ਨਵਾਂਸ਼ਹਿਰ, 1 ਸਤੰਬਰ (ਜਸਬੀਰ ਸਿੰਘ ਨੂਰਪੁਰ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜਲ ਸਰੋਤਾਂ ਦੇ ਮੌਨਸੂਨ ਤੋਂ ਅਗਾਊਾ ਪ੍ਰਬੰਧਾਂ ਲਈ ਵਚਨਬੱਧ ਹੈ | ਇਸ ਕਰਕੇ ਹੜ੍ਹਾਂ ਵਰਗੀ ਸਥਿਤੀ ਪੈਦਾ ਨਾ ਹੋਵੇ ਉਸ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਸਤਨਾਮ ਜਲਾਲਪੁਰ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਨੇ ਕਿਹਾ ਕਿ ਉਹ ਪ੍ਰਸ਼ਾਸਨ ਨਾਲ ਲਗਾਤਾਰ ਰਾਬਤਾ ਬਣਾਏ ਹੋਏ ਹਨ ਤਾਂ ਕਿ ਕੋਈ ਵੀ ਅਣਸੁਖਾਵੀਂ ਘਟਨਾ 'ਤੇ ਤੁਰੰਤ ਕਾਬੂ ਪਾਇਆ ਜਾ ਸਕੇ | ਇਸ ਮੌਕੇ 'ਤੇ ਉਨ੍ਹਾਂ ਨੇ ਅੱਜ ਆਪਣੇ ਵਲੰਟੀਅਰ ਸਾਥੀਆਂ ਸਮੇਤ ਪਿੰਡ ਡੁੱਗਰੀ ਬੇਟ ਤੇ ਪਿੰਡ ਹੈਡੋਬੇਟ ਦੇ ਦਰਿਆ ਦੇ ਬੰਨ੍ਹ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਸਤਨਾਮ ਜਲਾਲਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਵਲੋਂ ਸਤਲੁਜ ਦਰਿਆ ਦੇ ਕੰਢਿਆਂ 'ਤੇ ਮਜ਼ਬੂਤੀ ਨਾਲ ਬੰਨ੍ਹ ਬਣਵਾਏ ਗਏ ਹਨ ਅਤੇ ਡੰਗਿਆ (ਠੋਕਰਾਂ) ਨੂੰ ਵੀ ਮੁਰੰਮਤ ਕਰਕੇ ਮਜ਼ਬੂਤ ਬਣਾਇਆ ਗਿਆ ਹੈ | ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਆਮ ਆਦਮੀ ਪਾਰਟੀ ਦੀ ਹਲਕਾ ਬਲਾਚੌਰ ਦੀ ਟੀਮ ਦਿਨ ਰਾਤ ਲੋਕਾਂ ਦੀ ਹਿਫਾਜ਼ਤ ਲਈ ਲੋਕ ਸੇਵਾ ਲਈ ਸਮਰਪਿਤ ਹੈ | ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਚੰਦਰ ਮੋਹਣ ਜੇਡੀ ਜਿਲ੍ਹਾ ਮੀਡੀਆ ਇੰਚਾਰਜ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਢੁੱਕਵੇਂ ਇੰਤਜਾਮ ਰੱਖੇ ਗਏ ਹਨ | ਇਸ ਮੌਕੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੇ ਚੈਅਰਮੈਨ ਮਾਰਕੀਟ ਕਮੇਟੀ ਬਲਾਚੌਰ ਸੇਠੀ ਉਧਨਵਾਲ, ਬਲਦੇਵ ਰਾਜ, ਦਵਿੰਦਰ ਸੈਣੀ, ਦਾਰਾ ਸਿੰਘ ਸਰਪੰਚ, ਗਿਆਨ ਸਿੰਘ ਸਾਬਕਾ ਸਰਪੰਚ, ਸੇਠੀ ਜੀ, ਜੋਹਰ, ਜੱਸੀ, ਗੁਰਬਚਨ ਸਿੰਘ, ਮੱਖਣ ਸਿੰਘ, ਬਾਬੂ ਰਾਮ, ਬਲਕਾਰ ਸਿੰਘ, ਅਮਰਜੀਤ ਸਿੰਘ, ਜਗਦੀਸ਼ ਕੁਮਾਰ, ਤਰਸੇਮ ਸਿੰਘ ਸਰਪੰਚ ਠਠਿਆਲਾ ਬੇਟ, ਝਲਮਣ ਸਿੰਘ ਸਰਪੰਚ ਮਹਿਮੂਦਪੁਰ ਮੌਜੂਦ ਸਨ |