18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਨਾਜਾਇਜ਼ ਕਬਜ਼ਿਆਂ ਤੋਂ ਚੁਕਵਾਏ ਗੋਹਾ ਢੇਰ ਤੇ ਗੰਦਗੀ ਦੇ ਢੇਰ <br/>

Ad Position 21
No active advertisement
ਪਿੰਡ ਚਾਹਲਾਂ ਵਿਖੇ ਲਿੰਕ ਸੜਕ ਦੇ ਨਜ਼ਦੀਕ ਗੰਦਗੀ ਦੇ ਢੇਰ ਚੁਕਵਾਉਣ ਸਮੇਂ ਪੰਚਾਇੰਤ ਮੈਂਬਰ | ਤਸਵੀਰ : ਹਰਸਿਮਰਨ ਜੋਤ ਸਿੰਘ ਕਲੇਰ <br/> 31-08-2025
ਕਾਠਗੜ, 30 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜਲੇ ਪਿੰਡ ਚਾਹਲਾਂ ਦੀ ਪੰਚਾਇਤ ਵਲੋਂ ਲੰਬੇ ਸਮੇਂ ਤੋਂ ਪਿੰਡ ਦੀ ਲਿੰਕ ਸੜਕ ਦੇ ਨਾਲ ਲਗਾਏ ਹੋਏ ਗੋਹੇ ਦੇ ਢੇਰ ਅਤੇ ਗੰਦਗੀ ਦੇ ਢੇਰਾਂ ਦੀ ਸਫਾਈ ਕਰਵਾਈ ਗਈ | ਪਿੰਡ ਚਾਹਲਾਂ ਦੇ ਸਰਪੰਚ ਹਰਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ਵਲੋਂ ਘਰਾਂ ਦੇ ਗੋਹੇ ਤੇ ਗੰਦਗੀ ਆਦਿ ਨੂੰ ਪਿੰਡ ਦੀ ਲਿੰਕ ਸੜਕ ਦੇ ਨਾਲ ਹੀ ਸੁੱਟਿਆ ਜਾ ਰਿਹਾ ਸੀ, ਜਿਸ ਦੇ ਚਲਦਿਆਂ ਗੰਦਗੀ ਸੜਕ ਦੇ ਉੱਤੇ ਵੀ ਫੈਲ ਰਹੀ ਸੀ, ਜਦਕਿ ਇਸ ਗੰਦਗੀ ਤੋਂ ਆ ਰਹੀ ਬਦਬੂ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਵੀ ਹੋ ਰਹੀ ਸੀ | ਉਹਨਾਂ ਦੱਸਿਆ ਕਿ ਉਹਨਾਂ ਨੇ ਲੰਬੇ ਸਮੇਂ ਤੋਂ ਲਗਾਏ ਜਾ ਰਹੇ ਇਹਨਾਂ ਗੰਦਗੀ ਦੇ ਢੇਰਾਂ ਨੂੰ ਸਾਫ ਕਰਵਾ ਦਿੱਤਾ ਹੈ, ਜਿਸ ਨਾਲ ਹੁਣ ਲਿੰਕ ਸੜਕ ਦੇ ਨਾਲ ਲੱਗਦੀ ਥਾਂ ਸਾਫ-ਸੁਥਰੀ ਹੋ ਗਈ ਹੈ ਅਤੇ ਲੋਕਾਂ ਨੂੰ ਕਾਫੀ ਰਾਹਤ ਮਿਲੀ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸਰਪੰਚ ਹਰਵਿੰਦਰ ਸਿੰਘ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਜਮ੍ਹਾਂ ਗੰਦਗੀ ਨੂੰ ਸਾਫ ਕਰਵਾ ਕੇ ਉਸ ਥਾਂ ਨੂੰ ਪੱਕਾ ਕਰਵਾਇਆ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਰੈੱਡ ਕਰਾਸ ਨਸ਼ਾ ਛੁਡਾਊ ਕੇਂਦਰ ਨੇ ਕੁਲਾਮ ਵਿਖੇ ਲਗਾਇਆ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਕਾਂਗਰਸ ਸੇਵਾ ਦਲ ਦੀ ਹੋਈ ਮੀਟਿੰਗ <br/>
Ad Position 24