ਸਾਹਲੋਂ, 2 ਜੂਨ (ਜਰਨੈਲ ਸਿੰਘ ਨਿੱਘ੍ਹਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਲੋਂ ਵਿਖੇ ਗ੍ਰਾਮ ਪੰਚਾਇਤ ਵਲੋਂ ਦਾਨੀ ਸੱਜਣਾਂ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਵਿੱਦਿਆ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਪਹਿਲੀ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਜ਼ੀਫੇ ਤੇ ਪੜ੍ਹਨ-ਲਿਖਣ ਸਮੱਗਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਸਬੰਧੀ ਸਰਪੰਚ ਹਰਮੇਸ਼ ਭਾਰਤੀ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਪ੍ਰਮੁੱਖ ਸ਼ਖਸੀਅਤਾਂ ਦੇ ਨਾਮ 'ਤੇ ਯਾਦਗਾਰੀ ਵਜ਼ੀਫਿਆਂ ਵਿੱਚ ਹਰਬੰਸ ਸਿੰਘ, ਹਰਬਿਸ਼ਨ ਕੌਰ, ਮਨਮੋਹਣ ਕੌਰ ਭੱਟੀ ਯਾਦਗਾਰੀ ਵਜ਼ੀਫਾ ਅਤੇ ਬਲਵੀਰ ਸਿੰਘ ਭੱਟੀ ਫਿਜ਼ੀ ਵਾਲਿਆਂ ਦੇ ਨਾਮ 'ਤੇ ਸਪੋਰਟਸ ਯਾਦਗਾਰੀ ਵਜ਼ੀਫਾ ਦਿੱਤਾ ਗਿਆ | ਉਨ੍ਹਾਂ ਨੇ ਦੱਸਿਆ ਕਿ ਡਾਕਟਰ ਗਿਆਨ ਚੰਦ ਦੜੌਚ ਕਰਨਾਣਾ ਹਾਲ ਨਿਵਾਸੀ ਯੂ.ਐਸ.ਏ ਵਲੋਂ ਪਿੰਡ ਦੇ ਪ੍ਰਾਇਮਰੀ ਸਕੂਲ ਲਈ 500 ਅਮਰੀਕਾ ਡਾਲਰ ਦਾ ਸਪੈਸ਼ਲ ਵਜ਼ੀਫਾ ਸ਼ਾਮਲ ਹੈ | ਇਸ ਸਮਾਗਮ 'ਚ ਕੈਪਟਨ ਕੇਵਲ ਸਿੰਘ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਆਪਣੇ ਸੰਬੋਧਨ 'ਚ ਪੁਰਾਣੇ ਸਮੇਂ ਦੀ ਅਤੇ ਹੁਣ ਦੇ ਸਮੇਂ ਨਾਲ ਤੁਲਨਾ ਕਰਦਿਆਂ ਕਿਹਾ ਕਿ ਸਾਡੇ ਵੇਲੇ ਘਰ ਵਿੱਚ ਮਾਪਿਆਂ ਦੀ ਘੂਰ, ਸਕੂਲ ਵਿੱਚ ਅਧਿਆਪਕਾਂ ਦੀ ਘੂਰ ਦੇ ਨਾਲ-ਨਾਲ ਘਰ ਦਾ ਤੇ ਸਕੂਲ ਦਾ ਕੰਮ ਸਾਡੇ ਦਿਮਾਗ ਤੇ ਸਰੀਰ ਨੂੰ ਤੰਦਰੁਸਤ ਰੱਖਦੇ ਸਨ | ਅੱਜ ਕੱਲ੍ਹ ਮਾਤਾ-ਪਿਤਾ ਨੂੰ ਆਪਣੇ ਕੰਮਾਂ ਤੋਂ ਫੁਰਸਤ ਨਹੀਂ ਇਸੇ ਕਰਕੇ ਬੱਚੇ ਦਿਸ਼ਾਹੀਣ ਹੋ ਰਹੇ ਹਨ | ਉਨ੍ਹਾਂ ਬੱਚਿਆਂ ਨੂੰ ਸਖ਼ਤ ਮਿਹਨਤ ਕਰਕੇ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕਰਨ ਦਾ ਸੁਨੇਹਾ ਦਿੱਤਾ | ਸਰਪੰਚ ਹਰਮੇਸ਼ ਭਾਰਤੀ ਨੇ ਕਿਹਾ ਕਿ ਵਿਦੇਸ਼ਾਂ ਦੀ ਧਰਤੀ 'ਤੇ ਵਸਦੇ ਐਨ. ਆਰ. ਆਈ ਵੀਰ ਆਪਣੀ ਜਨਮ ਭੂਮੀ ਨਾਲ ਮੋਹ ਪਾਲਦੇ ਹਨ ਅਤੇ ਵਤਨ ਦੀ ਚੜ੍ਹਦੀਕਲਾ ਲਈ ਹਮੇਸ਼ਾਂ ਸ਼ੁੱਭ ਸੋਚਦੇ ਹਨ | ਪਿ੍ੰਸੀਪਲ ਅਲਕਾ ਰਾਣੀ ਨੇ ਸਮਾਗਮ 'ਚ ਪਹੁੰਚੀਆਂ ਸਾਰੀਆਂ ਸ਼ਖਸੀਅਤਾਂ, ਦੇਸ਼ ਵਿਦੇਸ਼ ਵਿੱਚ ਵਸਦੇ ਦਾਨੀ ਸੱਜਣਾਂ ਤੇ ਪੰਚਾਇਤ ਦਾ ਧੰਨਵਾਦ ਕੀਤਾ | ਪੰਚਾਇਤ ਵਲੋਂ ਅਧਿਆਪਕਾਂ ਨੂੰ ਯਾਦਗਰੀ ਚਿੰਨ੍ਹ ਦੇ ਸਨਮਾਨਿਤ ਕੀਤਾ | ਇਸ ਮੌਕੇ ਬੱਚਿਆਂ ਨੇ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ | ਇਸ ਮੌਕੇ ਵਰਿੰਦਰ ਸਿੰਘ, ਜਸਿਵੰਦਰ ਸਿੰਘ, ਪ੍ਰਧਾਨ ਰੁਲਦਾ ਸਿੰਘ, ਭਜਨ ਸਿੰਘ, ਹਰੀ ਸਿੰਘ, ਜਸਵਿੰਦਰ ਸਿੰਘ, ਕਿ੍ਸ਼ਨ ਲਾਲ, ਚੈਂਚਲ ਸਿੰਘ, ਮੱਖਣ ਸਿੰਘ, ਨੰਬਰਦਾਰ ਜਸਵਿੰਦਰ ਸਿੰਘ, ਨਾਨਕ ਸਿੰਘ, ਤਰਲੋਚਨ ਸਿੰਘ, ਗੁਰਮੇਲ ਚੰਦ, ਪੰਚ ਦਵਿੰਦਰ ਵਿੱਕੀ, ਵੰਦਨਾ, ਪਰਮਜੀਤ ਸਿੰਘ ਨੀਟੂ ਤੋਂ ਇਲਾਵਾ ਸ਼ਰਨਜੀਤ ਕੌਰ, ਸੁਰਿੰਦਰ ਕੌਰ ਤੇ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ |