26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸ਼ਹੀਦ ਬਾਬਾ ਧਰਮ ਸਿੰਘ ਦੀ ਬਰਸੀ ਮਨਾਈ

Ad Position 21
No active advertisement
ਅਜੀਤ ਡੈਸਕ 05-06-2025
ਬੰਗਾ, 4 ਜੂਨ (ਸੁਰਿੰਦਰ ਸਿੰਘ ਕਰਮ)-ਸਿੱਖ ਕੌਮ ਦੇ ਉੱਘੇ ਸ਼ਹੀਦ ਬਾਬਾ ਧਰਮ ਸਿੰਘ ਦੀ ਸਲਾਨਾ ਬਰਸੀ ਗੁਰਦੁਆਰਾ ਸ਼ਹੀਦ ਬਾਬਾ ਧਰਮ ਸਿੰਘ ਮੁਹੱਲਾ ਕਿ੍ਸ਼ਨ ਨਗਰ ਬੰਗਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਨਾਈ ਗਈ | ਇਸ ਮੌਕੇ ਰੱਖੇ ਹੋਏ 10 ਪਰਿਵਾਰਾਂ ਵਲੋਂ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਪੰਡਾਲ ਸਜਾਇਆ ਗਿਆ | ਜਿਸ 'ਚ ਕੀਰਤਨੀ ਜਥੇ. ਭਾਈ ਸੁਰਿੰਦਰ ਸਿੰਘ ਤੇ ਸਾਥੀ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ | ਇਸ ਤੋਂ ਬਾਅਦ ਹੋਰ ਜਥਿਆਂ ਵਲੋਂ ਵੀ ਬਾਬਾ ਧਰਮ ਸਿੰਘ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ | ਗੁਰੂਘਰ ਦੇ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਸੌਦ ਨੇ ਕਿਹਾ ਕਿ ਬਾਬਾ ਧਰਮ ਸਿੰਘ ਪਿੰਡ ਕਲੇਰਾਂ ਦੇ ਜੰਮਪਲ ਹੋਏ ਹਨ ਉਹ ਸਿੱਖ ਕੌਮ ਦੇ ਲਾਸਾਨੀ ਸ਼ਹੀਦਾਂ ਵਿਚੋਂ ਗਿਣੇ ਜਾਂਦੇ ਹਨ | ਇਸ ਮੌਕੇ ਸੇਵਾਦਾਰਾਂ 'ਚ ਉਪਕਾਰ ਸਿੰਘ, ਬੀਬੀ ਬਲਵਿੰਦਰ ਕੌਰ, ਤੇਜਿੰਦਰ ਸਿੰਘ ਮਹਿਮੀ, ਸੋਨੂੰ, ਭਸ਼ੂਨ ਚੌਪੜਾ, ਮੰਗਲ ਸੈਨ, ਰਵਿੰਦਰ ਸਿੰਘ, ਅਮਰਜੀਤ ਸਿੰਘ, ਜਤਿੰਦਰ ਸਿੰਘ ਬੇਦੀ, ਹੇਮੰਤ ਤੇਜ ਪਾਲ ਐਮ. ਸੀ ਬੰਗਾ, ਰਣਵੀਰ ਰਾਣਾ, ਅਮਰਜੀਤ ਗੋਰਾ, ਨਰੇਸ਼ ਕੁਮਾਰ ਮਹਿਮੀ, ਹਰਭਜਨ ਸਿੰਘ, ਨਰਿੰਦਰ ਸਿੰਘ, ਸੁਰਿੰਦਰ ਕੁਮਾਰ ਆਦਿ ਹਾਜ਼ਰ ਸਨ | ਇਸ ਮੌਕੇ ਤੇਜਿੰਦਰ ਸਿੰਘ ਮਹਿਮੀ ਨੇ ਆਈਆਂ ਹੋਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ ਜਨ-ਜਾਗਰੂਕਤਾ ਅੰਦੋਲਨ ਵਿੱਢਿਆ ਜਾਵੇ : ਲਲਿਤ ਮੋਹਨ ਪਾਠਕ ਅਗਲੀ ਖ਼ਬਰ ਪਿੰਡ ਹੀਉਂ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
Ad Position 24