21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਸਹਿਕਾਰੀ ਸਭਾਵਾਂ ਵਿਚੋਂ ਡਾਇਆ ਖਾਦ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ-ਜਗਦੀਸ਼ ਬੁਰਜ

Ad Position 21
No active advertisement
ਅਜੀਤ ਡੈਸਕ 04-06-2025
ਉੜਾਪੜ/ਲਸਾੜਾ, 3 ਜੂਨ (ਲਖਵੀਰ ਸਿੰਘ ਖੁਰਦ)-ਬਲਾਕ ਸੰਮਤੀ ਦੇ ਮੈਂਬਰ ਜਗਦੀਸ਼ ਸਿੰਘ ਬੁਰਜ ਨੇ ਇੱਥੇ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਝੋਨਾ ਛੱਡ ਕਮਾਦ ਬੀਜਣ ਨੂੰ ਤਰਜੀਹ ਦਿੱਤੀ | ਉਹਨਾਂ ਨੂੰ ਵੀ ਡਾਇਆ ਖਾਦ ਦੀ ਭਾਰੀ ਕਿੱਲਤ ਆ ਰਹੀ ਹੈ | ਉਨ੍ਹਾਂ ਦੱਸਿਆ ਕਿ ਝੋਨੇ ਦੀ ਬਿਜਾਈ ਵੀ ਸ਼ੁਰੂ ਹੋਣ ਵਾਲੀ ਹੈ | ਬਹੁਤੇ ਕਿਸਾਨ ਝੋਨੇ ਦੀ ਲਵਾਈ ਸਮੇਂ ਹੀ ਡਾਇਆ ਖਾਦ ਦੀ ਵਰਤੋਂ ਕਰਦੇ ਹਨ | ਪਰ ਸਰਕਾਰ ਦਾ ਸਹਿਕਾਰਤਾ ਵਿਭਾਗ ਇਸ ਪੱਖੋਂ ਅਵੇਸਲਾ ਨਜ਼ਰ ਆ ਰਿਹਾ ਹੈ | ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਇਸ ਸਮੱਸਿਆ ਦਾ ਤੁਰੰਤ ਕੋਈ ਹੱਲ ਕੀਤਾ ਜਾਵੇ | ਸਹਿਕਾਰੀ ਸਭਾ ਚੱਕਦਾਨਾ, ਫਾਂਬੜਾ ਦੇ ਸਕੱਤਰਾਂ ਨਾਲ ਗੱਲਬਾਤ ਕਰਨ 'ਤੇ ਉਹਨਾਂ ਦੱਸਿਆ ਕਿ ਸਾਰੀਆਂ ਸਹਿਕਾਰੀ ਸਭਾਵਾਂ ਵਲੋਂ ਆਪਣੇ ਮਹਿਕਮੇ ਨੂੰ ਆਪਣੀ ਡਿਮਾਂਡ ਲਿੱਖ ਕੇ ਭੇਜੀ ਹੋਈ ਹੈ | ਇਹ ਹੁਣ ਸਰਕਾਰ ਦਾ ਕੰਮ ਹੈ ਕਿ ਉਹਨਾਂ ਕਦੋਂ ਖਾਦ ਉਲਬੱਧ ਕਰਾਉਣੀ ਹੈ |
Ad Position 22
No active advertisement
ਪਿਛਲੀ ਖ਼ਬਰ ਸਿੰਬਲ ਮਜਾਰਾ ਵਿਖੇ ਪੰਚਾਇਤ ਨੇ ਛੱਪੜ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਅਗਲੀ ਖ਼ਬਰ ਲੋਕਾਂ ਦਾ ਵਿਸ਼ਵਾਸ ਕਾਂਗਰਸ ਪਾਰਟੀ ਉੱਤੇ ਵਧ ਰਿਹਾ-ਮੰਗੂਪੁਰ
Ad Position 24