19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਮਾਤਾ ਏਕਮ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ <br/>

Ad Position 21
No active advertisement
ਮਾਤਾ ਏਕਮ ਕੌਰ ਸਾਹਦੜਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਵੱਖ-ਵੱਖ ਆਗੂ ਤੇ ਹਾਜ਼ਰ ਸੰਗਤਾਂ | ਤਸਵੀਰ : ਨਿਰਮਲਜੀਤ ਸਿੰਘ ਚਾਹਲ <br/> 31-08-2025
ਮਜਾਰੀ/ਸਾਹਿਬਾ, 30 ਅਗਸਤ (ਨਿਰਮਲਜੀਤ ਸਿੰਘ ਚਾਹਲ) - ਜਥੇਦਾਰ ਅਵਤਾਰ ਸਿੰਘ ਸਾਹਦੜਾ ਦੇ ਮਾਤਾ ਏਕਮ ਕੌਰ ਨਮਿਤ ਗੁਰਦੁਆਰਾ ਸਿੰਘ ਸਭਾ ਸਾਹਦੜਾ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ | ਭਾਈ ਹਰਦੀਪ ਸਿੰਘ ਦੁਪਾਲਪੁਰ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਉਪਰੰਤ ਵਿਸ਼ੇਸ਼ ਤੌਰ 'ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸੰਸਾਰ ਵਿਚ ਸਭ ਤੋਂ ਵੱਡਾ ਮਾਂ ਦਾ ਰੁਤਬਾ ਹੈ | ਇਕ ਚੰਗੀ ਮਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇ ਕੇ ਸਮਾਜ 'ਚ ਵਿਚਰਨਾ ਸਿਖਾਉਂਦੀ ਹੈ | ਜਿਸ ਦੀ ਮਿਸਾਲ ਸਾਹਦੜਾ ਪਰਿਵਾਰ ਤੋਂ ਮਿਲਦੀ ਹੈ | ਇਸ ਮੌਕੇ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਹਰਿੰਦਰ ਸਿੰਘ ਲੱਖੋਵਾਲ, ਜਥੇ: ਮੁਹਿੰਦਰ ਸਿੰਘ ਹੁਸੈਨਪੁਰ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਰਾਠਾਂ, ਰਣਜੀਤ ਸਿੰਘ ਰਟੈਂਡਾ, ਹਰਵਿੰਦਰ ਸਿੰਘ ਖਹਿਰਾ, ਅਸ਼ੋਕ ਕਟਾਰੀਆ, ਰਾਜਵਿੰਦਰ ਸਿੰਘ ਲੱਕੀ ਨੇ ਆਪਣੇ-ਆਪਣੇ ਵਿਚਾਰਾਂ ਰਾਹੀਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਕੇਵਲ ਸਿੰਘ ਸਾਹਦੜਾ, ਜਥੇ: ਤਰਲੋਚਨ ਸਿੰਘ, ਹਰਅਮਰਿੰਦਰ ਸਿੰਘ ਚਾਂਦਪੁਰੀ, ਸੁਰਜੀਤ ਸਿੰਘ ਦੁਭਾਲੀ, ਕਾਮਰੇਡ ਮੋਹਣ ਸਿੰਘ ਧਮਾਣਾ, ਭੁਪਿੰਦਰ ਸਿੰਘ ਬਜਰੂੜ, ਚਰਨਜੀਤ ਸਿੰਘ ਮੁਬਾਰਕਪੁਰ, ਹਰੀਪਾਲ ਸਿੰਘ ਜਾਡਲੀ, ਬੂਟਾ ਸਿੰਘ ਅਲੀਪੁਰ, ਹਰਨੇਕ ਸਿੰਘ ਥਿਆੜਾ, ਜਸਵੰਤ ਸਿੰਘ ਭੱਠਲ, ਬਗੀਚਾ ਸਿੰਘ ਰੱਕੜ, ਠੇਕੇਦਾਰ ਗੁਰਚਰਨ ਸਿੰਘ, ਤਰਲੋਚਨ ਸਿੰਘ ਰੱਕੜ, ਹਰਮੇਲ ਸਿੰਘ ਸਹੂੰਗੜਾ, ਹਰਦੀਪ ਸਿੰਘ ਗਹੂੰਣ, ਜਥੇ: ਮੋਹਣ ਸਿੰਘ ਟੱਪਰੀਆਂ, ਸਤਨਾਮ ਸਿੰਘ ਭਾਰਾਪੁਰ, ਹਰਦੀਪ ਸਿੰਘ ਸਾਹਦੜਾ, ਸੰਤੋਖ ਸਿੰਘ ਸ਼ਿਵਾਲਕ, ਗੁਰਨਾਮ ਸਿੰਘ ਟੱਪਰੀਆਂ, ਗੁਰਚਰਨ ਚੰਨਿਆਣੀ, ਹਜੂਰਾ ਸਿੰਘ ਪੈਲੀ, ਕਿ੍ਸ਼ਨ ਸਿੰਘ ਧੌਲਾਂ, ਬਲਦੇਵ ਸਿੰਘ ਸੁਪਰਡੈਂਟ, ਸੁਖਵਿੰਦਰ ਸਿੰਘ ਮਜਾਰੀ, ਹਰਦੇਵ ਸਿੰਘ ਮੌਹਰਾਂ, ਜਥੇ: ਬਲਵੀਰ ਸਿੰਘ ਘਮੌਰ, ਸੁਰਜੀਤ ਸਿੰਘ ਪੈਲੀ ਆਦਿ ਹਾਜਰ ਸਨ | ਜਥੇ: ਅਵਤਾਰ ਸਿੰਘ ਸਾਹਦੜਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਉੜਾਪੜ ਵਿਖੇ ਕਿਰਤੀ ਕਿਸਾਨ ਯੂਨੀਅਨ ਨੇ ਕੀਤਾ ਇਜਲਾਸ <br/> ਅਗਲੀ ਖ਼ਬਰ ਮੁੰਨਾ 'ਚ ਪਟਕੇ ਦੀ ਕੁਸ਼ਤੀ ਪਹਿਲਵਾਨ ਅਸ਼ੀਸ਼ ਮਾਨੂਪੁਰ ਨੇ ਜਿੱਤੀ <br/>
Ad Position 24