23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕਟਾਵਰਾ ਪਿੰਡ ਦਾ ਲਿੰਕ ਪੋਜੇਵਾਲ ਕਸਬੇ ਨਾਲੋਂ ਟੁੱਟਿਆ

Ad Position 21
No active advertisement
ਅਜੀਤ ਡੈਸਕ 02-09-2025
ਪੋਜੇਵਾਲ ਸਰਾਂ, 1 ਸਤੰਬਰ (ਨਵਾਂਗਰਾਈ)-ਪਿਛਲੇ ਦੋ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਪੀਂਹ ਨਾਲ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਮੀਂਹ ਦੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ ਹਰ ਪਾਸੇ ਪਾਣੀ ਹੀ ਪਾਣੀ ਹੋਇਆ ਹੈ | ਪਿੰਡ ਕਟਾਵਾਰਾ ਵਿਖੇ ਹੜ੍ਹ ਵਰਗੇ ਹਲਾਤ ਪੈਦਾ ਹੋਏ ਹਨ ਕਿਉਂਕਿ ਇਥੇ ਜੰਗਲ ਵਾਲੇ ਪਾਸੇ ਤੋਂ ਇਕ ਖੱਡ ਦਾ ਪਾਣੀ ਟੁੱਟ ਕੇ ਆ ਗਿਆ ਹੈ, ਜਿਸ ਨਾਲ ਪਿੰਡ ਕਟਵਾਰਾਂ ਵਿਖੇ ਪਾਣੀ ਹੀ ਪਾਣੀ ਹੋ ਗਿਆ ਤੇ ਹੜ੍ਹ ਵਰਗੇ ਹਾਲਤਾ ਬਣ ਗਏ ਹਨ | ਭਾਰੀ ਮੀਂਹ ਪੈਣ ਨਾਲ ਵੱਖ-ਵੱਖ ਪਿੰਡਾਂ ਦੇ ਰਸਤੇ ਬੰਦ ਹੋ ਰਹੇ ਹਨ | ਪਿੰਡ ਕਟਵਾਰਾਂ ਕਲਾਂ ਦਾ ਲਿੰਕ ਕਸਬਾ ਪੋਜੇਵਾਲ ਨਾਲੋਂ ਟੁੱਟ ਗਿਆ ਹੈ ਤੇ ਪੋਜੇਵਾਲ ਸਿਆਣਾ ਸੜਕ ਦੇ ਵਿਚਕਾਰ ਵੱਡਾ ਪਾੜ ਪੈ ਗਿਆ ਹੈ | ਪਿੰਡ ਕਰੀਮਪੁਰ ਚਾਹਵਾਲਾ ਵਿਖੇ ਛੱਪੜ ਭਰਨ ਨਾਲ ਲੋਕਾਂ ਦੇ ਘਰਾਂ ਵਿੱਚ ਪਾਣੀ ਆ ਗਿਆ ਹੈ ਤੇ ਪਿੰਡ ਵਿਚ ਵੜਨ ਵਾਲਾ ਮੁੱਖ ਰਸਤਾ ਬੰਦ ਹੋ ਗਿਆ ਹੈ | ਇਸੇ ਤਰ੍ਹਾਂ ਪਿੰਡ ਪੋਜੇਵਾਲ ਦੇ ਛੱਪੜ ਵਿਚ ਪਾਣੀ ਭਰਨ ਨਾਲ ਪਾਣੀ ਪਿੰਡ ਦੀਆਂ ਗਲੀਆਂ ਨਾਲੀਆਂ ਵਿਚ ਭਰ ਗਿਆ ਹੈ | ਇਸ ਇਲਾਕੇ ਦੀ ਮੁੱਖ ਬਛੋਅ ਖੱਡ (ਚੋਅ) ਵਿਚ ਵੀ ਬਹੁਤ ਮਾਤਰਾਂ ਵਿਚ ਪਾਣੀ ਆਉਣ ਨਾਲ ਕਾਫੀ ਨੁਕਾਸਨ ਹੋਣ ਦਾ ਸਮਾਚਾਰ ਹੈ | ਇਸ ਖੱਡ ਦੇ ਆਉਣ ਨਾਲ ਮੰਦਰ ਬਾਬਾ ਰੋੜੀ ਵਾਲਾ ਦੀ ਫੈਸਿੰਗ ਤੇ ਗੇਟ ਹੜ੍ਹ ਗਿਆ ਹੈ ਤੇ ਇਥੇ ਸੜਕ ਦਾ ਕਾਫੀ ਨੁਕਸਾਨ ਹੋਇਆ ਹੈ | ਇਸ ਸੰਬੰਧੀ ਲੋਕਾਂ ਦੀ ਮੰਗ ਹੈ ਕਿ ਇਸ ਮੀਂਹ ਨਾਲ ਹੋਏ ਭਾਰੀ ਨੁਕਸਾਨ ਦਾ ਸਰਕਾਰ ਤਰੁੰਤ ਮੁਆਵਜਾ ਦੇ ਕੇ ਲੋਕਾਂ ਦੇ ਨੁਕਾਸਨ ਦੀ ਭਰਪਾਈ ਕਰੇ | ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚ ਪਾਣੀ ਭਰ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਖੇਡ ਪ੍ਰਮੋਟਰ ਸੁਰਜੀਤ ਸਿੰਘ ਯੂ. ਕੇ. ਨੂੰ ਵਿਸ਼ੇਸ਼ ਤੌਰ 'ਤੇ ਕੀਤਾ ਸਨਮਾਨਿਤ ਅਗਲੀ ਖ਼ਬਰ ਬਾਬਾ ਸ੍ਰੀਚੰਦ ਦੇ ਜਨਮ ਦਿਹਾੜੇ ਦੇ ਸੰਬੰਧ 'ਚ ਬੋਹੜੀ ਸਾਹਿਬ ਤੋਂ ਕੱਢੀ ਸ਼ੋਭਾ ਯਾਤਰਾ ਦਾ ਰੱਤੇਵਾਲ ਨਿਵਾਸੀਆਂ ਕੀਤਾ ਸ...
Ad Position 24