ਬੰਗਾ, 2 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਇਕਾਈ ਬਲਾਕ ਬੰਗਾ ਵਲੋਂ ਐਸੋਸੀਏਸ਼ਨ ਦੀ 28ਵੀਂ ਵਰ੍ਹੇਗੰਢ 'ਤੇ ਸਮਾਗਮ ਕਰਵਾਇਆ ਗਿਆ | ਇਸ ਸਮਾਗਮ 'ਚ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਬਲਾਕ ਬੰਗਾ ਦੇ ਸਮੂਹ ਮੈਂਬਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਅਤੇ ਬਲਾਕ ਪ੍ਰਧਾਨ ਅੰਮਿ੍ਤ ਲਾਲ ਫਰਾਲਾ ਦੀ ਅਗਵਾਈ ਹੇਠ ਐਸੋਸੀਏਸ਼ਨ ਦਾ ਝੰਡਾ ਲਹਿਰਾਇਆ ਗਿਆ ਅਤੇ ਕੇਕ ਕੱਟਿਆ ਗਿਆ | ਇਸ ਸਮੇਂ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਅਤੇ ਬਲਾਕ ਪ੍ਰਧਾਨ ਅੰਮਿ੍ਤ ਲਾਲ ਫਰਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ ਨੰਬਰ 295 ਇੱਕ ਜੁਝਾਰੂ ਜਥੇਬੰਦੀ ਹੈ | ਜੋ ਮੁੱਢ ਤੋਂ ਹੀ ਆਪਣੇ ਮੈਂਬਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਆਈ ਹੈ | ਉਹਨਾਂ ਦੀਆਂ ਮੰਗਾਂ ਲਈ ਡੱਟ ਕੇ ਪਹਿਰਾ ਦਿੰਦੀ ਆਈ ਹੈ | ਇਸ ਸਮਾਗਮ 'ਚ ਬੇਦੀ ਮਲਟੀ ਸਪੈਸ਼ਲਿਸਟ ਹਸਪਤਾਲ ਚੰਡੀਗੜ੍ਹ ਰੋਡ ਨਵਾਂਸ਼ਹਿਰ ਤੋਂ ਡਾ: ਸ਼ੈਲਜਾ ਬੇਦੀ ਅਤੇ ਡਾ: ਰਮਨਦੀਪ ਕੌਰ ਨੇ ਪਹੁੰਚ ਕੇ ਮੈਂਬਰਾਂ ਨੂੰ ਵੱਖ-ਵੱਖ ਬੀਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਭਰਪੂਰ ਜਾਣਕਾਰੀ ਦਿੱਤੀ | ਇਸ ਸਮੇਂ ਅਨੂੰਪਿੰਦਰ ਸਿੰਘ, ਸੀਤਾ ਰਾਮ, ਗੁਰਮੇਲ ਮਜਾਰੀ, ਧਰਮਪਾਲ ਬੱਗਾ, ਸ਼ਿੰਦਰਪਾਲ ਹੀਰਾ, ਚਰਨਜੀਤ ਸੱਲ੍ਹਾਂ, ਰਤਨ ਸਿੰਘ, ਗੁਰਦੀਪ ਸਿੰਘ, ਹਰਦੀਪ ਸਿੰਘ, ਅਮਨਦੀਪ ਸਿੰਘ, ਨਰਿੰਦਰ ਸਿੰਘ, ਗੁਰਨਾਮ ਸਿੰਘ, ਲੇਖਰਾਜ ਸੂੰਢ, ਮੰਗਾ ਝਿੱਕਾ, ਸੁਧੀਰ ਕੁਮਾਰ ਅਤੇ ਅਸ਼ੋਕ ਗਾਬਾ ਆਦਿ ਹਾਜ਼ਰ ਸਨ |