24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਨੇ ਮਚਾਈ ਤਬਾਹੀ ਕਿਸਾਨਾਂ ਦੇ ਸਾਹ ਸੂਤੇ

Ad Position 21
No active advertisement
ਅਜੀਤ ਡੈਸਕ 02-09-2025
ਸੜੋਆ, 1 ਸਤੰਬਰ (ਹਰਮੇਲ ਸਹੂੰਗੜਾ)-ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਮੀਂਹ ਪੈਣ ਕਾਰਨ ਪੰਜਾਬ ਵਿਚ ਪਾਣੀ ਭਰਨ ਕਰਕੇ ਮੀਂਹ ਨੇ ਕਾਫੀ ਤਬਾਹੀ ਮਚਾ ਰੱਖੀ ਹੋਈ ਹੈ | ਲਗਾਤਾਰ ਬਾਰਿਸ਼ ਪੈਣ ਨਾਲ ਝੋਨੇ ਦੀਆਂ ਫ਼ਸਲਾਂ ਦਾ ਨੁਕਸਾਨ ਹੋਣ ਦਾ ਡਰ ਬਣਿਆ ਹੋਇਆ ਹੈ | ਕੁਝ ਕਿਸਾਨਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਜ਼ਿਆਦਾ ਪਾਣੀ ਪੈਣ ਨਾਲ ਝੋਨੇ ਦੀ ਫ਼ਸਲ ਲਈ ਲਾਹੇਵੰਦ ਵੀ ਹੋਵੇਗਾ ਪਰ ਲੋੜ ਤੋਂ ਵੱਧ ਪਾਣੀ ਖੜ੍ਹਨ ਨਾਲ ਝੋਨੇ ਦੇ ਬੂਟਿਆਂ ਨੂੰ ਵੀ ਅਸਰ ਪੈ ਸਕਦਾ ਹੈ | ਇਸ ਵੇਲੇ ਸਥਿਤੀ ਇੱਦਾਂ ਦੀ ਬਣੀ ਹੋਈ ਹੈ ਕਿ ਝੋਨੇ ਦੇ ਖੇਤਾਂ 'ਚੋਂ ਵਾਧੂ ਪਾਣੀ ਕਿਸਾਨਾਂ ਵਲੋਂ ਸੜਕਾਂ 'ਤੇ ਵੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਸੜਕਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ | ਲਗਾਤਾਰ ਮੀਂਹ ਪੈਣ ਨਾਲ ਖਾਲੇ ਨੱਕੋ ਨੱਕ ਭਰੇ ਹੋਏ ਦਿਖਾਈ ਦੇ ਰਹੇ ਹਨ | ਖੇਤਾਂ ਵਿਚੋਂ ਵਾਧੂ ਪਾਣੀ ਪੈਣ ਨਾਲ ਸੜਕਾਂ ਦੇ ਬਰਮ ਵੀ ਕਾਫੀ ਨੁਕਸਾਨੇ ਗਏ ਹਨ | ਪਿੰਡਾਂ ਵਿਚ ਬਣੇ ਹੋਏ ਖਾਲਿਆਂ ਦੀ ਸਫਾਈ ਨਾ ਹੋਣ ਕਰਕੇ ਵਾਧੂ ਪਾਣੀ ਪਿੰਡਾਂ ਵੱਲ ਨੂੰ ਰੁੱਖ ਵੀ ਕਰ ਸਕਦਾ ਅਗਰ ਬਾਰਿਸ਼ ਨਾ ਹਟੀ ਤਾਂ ਜਿਹੜੇ ਪਿੰਡ ਜਾਂ ਕਸਬੇ ਜਾਂ ਸ਼ਹਿਰ ਹਾਲੇ ਤੱਕ ਬਚੇ ਹੋਏ ਹਨ ਉਹ ਵੀ ਪਾਣੀ ਦੀ ਲਪੇਟ 'ਚ ਆ ਸਕਦੇ ਹਨ | ਜਿਥੇ ਬਾਰਿਸ਼ ਨਾਲ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਉਥੇ ਪਸ਼ੂਆਂ ਲਈ ਖੇਤਾਂ ਵਿਚੋਂ ਚਾਰਾ ਲਿਆਣਾ ਬਹੁਤ ਹੀ ਮੁਸ਼ਕਿਲ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਨਿਰੰਤਰ ਪੈ ਰਿਹਾ ਮੀਂਹ ਆਮ ਲੋਕਾਂ ਲਈ ਬਣਿਆ ਆਫ਼ਤ ਅਗਲੀ ਖ਼ਬਰ ਨਵਾਂਸ਼ਹਿਰ ਪੁਲਿਸ ਵਲੋਂ ਨਸ਼ਾ ਕਰਦਾ ਕਾਬੂ
Ad Position 24