21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਭਾਈ ਸੰਗਤ ਸਿੰਘ ਖ਼ਾਲਸਾ ਕਾਲਜ ਬੰਗਾ ਦੀਆਂ ਖਿਡਾਰਨਾਂ ਪਿੰਡ ਚੱਕਦਾਨਾ ਵਿਖੇ ਸਨਮਾਨਿਤ

Ad Position 21
No active advertisement
ਅਜੀਤ ਡੈਸਕ 04-06-2025
ਬੰਗਾ, 3 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੀਆਂ ਇੰਟਰਨੈਸ਼ਨਲ ਖਿਡਾਰਨਾਂ ਮਨੀਸ਼ਾ ਅਤੇ ਜਸ਼ਨਦੀਪ ਕੌਰ, ਜਿਨ੍ਹਾਂ ਨੇ ਭਾਰਤ ਦੀ ਕਬੱਡੀ ਟੀਮ 'ਚ ਖੇਡਦਿਆਂ ਇੰਗਲੈਂਡ ਦੀ ਧਰਤੀ 'ਤੇ ਸੋਨੇ ਦਾ ਤਗਮਾ ਜਿੱਤ ਕੇ ਦੇਸ਼ ਦੀ ਝੋਲੀ ਪਾਇਆ, ਨੂੰ ਪਿੰਡ ਚੱਕਦਾਨਾ ਵਿਖੇ ਕਰਵਾਏ ਗਏ ਅੱਠਵੇਂ ਖੇਡ ਮੇਲੇ ਦੌਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਵ. ਜਸਵਿੰਦਰ ਸਿੰਘ ਰੋਡੇ ਦੀ ਸਾਲਾਨਾ ਬਰਸੀ ਦੇ ਸਬੰਧ ਵਿਚ ਕਰਵਾਏ ਗਏ ਇਸ ਖੇਡ ਮੇਲੇ ਵਿਚ ਡਾ. ਨਛੱਤਰ ਪਾਲ ਵਿਧਾਇਕ ਸ਼ਹੀਦ ਭਗਤ ਸਿੰਘ ਨਗਰ, ਬਰਜਿੰਦਰ ਸਿੰਘ ਹੁਸੈਨਪੁਰ, ਤਰਸੇਮ ਕੌਰ ਸਰਪੰਚ ਚੱਕਦਾਨਾ, ਲਲਿਤ ਮੋਹਨ ਪਾਠਕ, ਭੁਪਿੰਦਰ ਸਿੰਘ ਸਰਪੰਚ ਉੜਾਪੜ, ਸੁਰਿੰਦਰ ਸਿੰਘ ਉੜਾਪੜ, ਜਸਵੀਰ ਸਿੰਘ ਟਾਂਕ ਆਦਿ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਪ੍ਰੋ. ਗੁਰਸ਼ਾਨ ਸਿੰਘ, ਬਲਵੀਰ ਸਿੰਘ, ਦਰਸ਼ਨ ਸਿੰਘ ਉੜਾਪੜ, ਇੰਦਰਜੀਤ ਸਿੰਘ, ਨਰਿੰਦਰ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ ਖੁਰਦ, ਰਾਜਵੀਰ ਸਿੰਘ ਆੜ੍ਹਤੀ, ਰਣਜੀਤ ਸਿੰਘ ਪੰਚ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਨੀਲਕੰਵਲ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਖੜਕ ਸਿੰਘ ਦੇ ਸ਼ੁੱਭ ਚਾਲੇ ਦੀ ਖੁਸ਼ੀ 'ਚ ਪਿੰਡ ਬੂਥਗੜ੍ਹ ਵਿਖੇ ਤਿੰਨ ਰੋਜ਼ਾ ਸੰਤ ਸਮਾਗਮ ਕੱਲ੍ਹ ਤੋਂ ਅਗਲੀ ਖ਼ਬਰ ਕੋਠੀ ਢਾਹ ਕੇ ਇੱਟਾਂ ਤੇ ਸਰੀਆ ਚੋਰੀ ਕੀਤਾ, ਤਿੰਨ ਵਿਰੁੱਧ ਕੇਸ ਦਰਜ
Ad Position 24