25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਕਾਹਮਾ ਦਾ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਮੱਲਪੁਰ ਅੜਕਾਂ, 25 ਨਵੰਬਰ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਸੋਹਣ ਸਿੰਘ, ਸ਼ਹੀਦ ਕੁਲਦੀਪ ਸਿੰਘ, ਸ਼ਹੀਦ ਚਮਨ ਲਾਲ ਦੀ ਯਾਦ ਵਿੱਚ ਤੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਐਨ. ਆਰ.

Ad Position 21
No active advertisement
ਅਜੀਤ ਡੈਸਕ 26-11-2026
ਮੱਲਪੁਰ ਅੜਕਾਂ, 25 ਨਵੰਬਰ (ਮਨਜੀਤ ਸਿੰਘ ਜੱਬੋਵਾਲ)-ਪਿੰਡ ਕਾਹਮਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹੀਦ ਸੋਹਣ ਸਿੰਘ, ਸ਼ਹੀਦ ਕੁਲਦੀਪ ਸਿੰਘ, ਸ਼ਹੀਦ ਚਮਨ ਲਾਲ ਦੀ ਯਾਦ ਵਿੱਚ ਤੇ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਐਨ.ਆਰ.ਆਈ ਵੀਰ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਲੇਜ ਯੂਥ ਕਲੱਬ ਵੱਲੋਂ 61ਵਾਂ ਫੁੱਟਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ। ਜਿਸ ਦਾ ਉਦਘਾਟਨ ਬਾਬਾ ਤਰਨਵੀਰ ਸਿੰਘ ਰਾਮ ਕੁਟੀਆ ਵਾਲੇ ਤੇ ਹਰਦੇਵ ਸਿੰਘ ਕਾਹਮਾ ਨੇ ਸਾਂਝੇ ਤੌਰ ‘ਤੇ ਕੀਤਾ। ਇਸ ਫੁੱਟਬਾਲ ਟੂਰਨਾਮੈਂਟ ਦਾ ਪਹਿਲਾ ਫੁੱਟਬਾਲ ਮੁਕਾਬਲਾ ਪਿੰਡ ਕਾਹਮਾ ਤੇ ਕਰੀਹਾ ਦੀਆਂ ਟੀਮਾਂ ਵਿਚਕਾਰ ਕਰਵਾਇਆ ਗਿਆ, ਜਿਸ ਵਿੱਚੋਂ ਕਾਹਮਾ ਦੀ ਟੀਮ 2-0 ਨਾਲ ਜੇਤੂ ਰਹੀ। ਦੂਸਰਾ ਮੁਕਾਬਲਾ ਜੀਂਦੋਵਾਲ ਤੇ ਖਾਨਖਾਨਾ ਦੀ ਟੀਮਾਂ ਵਿੱਚਕਾਰ ਕਵਾਇਆ ਗਿਆ, ਜਿਸ ਵਿੱਚੋਂ ਜੀਂਦੋਵਾਲ ਦੀ ਟੀਮ 1-0 ਨਾਲ ਜੇਤੂ ਰਹੀ। ਇਸ ਮੌਕੇ ਮੁੱਖ ਪ੍ਰਬੰਧਕ ਸਤਨਾਮ ਸਿੰਘ ਕਾਹਮਾ, ਅਮਰੀਕ ਸਿੰਘ ਲੇਹਲ ਸਰਪੰਚ , ਪ੍ਰਧਾਨ ਗੁਰਨਾਮ ਸਿੰਘ ਗਾਮਾ, ਮਨਜੀਤ ਸਿੰਘ ਖਜਾਨਚੀ, ਸੁਖਬੀਰ ਸਿੰਘ ਸੁੱਖੀ, ਗੁਰਮੀਤ ਸਿੰਘ ਬਿੱਲਾ ਕੈਨੇਡਾ, ਕੁਲਵਿੰਦਰ ਸਿੰਘ ਅਮਰੀਕਾ, ਕਰਨੈਲ ਸਿੰਘ ਡੁਲਕੂ, ਜਰਨੈਲ ਸਿੰਘ, ਜਸਵਿੰਦਰ ਸਿੰਘ ਲੱਭਾ, ਠੇਕੇਦਾਰ ਗੋਦਾਵਰ ਸਿੰਘ ਬਲਾਕ ਸੰਮਤੀ ਮੈਂਬਰ, ਹਰਵਿੰਦਰ ਸਿੰਘ ਬਿੰਦਾ ਪੰਚ, ਅਮਰੀਕ ਸਿੰਘ ਪੰਚ, ਠੇਕੇਦਾਰ ਰਾਮ ਪ੍ਰਕਾਸ਼, ਪਰਮਜੀਤ ਸਿੰਘ ਕੰਦੋਲਾ, ਅਵਤਾਰ ਸਿੰਘ ਕਾਲਾ, ਕਸ਼ਮੀਰ ਸਿੰਘ, ਬਲਵੀਰ ਸਿੰਘ ਫੋਰਮੈਨ, ਅਜਮੇਰ ਸਿੰਘ ਗੁੱਡੂ ਤੇ ਹੋਰ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਲੰਗੜੋਆ ਦੇ ਵਿਕਾਸ ਲਈ ਕੁਲਵਿੰਦਰ ਸਿੰਘ ਪਾਬਲਾ ਨੇ ਅਮਰੀਕਾ ਤੋਂ ਭੇਜੇ ਸਾਢੇ ਚਾਰ ਲੱਖ ਰੁਪਏ ਅਗਲੀ ਖ਼ਬਰ ਉੜਾਪੜ ਵਿਖੇ ਗੰਨਾ ਮਿੱਲ ਚਾਲੂ ਕਰਾਉਣ ਲਈ ਲਾਏ ਜਾ ਰਹੇ ਧਰਨੇ ਸੰਬੰਧੀ ਹੋਈ ਮੀਟਿੰਗ
Ad Position 24