19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਬਛੌੜੀ ਤੋਂ ਚਣਕੋਈ ਨੂੰ ਜਾਣ ਵਾਲੀ ਸੜਕ ਦੇ ਕਈ ਥਾਵਾਂ ਦੇ ਬਰਮ ਹੜੇ੍ਹ <br/>

Ad Position 21
No active advertisement
ਬਛੌੜੀ ਤੋਂ ਚਣਕੋਈ ਨੂੰ ਜਾਣ ਵਾਲੀ ਲਿੰਕ ਸੜਕ ਦੇ ਹੜੇ੍ਹ ਹੋਏ ਬਰਮ ਦੀ ਮੂੰਹ ਬੋਲਦੀ ਤਸਵੀਰ | ਤਸਵੀਰ : ਨਰੇਸ਼ ਧੌਲ <br/> 31-08-2025
ਬਲਾਚੌਰ, 30 ਅਗਸਤ (ਨਰੇਸ਼ ਧੌਲ) - ਇਲਾਕੇ ਅੰਦਰ ਪੈ ਰਹੀ ਭਾਰੀ ਬਰਸਾਤ ਕਾਰਨ ਜਿੱਥੇ ਹੋਰ ਬਹੁ ਗਿਣਤੀ ਲਿੰਕ ਸੜਕਾਂ ਦੇ ਬਰਮ ਹੜ੍ਹ ਚੁੱਕੇ ਹਨ, ਉੱਥੇ ਪਿੰਡ ਬਛੌੜੀ ਤੋਂ ਚਣਕੋਈ ਨੂੰ ਜਾਣ ਵਾਲੀ ਲਿੰਕ ਸੜਕ ਦੇ ਬਰਮ ਵੀ ਕਈ ਥਾਂਵਾਂ ਤੋਂ ਹੜ੍ਹ ਚੁੱਕੇ ਹਨ | ਇਸ ਲਿੰਕ ਸੜਕ ਦੇ ਦੋਵੇਂ ਪਾਸਿਆਂ ਵਾਲੇ ਜਿਆਦਾਤਰ ਖੇਤ ਨੀਵੇਂ ਹੋਣ ਕਾਰਨ ਹਰ ਵੇਲੇ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਇਨ੍ਹਾਂ ਹੜੇ੍ਹ ਹੋਏ ਬਰਮਾਂ ਕਾਰਨ ਕੁੱਝ ਇੱਕਾ ਦੁੱਕਾ ਦੋ ਪਹੀਆ ਵਾਹਨ ਚਾਲਕ ਹਾਦਸਾ ਗ੍ਰਸਤ ਵੀ ਹੋ ਚੁੱਕੇ ਹਨ | ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਨ੍ਹਾਂ ਹੜੇ੍ਹ ਹੋਏ ਬਰਮਾਂ ਦੀ ਮੁਰੰਮਤ ਦਾ ਕਾਰਜ ਪਹਿਲ ਦੇ ਆਧਾਰ 'ਤੇ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੇਲੇ ਕਰਵਾਉਣੇ ਜ਼ਰੂਰੀ-ਡਾ. ਸੁੱਖੀ <br/> ਅਗਲੀ ਖ਼ਬਰ 7 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ <br/>
Ad Position 24