29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਸਤਲੁਜ ਦਰਿਆ ਨਾਲ ਲੱਗਦੇ ਪਿੰਡ ਬੇਲਾ ਤਾਜੋਵਾਲ, ਔਲੀਆਪੁਰ, ਧੈਂਗੜਪੁਰ ਦੇ ਬੰਨ੍ਹ ਦੀ ਹਾਲਤ ਕਾਰਨ ਸਹਿਮੇ ਲੋਕ <br/>

Ad Position 21
No active advertisement
ਸਤਲੁਜ ਦਰਿਆ ਵਿਚ ਵਧੇ ਪਾਣੀ ਦੇ ਪੱਧਰ ਦਾ ਦਿ੍ਸ਼ | ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ <br/> 30-08-2025
ਕਾਠਗੜ੍ਹ, 29 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ 'ਚ ਪੈਂਦੇ ਪਿੰਡ ਬੇਲਾ ਤਾਜੋਵਾਲ, ਔਲੀਆਪੁਰ, ਧੈਂਗੜਪੁਰ ਤੇ ਇਸ ਦੇ ਨਾਲ-ਨਾਲ ਸਤਲੁਜ ਦਰਿਆ ਵਗਦਾ ਹੈ ਜੋ ਬਲਾਚੌਰ ਤਹਿਸੀਲ ਦੇ ਦਰਜਨਾਂ ਪਿੰਡਾਂ ਦੀ ਜ਼ਮੀਨ ਦੇ ਨਾਲ-ਨਾਲ ਹੁੰਦਾ ਹੋਇਆ ਨਵਾਂਸ਼ਹਿਰ ਤਹਿਸੀਲ ਤੋਂ ਲੁਧਿਆਣਾ ਵਾਲੇ ਪਾਸੇ ਚਲਾ ਜਾਂਦਾ ਹੈ, ਜਿਸ ਵਿਚ ਰੋਪੜ ਦਾ ਪਿੰਡ ਗੋਬਿੰਦਗੜ੍ਹ ਕੁਲਚੀਆਂ ਵੀ ਸ਼ਾਮਿਲ ਹੈ, ਜਿਸ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਬਲਾਚੌਰ ਪ੍ਰਸ਼ਾਸਨ ਕੋਲ ਹੈ | ਬੇਲਾ ਤਾਜੋਵਾਲ ਦੇ ਲੋਕਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪਾਣੀ ਸਤਲੁਜ ਦਰਿਆ 'ਚ ਦਿਨ-ਰਾਤ ਵਧ ਰਿਹਾ ਹੈ | ਜੇਕਰ ਇਸੇ ਤਰ੍ਹਾਂ ਇਕ-ਦਿਨ ਹੋਰ ਪਾਣੀ ਵਧਿਆ ਤਾਂ ਇਹ ਪੂਰੀ ਸੰਭਾਵਨਾ ਹੈ ਕਿ ਸਾਡੇ ਪਿੰਡ ਦਾ ਬੰਨ੍ਹ ਜੋ ਪੂਰੇ ਜ਼ਿਲ੍ਹਾ ਨਵਾਂਸ਼ਹਿਰ ਦੀ ਸੁਰੱਖਿਆ ਕਰਦਾ ਹੈ, ਜੋ ਟੁੱਟ ਕੇ 1988 ਦੇ ਹੜ੍ਹਾਂ ਵਰਗੇ ਹਾਲਾਤ ਕਰ ਦੇਵੇਗਾ, ਜਿਸ ਨਾਲ ਭਾਰੀ ਤਬਾਹੀ ਹੋਣ ਦੀ ਸੰਭਾਵਨਾ ਹੈ | ਕੱਚਾ ਬੰਨ੍ਹ ਪ੍ਰਸ਼ਾਸਨ ਤੇ ਸਰਕਾਰ ਦੀ ਅੱਜ ਜੋ ਹਾਲਾਤ ਬਣੇ ਹਨ, ਉਸ ਨੂੰ ਬਰਸਾਤ ਤੋਂ ਪਹਿਲਾਂ ਹੀ ਰਿਪੇਅਰ ਕਰਨਾ ਚਾਹੀਦਾ ਹੈ | ਜੇਕਰ ਪ੍ਰਸ਼ਾਸਨ ਬੰਨ੍ਹ ਪੱਕਾ ਬਣਾ ਦਿੰਦਾ ਤਾਂ ਅੱਜ ਵਾਲਾ ਖੌਫ ਨਹੀਂ ਬਣਨਾ ਸੀ | ਇਸ ਸੰਬੰਧੀ ਐਸ. ਡੀ. ਐਮ ਬਲਾਚੌਰ ਮੈਡਲ ਕਿ੍ਤਿਕਾ ਗੋਇਲ ਨੇ ਕਿਹਾ ਉਕਤ ਬੰਨ੍ਹ ਦੇ ਹਾਲਾਤ ਉਨ੍ਹਾਂ ਦੇ ਧਿਆਨ 'ਚ ਹਨ | ਪ੍ਰਸ਼ਾਸਨ ਵਲੋਂ ਆਪਣੇ ਕਰਮਚਾਰੀ ਪਟਵਾਰੀ ਦੀ ਪੱਕੀ ਡਿਊਟੀ ਬੇਲਾ ਤਾਜੋਵਾਲ ਵਿਖੇ 24 ਘੰਟੇ ਹਾਜ਼ਰ ਹਨ ਪਰ ਇਸ ਮਾਮਲੇ ਪ੍ਰਤੀ ਪ੍ਰਸ਼ਾਸਨ ਦੀ ਕੋਈ ਖਾਸ ਸੰਵੇਦਨਸ਼ੀਲਤਾ ਨਜ਼ਰ ਨਹੀਂ ਆ ਰਹੀ ਜੋ ਲੋਕਾਂ ਲਈ ਖਤਰਾ ਹੈ | ਬੰਨ੍ਹ 'ਤੇ ਨਿਗਰਾਨੀ ਰੱਖਣ ਵਾਲੇ ਵਿਭਾਗ ਦੇ ਵਿਅਕਤੀ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਇਸ ਜਗ੍ਹਾ ਤੇ ਖੇਤਾਂ ਨੂੰ ਪਾਣੀ ਦੀ ਮਾਰ ਕਾਰਨ ਖੇਤਾਂ ਨੂੰ ਖੋਰਾ ਪੈਣਾ ਸ਼ੁਰੂ ਹੋ ਗਿਆ ਹੈ ਤੇ ਲੇਬਰ ਮੰਗਾਈ ਗਈ ਹੈ ਜੋ ਆ ਕੇ ਇਥੇ ਕੰਮ ਕਰੇਗੀ | ਪਿੰਡ ਔਲੀਆਪੁਰ ਤੇ ਧੈਂਗੜਪੁਰ ਜਾ ਕੇ ਹਾਲਾਤ ਦੇਖੇ ਤਾਂ ਉਥੇ ਕਾਫੀ ਨੁਕਸਾਨ ਕਿਸਾਨਾਂ ਦਾ ਹੋ ਚੁੱਕਾ ਸੀ ਅਤੇ ਦੋਨਾਂ ਪਿੰਡਾਂ ਦੇ ਲੋਕ ਉੱਥੇ ਆਪਣੀ ਜਮੀਨਾਂ ਬਚਾਉਣ ਲਈ ਦਰੱਖਤ ਵੱਢ ਕੇ ਖੇਤਾਂ ਨੂੰ ਹੋ ਰਹੇ ਨੁਕਸਾਨ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ, ਪਰ ਉਥੇ ਪ੍ਰਸ਼ਾਸਨ ਵਲੋਂ ਕੋਈ ਵੀ ਲੇਬਰ ਨਹੀਂ ਲਗਾਈ ਗਈ ਸੀ | ਲੋਕਾਂ ਨੇ ਦੱਸਿਆ ਕਿ 2023 ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਸੀ ਅਤੇ ਇਸ ਬੁਰਜੀ 'ਤੇ ਕਾਫੀ ਨੁਕਸਾਨ ਹੋਇਆ ਸੀ | 1988 ਵਿਚ ਇਸ ਜਗ੍ਹਾ ਤੋਂ ਹੀ ਬੰਨ੍ਹ ਟੁੱਟ ਗਿਆ ਸੀ ਜਿਸ ਨਾਲ ਦੋਨਾਂ ਪਿੰਡਾਂ ਦਾ ਵੱਡਾ ਨੁਕਸਾਨ ਹੋਇਆ ਸੀ | ਮੌਕਾ ਦੇਖਣ ਲਈ ਵਿਧਾਇਕ ਸੰਤੋਸ਼ ਕਟਾਰੀਆ, ਕਰਨਵੀਰ ਕਟਾਰੀਆ ਤੇ ਸਤਨਾਮ ਸਿੰਘ ਜਲਵਾਹਾ ਮੌਕੇ ਤੇ ਪੁੱਜੇ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਪ੍ਰਸ਼ਾਸਨ ਨੂੰ ਇਸ ਜਗ੍ਹਾ 'ਤੇ ਪੁੱਜ ਕੇ ਜਲਦ ਤੋਂ ਜਲਦ ਕੰਮ ਸ਼ੁਰੂ ਕਰਵਾਉਣ ਲਈ ਕਿਹਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਜਗਾਉ-ਪੰਜਾਬ ਬਚਾਓ ਰੈਲੀ ਦਾ ਆਗਾਜ ਅਗਲੀ ਖ਼ਬਰ ਲਾਲਾ ਵਲੀ ਹੰਭੀਰ ਚੰਦ ਧਾਰਮਿਕ ਅਸਥਾਨ ਝਿੰਗੜਾਂ ਵਿਖੇ ਰਾਜਾ ਸਾਹਿਬ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ ਪਹਿਲੀ ਨੂੰ...
Ad Position 24