23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬਾਬਾ ਸ੍ਰੀਚੰਦ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਬੋਹੜੀ ਸਾਹਿਬ ਤੋਂ ਕੱਢੀ ਸ਼ੋਭਾ ਯਾਤਰਾ ਦਾ ਰੱਤੇਵਾਲ ਨਿਵਾਸੀਆਂ ਕੀਤਾ ਸਵਾਗਤ

Ad Position 21
No active advertisement
ਅਜੀਤ ਡੈਸਕ 02-09-2025
ਰੱਤੇਵਾਲ, 1 ਸਤੰਬਰ (ਅਸ਼ੋਕ ਕੁਮਾਰ ਲੀਲ)-ਸੁਆਮੀ ਦਿਆਲ ਦਾਸ ਤੇ ਭਗਵਾਨ ਦਾਸ ਦੀ ਸਰਪ੍ਰਸਤੀ ਹੇਠ ਬੋਹੜੀ ਸਾਹਿਬ ਤੋਂ ਇਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਕਿ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ ਰੱਤੇਵਾਲ ਵਿਖੇ ਪਹੁੰਚੀ | ਜਿਥੇ ਸਮੂਹ ਨਗਰ ਨਿਵਾਸੀਆਂ ਵਲੋਂ ਏ. ਆਰ. ਰਿਸੋਰਟ ਵਿਖੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ | ਭਾਰੀ ਬਾਰਿਸ਼ ਦੇ ਬਾਵਜੂਦ ਵੀ ਸ਼ਰਧਾਲੂਆਂ ਦਾ ਉਤਸ਼ਾਹ ਵੇਖਣ ਯੋਗ ਸੀ | ਕੀਰਤਨ ਮੰਡਲੀਆਂ ਵਲੋਂ ਵੀ ਬਾਬਾ ਜੀ ਦਾ ਗੁਣਗਾਨ ਕੀਤਾ | ਸਮੂਹ ਨਗਰ ਨਿਵਾਸੀਆਂ ਵਲੋਂ ਏ. ਆਰ. ਰਿਸੋਰਟ ਵਿਚ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਤੇ ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ | ਸ਼ੋਭਾ ਯਾਤਰਾ ਨਾਲ ਬਹੁਤ ਸਾਰੇ ਸਾਧੂ-ਸੰਤ ਪਹੁੰਚੇ ਸਨ, ਜਿਨ੍ਹਾਂ ਦਾ ਸਮੂਹ ਨਗਰ ਨਿਵਾਸੀਆਂ ਵਲੋਂ ਰੁਮਾਲੇ ਤੇ ਦਕਸ਼ਣਾ ਦੀ ਭੇਟਾ ਕੀਤਾ | ਇਸ ਮੌਕੇ ਸਰਪੰਚ ਰਕੇਸ਼ ਕੁਮਾਰ ਬੰਟੀ, ਬਲਵੀਰ ਬਾਂਠ ਲੁਧਿਆਣਾ, ਰਕੇਸ਼ ਕੁਮਾਰ ਕਾਲਾ, ਰਣਜੀਤ ਬਾਂਠ, ਰੋਸ਼ਨ ਲਾਲ ਠੇਕੇਦਾਰ ਸਮਾਣਾ, ਚੂਹੜ ਨੰਬਰਦਾਰ, ਬਲਦੇਵ ਕਿ੍ਸ਼ਨ ਰਿਟਾਇਰ ਪੰਜਾਬ ਪੁਲਿਸ, ਲਾਲ ਚੰਦ ਬਜਾੜ, ਬਲਜੀਤ ਕੁਮਾਰ ਉਰਫ ਕਾਲਾ, ਯੋਗੇਸ਼ ਚੌਧਰੀ, ਮਦਨ ਲਾਲ ਐੱਲ. ਆਈ. ਸੀ, ਪੰਮੀ ਬਰੇਤਾ, ਓਮ ਪ੍ਰਕਾਸ਼ ਰਿਟਾਇਰਡ ਪੰਜਾਬ ਪੁਲਿਸ, ਅਸ਼ੋਕ ਕੁਮਾਰ ਨੰਬਰਦਾਰ, ਲੱਡੂ ਭੂੰਬਲਾ, ਜਨਕ ਰਾਜ, ਮਦਨ ਲਾਲ ਬਜਾੜ, ਰਕੇਸ਼ ਮੈਡੀਕਲ ਸਟੋਰ ਕਾਠਗੜ੍ਹ, ਡਾ. ਪ੍ਰੇਮ ਖਟਾਣਾ, ਗੋਪਾਲ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਰਹੇ |
Ad Position 22
No active advertisement
ਪਿਛਲੀ ਖ਼ਬਰ ਕਟਾਵਰਾ ਪਿੰਡ ਦਾ ਲਿੰਕ ਪੋਜੇਵਾਲ ਕਸਬੇ ਨਾਲੋਂ ਟੁੱਟਿਆ ਅਗਲੀ ਖ਼ਬਰ ਸਤਨਾਮ ਜਲਾਲਪੁਰ ਵਲੋਂ ਵਲੰਟੀਅਰ ਸਾਥੀਆਂ ਨਾਲ ਹੈਡੋਂ ਬੇਟ, ਡੁਗਰੀ ਬੇਟ ਦਰਿਆ ਦੇ ਬੰਨ੍ਹਾਂ ਦਾ ਦੌਰਾ
Ad Position 24