24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਨਿਰੰਤਰ ਪੈ ਰਿਹਾ ਮੀਂਹ ਆਮ ਲੋਕਾਂ ਲਈ ਬਣਿਆ ਆਫ਼ਤ

Ad Position 21
No active advertisement
ਅਜੀਤ ਡੈਸਕ 02-09-2025
ਸਮੁੰਦੜਾ, 1 ਸਤੰਬਰ (ਤੀਰਥ ਸਿੰਘ ਰੱਕੜ)-ਬੀਤੇ ਕਈ ਦਿਨਾਂ ਤੋਂ ਨਿਰੰਤਰ ਪੈ ਰਹੇ ਮੀਂਹ ਦੇ ਕਾਰਨ ਜਨਜੀਵਨ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ ਤੇ ਆਮ ਲੋਕਾਂ ਨੂੰ ਆਫ਼ਤ ਬਣ ਕੇ ਆਈ ਇਸ ਬਰਸਾਤ ਨੇ ਬੁਰੀ ਤਰ੍ਹਾਂ ਨਾਲ ਝੰਬ ਕੇ ਰੱਖ ਦਿੱਤਾ ਹੈ | ਕਸਬਾ ਸਮੁੰਦੜਾ ਤੇ ਨਾਲ ਲੱਗਦੇ ਪਿੰਡਾਂ ਵਿਚ ਰੋਜ਼ਾਨਾ ਹੀ ਪੈ ਰਹੇ ਮੀਂਹ ਕਾਰਨ ਹੜ੍ਹਾਂ ਵਰਗੀ ਸਥਿਤੀ ਬਣ ਗਈ ਹੈ | ਸਮੁੰਦੜਾ 'ਚੋਂ ਲੰਘਦੇ ਹੁਸ਼ਿਆਰਪੁਰ-ਚੰਡੀਗੜ੍ਹ ਰਾਜ ਮਾਰਗ ਦੀ ਹਾਲਤ ਮੀਂਹ ਨੇ ਹੋਰ ਵੀ ਜ਼ਿਆਦਾ ਖਸਤਾ ਕਰ ਦਿੱਤੀ ਹੈ ਤੇ ਇਸ ਸੜਕ 'ਤੇ ਲੱਗਿਆ ਪਾਣੀ ਦਾ ਛੱਪੜ ਲੋਕਾਂ ਲਈ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ | ਪਿੰਡ ਸਿੰਬਲੀ ਦਾ ਖੇਡ ਮੈਦਾਨ ਤੇ ਸਰਕਾਰੀ ਸਕੂਲ ਵਿਚ ਪੂਰੀ ਤਰ੍ਹਾਂ ਪਾਣੀ ਭਰ ਚੁੱਕਿਆ ਹੈ ਅਤੇ ਪਿੰਡ ਦੇ ਇਕ ਹਿੱਸੇ ਦੇ ਕਈ ਘਰਾਂ ਦੇ ਅੰਦਰ ਵੀ ਪਾਣੀ ਜਾ ਵੜਿਆ ਜਿਸ ਕਰਕੇ ਲੋਕਾਂ ਦਾ ਕੀਮਤੀ ਸਾਮਾਨ ਵੀ ਨੁਕਸਾਨਿਆ ਗਿਆ | ਇਸ ਤੋਂ ਇਲਾਵਾ ਧਮਾਈ ਵਲੋਂ ਆਉਂਦਾ ਤੇ ਸਿੰਬਲੀ 'ਚੋਂ ਲੰਘਦਾ ਪਾਣੀ ਦਾ ਖਾਲਾ ਵੀ ਕਿਨਾਰਿਆਂ ਤੱਕ ਭਰ ਗਿਆ ਹੈ, ਜਿਸ ਨਾਲ ਪਿੰਡ ਵਿੱਚ ਪੂਰੀ ਤਰ੍ਹਾਂ ਨਾਲ ਡਰ ਦਾ ਮਾਹੌਲ ਹੈ ਅਤੇ ਜੇਕਰ ਇਸਦਾ ਬੰਨ੍ਹ ਟੁੱਟ ਜਾਂਦਾ ਹੈ ਤਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਪਿੰਡ ਚੱਕ ਗੁਰੂ ਵਿਖੇ ਇਕੱਲੀ ਰਹਿੰਦੀ ਔਰਤ ਦਰਬਾਰੋਂ ਕੌਰ ਦੇ ਘਰ ਦੀ ਕੰਧ ਮੀਂਹ ਦੇ ਕਾਰਨ ਡਿੱਗ ਪਈ, ਜਿਸ ਕਰਕੇ ਉਸ ਨੂੰ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਸਾਨਾਂ ਵਲੋਂ ਪਸ਼ੂਆਂ ਲਈ ਬੀਜੇ ਗਏ ਚਾਰੇ ਤੇ ਪੱਕਣ ਕਿਨਾਰੇ ਆਈ ਮੱਕੀ ਦੀ ਫ਼ਸਲ ਵੀ ਨੁਕਸਾਨੀ ਗਈ ਹੈ | ਇਸ ਤੋਂ ਇਲਾਵਾ ਪਸ਼ੂਆਂ ਦਾ ਵੀ ਬੁਰਾ ਹਾਲ ਹੈ | ਪਿੰਡ ਬੋੜਾ ਵਲੋਂ ਘਾਗੋ-ਮੁਕੰਦਪੁਰ, ਚੱਕ ਫੁੱਲੂ ਆਦਿ ਪਿੰਡਾਂ ਵੱਲ ਨੂੰ ਆ ਰਹੇ ਪਾਣੀ ਨਾਲ ਕਿਸਾਨਾਂ ਦੀਆਂ ਫ਼ਸਲਾਂ ਡੁੱਬਣ ਦਾ ਖ਼ਦਸ਼ਾ ਹੈ ਤੇ ਇਸ ਤੋਂ ਇਲਾਵਾ ਪਿੰਡਾਂ ਵਿਚ ਲੋਕਾਂ ਦੇ ਘਰਾਂ ਵਿਚ ਵੀ ਪਾਣੀ ਆਉਣ ਦੀ ਸੰਭਾਵਨਾ ਹੈ ਤੇ ਲੋਕਾਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ 'ਚ ਆਏ ਹੜ੍ਹ ਦੀਆਂ ਸੋਸ਼ਲ ਮੀਡੀਆ 'ਤੇ ਆ ਰਹੀਆਂ ਵੀਡੀਓ ਵੀ ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਰਹੀਆਂ ਹਨ | ਪਿੰਡਾਂ ਵਿਚ ਹੜ੍ਹਾਂ ਦੀ ਬਣੀ ਸਥਿਤੀ ਨੂੰ ਲੈ ਕੇ ਲੋਕਾਂ ਵਲੋਂ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਤੇ ਲੋਕਾਂ ਦਾ ਕਹਿਣਾ ਹੈ ਕਿ ਇਹੋ ਜਿਹੇ ਮੁਸੀਬਤ ਭਰੇ ਸਮੇਂ ਅੰਦਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਅਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਛੇਤੀ ਨਾਲ ਨਜਿੱਠਣ ਲਈ ਕੋਈ ਵੀ ਯਤਨ ਕੀਤਾ ਹੋਇਆ ਨਜ਼ਰ ਨਹੀਂ ਆ ਰਿਹਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸੰਕਟ 'ਚ, ਹਰ ਪੰਜਾਬੀ ਮਦਦ ਲਈ ਅੱਗੇ ਆਉਣ-ਸਰਪੰਚ ਸਿਕੰਦਰ ਸਿੰਘ ਲਾਂਦੀ ਰੈਲਮਾਜਰਾ ਅਗਲੀ ਖ਼ਬਰ ਭਾਰੀ ਮੀਂਹ ਨੇ ਮਚਾਈ ਤਬਾਹੀ ਕਿਸਾਨਾਂ ਦੇ ਸਾਹ ਸੂਤੇ
Ad Position 24