲੋਂ ਰਾਸ਼ੀ ਭੇਟ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬੰਗਾ ਨੇ ਵਰ੍ਹੇਗੰਢ ਸਮਾਗਮ ਕਰਾਇਆ
Ad Position 24